42.24 F
New York, US
November 22, 2024
PreetNama
ਖਬਰਾਂ/News

ਜਦੋਂ ਚੰਬਲ ਦੇ ਡਾਕੂਆਂ ਨਾਲ ਹੋਇਆ ਸੀ ਅਕਸ਼ੇ ਦਾ ਸਾਹਮਣਾ, ਇੰਝ ਹੋ ਗਈ ਸੀ ਖਿਲਾੜੀ ਕੁਮਾਰ ਦੀ ਹਾਲਤ, ਜਾਣੋ ਉਹ ਕਹਾਣੀ

ਬਾਲੀਵੁੱਡ ਕਹਾਣੀਆਂ ਦਾ ਪਿਟਾਰਾ ਹੈ। ਇਸੇ ਪਿਟਾਰੇ ਤੋਂ ਅੱਜ ਅਸੀਂ ਤੁਹਾਡੇ ਲਈ ਅਦਾਕਾਰ ਅਕਸ਼ੇ ਕੁਮਾਰ ਨਾਲ ਜੁੜਿਆ ਇਕ ਦਿਲਚਸਪ ਕਿੱਸਾ ਲੈ ਕੇ ਆਏ ਹਾਂ। ਅਕਸ਼ੇ ਕੁਮਾਰ ਬਾਲੀਵੁੱਡ ਦੇ ਟਾਪ ਅਤੇ ਸਭ ਤੋਂ ਵੱਧ ਪੈਸੇ ਲੈਣ ਵਾਲੇ ਅਦਾਕਾਰਾਂ ਦੀ ਸੂਚੀ ‘ਚ ਸ਼ਾਮਲ ਹਨ। ਅਕਸ਼ੇ ਕੁਮਾਰ ਅੱਜ ਜਿਹੜੇ ਮੁਕਾਮ ‘ਤੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ। ਅਕਸ਼ੇ ਆਪਣੀ ਅਦਾਕਾਰੀ ਤੋਂ ਇਲਾਵਾ ਆਪਣੀ ਫਿਟਨੈੱਸ ਲਈ ਵੀ ਜਾਣੇ ਜਾਂਦੇ ਹਨ। ਅਕਸ਼ੇ ਕੁਮਾਰ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਕਿਵੇਂ ਉਹ ਚੰਬਲ ਦੇ ਡਾਕੂਆਂ ਨਾਲ ਘਿਰ ਗਏ ਸਨ।

ਟਰੇਨ ‘ਚ ਦਾਖਲ ਹੋ ਗਏ ਸਨ ਡਾਕੂ

ਇੱਕ ਸਮੇਂ ਅਕਸ਼ੇ ਕੁਮਾਰ ਵੀ ਚੰਬਲ ਦੇ ਡਾਕੂਆਂ ਦਾ ਸਾਹਮਣਾ ਕਰ ਚੁੱਕੇ ਹਨ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਅਕਸ਼ੇ ਕੋਲ ਕੋਈ ਕੰਮ ਨਹੀਂ ਹੁੰਦਾ ਸੀ। ਉਸ ਦੌਰ ‘ਚ ਮਿਲੇ ਹੋਏ ਕੰਮ ਨੂੰ ਉਹ ਬਹੁਤ ਸ਼ਿੱਦਤ ਨਾਲ ਕਰ ਰਹੇ ਸਨ। ਇੱਕ ਵਾਰ ਅਕਸ਼ੇ ਮੁੰਬਈ ਤੋਂ 3-4 ਹਜ਼ਾਰ ਦੀ ਖਰੀਦਦਾਰੀ ਕਰਕੇ ਫਰੰਟੀਅਰ ਮੇਲ ‘ਚ ਸਫ਼ਰ ਕਰ ਰਹੇ ਸਨ। ਉਨ੍ਹਾਂ ਕੋਲ ਖਰੀਦਦਾਰੀ ਦਾ ਸਾਰਾ ਸਮਾਨ ਸੀ। ਉਸ ਸਮੇਂ ਅਚਾਨਕ ਟਰੇਨ ‘ਚ ਕੁਝ ਆਵਾਜ਼ਾਂ ਆਉਣ ਲੱਗੀਆਂ। ਆਵਾਜ਼ ਸੁਣ ਕੇ ਅਕਸ਼ੇ ਦੀਆਂ ਅੱਖਾਂ ਖੁੱਲ੍ਹ ਗਈਆਂ। ਜਦੋਂ ਉਹ ਜਾਗੇ ਤਾਂ ਉਨ੍ਹਾਂ ਨੇ ਦੇਖਿਆ ਕਿ ਡਾਕੂ ਟਰੇਨ ‘ਚ ਦਾਖਲ ਹੋ ਗਏ ਹਨ।

