PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਜਗਰਾਉਂ ਵਿੱਚ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

ਸਾਉਣ ਮਹੀਨਾ ਜਗਰਾਉਂ ਇਲਾਕੇ ਲਈ ਸੁੱਕਾ ਹੀ ਲੰਘ ਗਿਆ ਪਰ ਭਾਦੋਂ ’ਚ ਅੱਜ ਪਏ ਇਕੋ ਮੀਂਹ ਨੇ ਸਰਕਾਰੀ ਤੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਰਾਤ ਸਮੇਂ ਸ਼ੁਰੂ ਹੋਏ ਮੀਂਹ ਦੇ ਲਗਾਤਾਰ ਵਰ੍ਹਦੇ ਰਹਿਣ ਕਰਕੇ ਸਵੇਰ ਤਕ ਕਈ ਥਾਈਂ ਪਾਣੀ ਭਰ ਗਿਆ ਜਿਸ ਨੇ ਇਹ ਦਾਅਵੇ ਹੀ ਧੋ ਦਿੱਤੇ। ਕਮਲ ਚੌਕ, ਸਦਨ ਮਾਰਕੀਟ, ਪੁਰਾਣੀ ਦਾਣਾ ਮੰਡੀ, ਪੁਰਾਣੀ ਸਬਜ਼ੀ ਮੰਡੀ, ਅਨਾਰਕਲੀ ਬਾਜ਼ਾਰ, ਰਾਣੀ ਝਾਂਸੀ ਚੌਕ ਆਦਿ ਥਾਵਾਂ ’ਤੇ ਪਾਣੀ ਭਰਨ ਕਰਕੇ ਲੋਕਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਦਿੱਤਾ ਹਲਫੀਆ ਬਿਆਨ ਵੀ ਚਰਚਾ ’ਚ ਆ ਗਿਆ। ਇਸ ’ਚ ਉਨ੍ਹਾਂ ਮੁੜ ਤੋਂ ਵਿਧਾਇਕ ਚੁਣੇ ਜਾਣ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਡੇਢ ਸਾਲ ਅੰਦਰ ਜਗਰਾਉਂ ਸ਼ਹਿਰ ’ਚ ਪਾਣੀ ਭਰਨ ਦੀ ਸਮੱਸਿਆ ਹਾਲ ਕਰਨ ਦਾ ਵਾਅਦਾ ਕੀਤਾ ਸੀ। ਵਿਧਾਇਕਾ ਮਾਣੂੰਕੇ ਦਾ ਇਹ ਹਲਫੀਆ ਬਿਆਨ ਸੋਸ਼ਲ ਮੀਡੀਆ ’ਤੇ ਵੀ ਅੱਜ ਵਾਇਰਲ ਹੋ ਗਿਆ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਸਵੇਰੇ ਪਾਣੀ ਦੀ ਨਿਕਾਸੀ ਲਈ ਜਰਨੇਟਰ ਚਲਾ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸੀ ਆਗੂ ਪ੍ਰੀਤਮ ਸਿੰਘ ਅਖਾੜਾ ਨੇ ‘ਆਪ’ ਸਰਕਾਰ ਪਾਸੋਂ ਇਸ ਕੰਮ ਲਈ ਮੰਗੇ 12 ਕਰੋੜ ਰੁਪਏ ਦੀ ਰਾਸ਼ੀ ਦਾ ਜ਼ਿਕਰ ਕਰਦਿਆਂ ਹਲਕਾ ਵਿਧਾਇਕਾ ਤੋਂ ਸਮੱਸਿਆ ਦੇ ਪੱਕੇ ਹੱਲ ਦੀ ਮੰਗ ਕੀਤੀ ਹੈ।

 

Related posts

ਯਾਤਰਾ ਪਾਬੰਦੀਆਂ ਦੌਰਾਨ ਵੀਜ਼ਾ ਜਾਰੀ ਕਰਨਾ ਬੰਦ ਨਹੀਂ ਕਰ ਸਕਦਾ ਅਮਰੀਕਾ : ਅਦਾਲਤ

On Punjab

ਇਮਰਾਨ ਸਰਕਾਰ ਦੇ ਸੱਦੇ ‘ਤੇ ਪਾਕਿਸਤਾਨ ਜਾਣਗੇ ਤਾਲਿਬਾਨ ਦੇ ਵਿਦੇਸ਼ ਮੰਤਰੀ ਮੁੱਤਾਕੀ, ਏਜੰਡਾ ਤੈਅ ਨਹੀਂ

On Punjab

ਅਮਰੀਕਾ ਦੇ ਪਹਿਲੇ ਸਿਆਹਫਾਮ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦਾ ਕੋਰੋਨਾ ਨਾਲ ਦੇਹਾਂਤ

On Punjab