PreetNama
ਸਮਾਜ/Social

ਜਦੋਂ ਆਪਣਿਆਂ ਨੇ ਹੀ ਪੈਸੇ ਪਿੱਛੇ ‘ਵੇਚ’ ਦਿੱਤੀ ਧੀ

21ਵੀਂ ਸਦੀ ਵਿੱਚ ਪੈਸਾ ਹੀ ਲੱਗਦਾ ਸਭ ‘ਭੈਣ ਭਰਾ’ ਬਣ ਕੇ ਰਹਿ ਗਿਆ ਹੈ। ਅੱਜ ਜਿਸ ਦੇ ਕੋਲ ਪੈਸਾ ਹੈ, ਉਸ ਦੇ ਹੀ ਸਾਰੇ ਰਿਸ਼ਤੇ ਹਨ। ਬਿਨ੍ਹਾਂ ਪੈਸੇ ਵਾਲਾ ਕੋਈ ਵੀ ਰਿਸ਼ਤੇਦਾਰ ਬਣ ਕੇ ਰਾਜੀ ਨਹੀਂ। ਪਤਾ ਨਹੀਂ ਅਜਿਹਾ ਕਿਉਂ ਹੋ ਰਿਹਾ ਹੈ ਸਾਡੇ ਸਮਾਜ ਵਿੱਚ ਕਿ ਲੋਕ ਪੈਸੇ ਖਾਤਰ ਕਤਲ ਤੋਂ ਇਲਾਵਾ ਆਪਣੇ ਧੀਆਂ ਪੁੱਤਾਂ ਨੂੰ ਵੀ ਵੇਚ ਦਿੰਦੇ ਹਨ। ਦਰਅਸਲ, ਵੇਖਿਆ ਜਾਵੇ ਤਾਂ ਪੈਸਾ ਹੀ ਸਭ ਕੁਝ ਨਹੀਂ ਹੁੰਦਾ, ਕੁਝ ਰਿਸ਼ਤੇ ਵੀ ਪੈਸਿਆਂ ਤੋਂ ਕੀਮਤੀ ਹੁੰਦੇ ਹਨ, ਪਰ ਸਾਡੇ ਜ਼ਿਆਦਾਤਰ ਲੋਕਾਂ ਨੂੰ ਪੈਸੇ ਸਭ ਕੁਝ ਭੁਲਾ ਦਿੰਦਾ ਹੈ।
ਦੱਸ ਦਈਏ ਕਿ ਇੱਕ ਮਾਂ ਆਪਣੇ ਬੱਚੇ ਨੂੰ 9 ਮਹੀਨੇ ਗਰਭ ਵਿੱਚ ਰੱਖ ਕੇ ਜਨਮ ਦਿੰਦੀ ਹੈ। ਜੇਕਰ ਉਸ ਮਾਂ ਦੇ ਘਰ ਧੀ ਪੈਦਾ ਹੋ ਜਾਵੇ ਤਾਂ ਸਾਡਾ ਸਮਾਜ ਉਸ ਮਾਂ ਅਤੇ ਧੀ ਨੂੰ ਜਿਉਣ ਨਹੀਂ ਦਿੰਦਾ ਹੈ, ਪਰ ਜੇਕਰ ਪੁੱਤਰ ਜੰਮ ਪਵੇ ਤਾਂ ਹਰ ਪਾਸੇ ਖੁਸ਼ੀਆਂ ਹੀ ਫੈਲ ਜਾਂਦੀਆਂ ਹਨ। ਵੇਖਿਆ ਜਾਵੇ ਤਾਂ ਧੀਆਂ ਨਾਲ ਹੀ ਇਨ੍ਹਾਂ ਵਿਤਕਰਾ ਕਿਉਂ? ਜੇਕਰ ਧੀ ਨੂੰ ਜਨਮ ਦੇਣ ਵਾਲੀ ਮਾਂ ਹੀ ਧੀ ਦੀ ਵੈਰੀ ਬਣ ਜਾਵੇ ਅਤੇ ਸਾਂਭ ਸੰਭਾਲ ਕਰਨ ਦੀ ਮਾਰੀ ਆਪਣੀ ਹੀ ਧੀ ਨੂੰ ਅੱਗੇ ਪੈਸੇ ਖਾਤਰ ਵੇਚ ਦੇਵੇ ਤਾਂ ਕਿੰਨੀ ਮਾੜੀ ਗੱਲ ਹੈ।
ਭਾਵੇਂ ਹੀ ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਧੀਆਂ ਨੂੰ ‘ਅਡਾਪਟ’ ਕਰਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ, ਪਰ ਕੁਝ ਕੁ ਲੋਕ ਅਜਿਹੇ ਵੀ ਹਨ, ਜੋ ਧੀਆਂ ਨੂੰ ਵੇਚ ਕੇ ਬਲਾਤਕਾਰੀਆਂ ਦੇ ਮੂਹਰੇ ਸੁੱਟ ਰਹੇ ਹਨ। ਇਸ ਨਾਲ ਜਿੱਥੇ ਉਨ੍ਹਾਂ ਧੀਆਂ ਦੀ ਜ਼ਿੰਦਗੀ ਤਬਾਹ ਹੋ ਰਹੀ ਹੈ, ਉੱਥੇ ਹੀ ਅੰਦਰ ਹੀ ਅੰਦਰ ਧੀ ਮਰਦੀ ਹੋਈ, ਇੱਕ ਦਿਨ ਤੰਗ ਆ ਕੇ ਖੁਦਕੁਸ਼ੀ ਦਾ ਰਸਤਾ ਅਪਣਾ ਲੈਂਦੀ ਹੈ।