ਚੱਪਲਾਂ ਤਕ ਨਹੀਂ ਛੱਡੀਆਂ

ਅਕਸ਼ੇ ਕੁਮਾਰ ਮੁਤਾਬਕ ਇਸ ਹਾਲਤ ‘ਚ ਉਹ ਅੰਦਰੋਂ-ਅੰਦਰੀਂ ਰੋ ਰਹੇ ਸਨ। ਉਹ ਡਾਕੂਆਂ ਤੋਂ ਡਰਦੇ ਸਨ। ਅਕਸ਼ੇ ਕੁਮਾਰ ਨੇ ਕਿਹਾ, “ਮੈਂ ਅਜਿਹੀ ਸਥਿਤੀ ‘ਚ ਕੁਝ ਨਹੀਂ ਕਰ ਸਕਦਾ ਸੀ। ਉਨ੍ਹਾਂ ਕੋਲ ਹਥਿਆਰ ਸਨ। ਜੇਕਰ ਉਹ ਰੌਲਾ ਪਾਉਂਦੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੰਦੇ। ਡਾਕੂਆਂ ਨੇ ਮੇਰੀ ਚੱਪਲਾਂ ਨੂੰ ਵੀ ਨਹੀਂ ਛੱਡੀਆਂ।” ਜ਼ਿਕਰਯੋਗ ਹੈ ਕਿ ਅਕਸ਼ੇ ਕੁਮਾਰ ਦਾ ਜਨਮ ਅੰਮ੍ਰਿਤਸਰ ‘ਚ ਫ਼ੌਜੀ ਪਰਿਵਾਰ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਫ਼ੌਜ ‘ਚ ਇੱਕ ਅਫਸਰ ਸਨ। ਅਕਸ਼ੇ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ ਬਗੈਰ ਕਿਸੇ ਸਾਮਾਨ ਦੇ ਦਿੱਲੀ ਸਟੇਸ਼ਨ ‘ਤੇ ਉਤਰੇ। ਡਾਕੂ ਉਨ੍ਹਾਂ ਦਾ ਸਾਰਾ ਸਮਾਨ ਆਪਣੇ ਨਾਲ ਲੈ ਗਏ ਸਨ। ਅਕਸ਼ੇ ਕੁਮਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਇਮਰਾਨ ਹਾਸ਼ਮੀ, ਡਾਇਨਾ ਪੇਂਟੀ, ਨੁਸਰਤ ਭਰੂਚ ਨਾਲ ਫ਼ਿਲਮ ‘ਸੈਲਫੀ’ ‘ਚ ਨਜ਼ਰ ਆਉਣਗੇ।

Related posts

ਵੱਧ ਤੋਂ ਵੱਧ 25 ਕਿਮੀ ਦੀ ਸਪੀਡ ਵਾਲੇ ਈ-ਸਕੂਟਰ ਚਲਾ ਸਕਣਗੇ ਨਾਬਾਲਿਗ, ਲਰਨਿੰਗ ਲਾਇਸੈਂਸ ‘ਤੇ ਵੀ ਰੋਕ ਜੁਵੇਨਾਈਲ ਡਰਾਈਵਿੰਗ ਯਾਨੀ ਨਾਬਾਲਗ ਬੱਚਿਆਂ ਦੇ ਵਾਹਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਜਿਹੇ ਵਾਹਨਾਂ ਦੀ ਵੱਧ ਤੋਂ ਵੱਧ ਸਪੀਡ ਸੀਮਾ 25 ਕਿਲੋਮੀਟਰ ਪ੍ਰਤੀ ਘੰਟਾ ਤੈਅ ਕਰਨ ਜਾ ਰਹੀ ਹੈ। ਇਨ੍ਹਾਂ ਵਾਹਨਾਂ ਦਾ ਇੰਜਣ 50 ਸੀਸੀ ਤੋਂ ਵੱਧ ਨਹੀਂ ਹੋਵੇਗਾ ਅਤੇ ਵੱਧ ਤੋਂ ਵੱਧ ਮੋਟਰ ਪਾਵਰ 1500 ਵਾਟ ਤੋਂ ਵੱਧ ਨਹੀਂ ਹੋਵੇਗੀ। ਸਰਕਾਰ ਵੱਲੋਂ ਇਹ ਫੈਸਲਾ ਨਾਬਾਲਗਾਂ ਨਾਲ ਹੋ ਰਹੇ ਹਾਦਸਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ।

On Punjab

ਸ਼ੰਭੂ ਬਾਰਡਰ: ਸੁਪਰੀਮ ਕੋਰਟ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮਸਲੇ ਦੋਸਤਾਨਾ ਢੰਗ ਨਾਲ ਹੱਲ ਕਰਨ ਲਈ ਕਮੇਟੀ ਗਠਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਨਵਾਬ ਸਿੰਘ ਕਰਨਗੇ ਕਮੇਟੀ ਦੀ ਪ੍ਰਧਾਨਗੀ; ਸਿਖ਼ਰਲੀ ਅਦਾਲਤ ਨੇ ਕਮੇਟੀ ਨੂੰ ਇਕ ਹਫ਼ਤੇ ਦੇ ਅੰਦਰ ਪਹਿਲੀ ਮੀਟਿੰਗ ਕਰਨ ਲਈ ਕਿਹਾ

On Punjab

ਸਰਕਾਰੀ ਬੱਸਾਂ ‘ਤੇ ਸੰਤ ਭਿੰਡਰਾਂਵਾਲੇ ਤੇ ਭਾਈ ਹਵਾਰਾ ਦੀ ਤਸਵੀਰ ਨਾ ਉਤਾਰਨ ਦੀ ਕੀਤੀ ਅਪੀਲ : ਧਾਮੀ

On Punjab