PreetNama
ਖਾਸ-ਖਬਰਾਂ/Important News

ਛੱਤ ‘ਤੇ ਖੇਡਦੀ-ਖੇਡਦੀ ਗੁਆਂਢੀਆਂ ਦੇ ਬਾਥਰੂਮ ‘ਚ ਡਿੱਗੀ ਬੱਚੀ, 4 ਦਿਨ ਪਾਣੀ ਆਸਰੇ ਟਿਕੀ

ਹੈਦਰਾਬਾਦ: ਤੇਲੰਗਾਨਾ ਦੇ ਮਕਥਲ ਤੋਂ ਇੱਕ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ 7 ਸਾਲਾਂ ਦੀ ਇੱਕ ਬੱਚੀ ਛੱਤ ‘ਤੇ ਖੇਡਦੀ-ਖੇਡਦੀ ਅਚਾਨਕ ਗੁਆਂਢੀਆਂ ਦੇ ਬਾਥਰੂਮ ‘ਚ ਜਾ ਡਿੱਗੀ। ਵੱਡੀ ਗੱਲ ਇਹ ਹੈ ਕਿ ਉਹ ਬੱਚੀ ਸਿਰਫ ਪਾਣੀ ਪੀ-ਪੀ ਕੇ ਜ਼ਿਉਂਦੀ ਰਹੀ।

ਪੁਲਿਸ ਨੇ ਦੱਸਿਆ ਕਿ ਸੱਤ ਸਾਲਾਂ ਦੀ ਇਹ ਬੱਚੀ 20 ਅਪਰੈਲ ਨੂੰ ਆਪਣੇ ਘਰ ਦੇ ਨਾਲ ਦੇ ਮਕਾਨ ਦੀ ਛੱਤ ‘ਤੇ ਖੇਡ ਰਹੀ ਸੀ। ਉਸੇ ਦੌਰਾਨ ਉਹ ਪਲਾਸਟਿਕ ਦੇ ਜਾਲ ‘ਤੇ ਡਿੱਗੀ ਤੇ ਆਪਣੇ ਗੁਆਂਢੀ ਦੇ ਬਾਥਰੂਮ ਵਿੱਚ ਪਹੁੰਚ ਗਈ। ਬੱਚੀ ਦੇ ਡਿੱਗਣ ਬਾਅਦ ਉਸ ਦੇ ਮਾਪਿਆਂ ਨੇ ਲਾਪਤਾ ਹੋਣ ਦੀ ਸ਼ਿਆਇਤ ਵੀ ਦਰਜ ਕਰਵਾਈ। ਇਸ ਦੇ ਬਾਅਦ 24 ਅਪਰੈਲ ਨੂੰ ਜਦੋਂ ਗੁਆਂਢੀ ਵਾਪਸ ਆਇਆ ਤਾਂ ਉਸ ਨੂੰ ਆਪਣੇ ਬਾਥਰੂਮ ਵਿੱਚ ਲੜਕੀ ਬੇਹੋਸ਼ ਮਿਲੀ। ਉਸ ਨੇ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ। ਲੜਕੀ ਨੇ ਦੱਸਿਆ ਕਿ 4 ਦਿਨ ਉਹ ਬਾਥਰੂਮ ਵਿੱਚ ਸਿਰਫ ਪਾਣੀ ਹੀ ਪੀਂਦੀ ਰਹੀ। ਉਸ ਨੂੰ ਕੋਈ ਸੱਟ ਨਹੀਂ ਲੱਗੀ, ਕਿਉਂਕਿ ਉਹ ਰੱਸੀ ‘ਤੇ ਟੰਗੇ ਕੱਪੜਿਆਂ ‘ਤੇ ਡਿੱਗੀ ਸੀ।

Related posts

ਟਾਈਮ ਮੈਗਜ਼ੀਨ ਨੇ ਜੋਅ ਬਾਇਡੇਨ ਤੇ ਕਮਲਾ ਹੈਰਿਸ ਨੂੰ ਚੁਣਿਆ ‘ਪਰਸਨ ਆਫ਼ ਦ ਈਅਰ 2020’

On Punjab

ਸੁਰੱਖਿਆ ਪ੍ਰਰੀਸ਼ਦ ‘ਚ ਭਾਰਤ ਦੀ ਮੈਂਬਰੀ ‘ਤੇ ਅਮਰੀਕਾ ਦਾ ਰੁਖ਼ ਸਾਫ਼ ਨਹੀਂ

On Punjab

ਕੋਹਲੀ ਨੇ ਤੋੜਿਆ ਸਚਿਨ ਦੇ ਰਿਕਾਰਡ, 11 ਹਜ਼ਾਰ ਦੌੜਾਂ ਬਣਾ ਰਚਿਆ ਇਤਿਹਾਸ

On Punjab