ਦਰਅਸਲ, ਧੀ ਦੀ ਮੌਤ ਦੀ ਜ਼ਿੰਮੇਵਾਰ ਸਭ ਤੋਂ ਵੱਡੀ ਮਾਂ ਹੁੰਦੀ ਹੈ, ਜਿਸ ਨੇ ਉਸ ਨੂੰ ਜਨਮ ਦਿੱਤਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਹ ਬਲਾਤਕਾਰੀ। ਜੋ ਮਾਮਲਾ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ, ਉਹ ਵੀ ਕੁਝ ਅਜਿਹਾ ਹੀ ਹੈ। ਇੱਕ ਮਾਂ ਦੇ ਵਲੋਂ ਆਪਣੀ ਹੀ ਧੀ ਨੂੰ ਅਜਿਹੇ ਬੰਦੇ ਨੂੰ ਵੇਚ ਦਿੱਤਾ ਗਿਆ, ਜਿਸ ਦੇ ਭਰਾਵਾਂ ਅਤੇ ਕੁਝ ਲੋਕਾਂ ਨੇ ਉਕਤ ਲੜਕੀ ਦੇ ਨਾਲ ਕਈ ਵਾਰ ਬਲਾਤਕਾਰ ਕੀਤਾ। ਇੱਕ ਦਿਨ ਉਕਤ ਬਲਾਤਕਾਰੀਆਂ ਤੋਂ ਤੰਗ ਆ ਕੇ ਲੜਕੀ ਉਨ੍ਹਾਂ ਦੇ ਚੁੰਗਲ ਵਿੱਚੋਂ ਨਿਕਲ ਆਈ ਅਤੇ ਉਸ ਨੇ ਸਾਰੀ ਵਾਰਦਾਤ ਪੁਲਿਸ ਨੂੰ ਦੱਸੀ, ਜਿਸ ਤੋਂ ਬਾਅਦ ਪੁਲਿਸ ਦੇ ਵਲੋਂ ਕਾਰਵਾਈ ਕਰਦਿਆਂ ਹੋਇਆ ਖਰੀਦਦਾਰ ਤੋਂ ਇਲਾਵਾ 10 ਜਣਿਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ।
ਦੋਸਤੋਂ, ਲੜਕੀ ਨੇ ਸਾਡੇ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਮਾਂ ਅਤੇ ਮਤਰੇਆ ਨਾਨਾ ਨੇ ਘੱਟ ਉਮਰ ਵਿੱਚ ਹੀ ਮੁੱਦਈਆ ਨੂੰ ਸਤਪਾਲ ਨੂੰ ਵੇਚ ਦਿੱਤਾ ਸੀ। ਲੜਕੀ ਨੇ ਦੋਸ਼ ਲਗਾਇਆ ਕਿ ਸਤਪਾਲ ਨੇ ਮੁੱਦਈਆ ਨੂੰ ਪਿੰਡ ਵਿਖੇ ਰੱਖਿਆ, ਜਿੱਥੇ ਸਤਪਾਲ ਦੇ ਭਰਾ ਬਾਜ ਸਿੰਘ, ਸੁਖਵੀਰ ਸਿੰਘ ਤੋਂ ਇਲਾਵਾ ਕਾਬਲ ਸਿੰਘ, ਗੁਰਦੇਵ ਸਿੰਘ ਨੇ ਮੁੱਦਈਆ ਦੀ ਮਰਜੀ ਤੋਂ ਬਿਨ੍ਹਾਂ ਬਲਾਤਕਾਰ ਕਰਦੇ ਰਹੇ।
ਲੜਕੀ ਮੁਤਾਬਿਕ ਉਹ ਬੜੀ ਮੁਸ਼ਕਲ ਨਾਲ ਉਕਤ ਲੋਕਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਬਾਹਰ ਆਈ ਅਤੇ ਪੁਲਿਸ ਨੂੰ ਸਾਰੀ ਵਾਰਦਾਤ ਬਾਰੇ ਦੱਸਿਆ। ਲੜਕੀ ਨੇ ਪੁਲਿਸ ਅੱਗੇ ਫਰਿਆਦ ਕੀਤੀ ਕਿ ਉਸ ਦੇ ਬਲਾਤਕਾਰੀਆਂ ਤੋਂ ਇਲਾਵਾ ਉਸ ਦੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ। ਲੜਕੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਨਾਲ ਅਨੇਕਾਂ ਵਾਰ ਉਸ ਦੇ ਖਰੀਦਦਾਰ ਸਤਪਾਲ ਦੇ ਭਰਾਵਾਂ ਤੋਂ ਇਲਾਵਾ ਕੁਝ ਲੋਕਾਂ ਨੇ ਬਲਾਤਕਾਰ ਕੀਤਾ, ਪਰ ਉਸ ਦੀ ਕਿਸੇ ਨੇ ਵੀ ਨਹੀਂ ਸੁਣੀ। ਦੂਜੇ ਪਾਸੇ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ 376-ਡੀ, 506 ਆਈਪੀਸੀ, 6 ਦੀ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਆਫੈਂਸ ਐਕਟ 2012 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਦੋਸਤੋਂ, ਕੁਲ ਮਿਲਾ ਕੇ ਵੇਖੀਏ ਤਾਂ ਇਹ ਘਟਨਾ ਬਹੁਤ ਹੀ ਸ਼ਰਮਨਾਕ ਹੈ। ਇਸ ਦੇ ਬਾਰੇ ਵਿੱਚ ਸਮੂਹ ਸਮਾਜ ਨੂੰ ਸੋਚਣਾ ਚਾਹੀਦਾ ਹੈ। ਕਿਉਂਕਿ ਇਸ ਜਮਾਨੇ ਵਿੱਚ ਧੀਆਂ ਆਪਣੇ ਹੱਥੋਂ ਹੀ ਮਰ ਰਹੀਆਂ ਹਨ। ਜੇਕਰ ਆਪਣੇ ਮਾਂ ਬਾਪ ਹੀ ਧੀਆਂ ਨੂੰ ਬਲਾਤਕਾਰੀਆਂ ਨੂੰ ਵੇਚ ਦੇਣਗੇ ਤਾਂ ਫਿਰ ਧੀਆਂ ਦੀ ਜ਼ਿੰਦਗੀ ਤਾਂ ਤਬਾਹ ਹੋ ਹੀ ਜਾਵੇਗੀ। ਸੋ ਇਸ ਸਾਰੇ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਆਪਣੀ ਧੀ ਦਾ ਬੋਝ ਨਹੀਂ ਸਹਾਰ ਸਕਦਾ ਤਾਂ ਸਰਕਾਰ ਦੁਆਰਾ ਚਲਾਈਆਂ ਸਕੀਮਾਂ ਤਹਿਤ ਧੀਆਂ ਨੂੰ ਲਾਭ ਦੁਆ ਕੇ ਪੜ੍ਹਾ ਲਿਖਾ ਸਕਦਾ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਉਕਤ ਕੇਸ ਦੇ ਮੁਲਜ਼ਮ ਕਦੋਂ ਸਲਾਖਾਂ ਦੇ ਪਿੱਛੇ ਜਾਂਦੇ ਹਨ?
ਲੇਖਕ: – ਮੁਖਤਿਆਰ ਸਿੰਘ
ਐਡੀਸ਼ਨਲ ਰਜਿਸਟਰਾਰ (ਰਿਟ.)
ਮੋਬਾਈਲ- 88720-11021

Related posts

ਜਗਰਾਉਂ ਵਿੱਚ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

On Punjab

ਕਾਂਗਰਸ ਵਿੱਚ ਸ਼ਾਮਲ ਹੋਏ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵੱਲੋਂ ਉਮੀਦਵਾਰ ਬਣਾਏ ਜਾਣ ਦੇ ਆਸਾਰ

On Punjab

ਚੀਨ ਦੀ ਚੇਤਾਵਨੀ! ਭਾਰਤੀਆਂ ਲਈ ਸਾਡੇ ਸਾਮਾਨ ਦਾ ਬਾਈਕਾਟ ਕਰਨਾ ਔਖਾ!

On Punjab