ਨਵੀਂ ਦਿੱਲੀ, 7 ਜੁਲਾਈ (ਪੋਸਟ ਬਿਊਰੋ)- ਭਾਰਤ ਨੂੰ ਦੋ ਕ੍ਰਿਕਟ ਵਿਸ਼ਵ ਕਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨਿੱਜੀ ਜ਼ਿੰਦਗੀ ਵਿੱਚ ਕਾਫੀ ਹਨ। ਕੱਲ੍ਹ 39 ਸਾਲ ਦੇ ਹੋਣ ਵਾਲੇ ਧੋਨੀ ਆਪਣੇ ਇਸ ਵਿਅਕਤੀਤਵ ਦੇ ਕਾਰਨ ਕਈ ਘੰਟੇ ਇੱਕ ਕਮਰੇ ਵਿੱਚ ਬੰਦ ਰਹੇ ਸਨ ਅਤੇ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
ਦਰਅਸਲ ਪਾਕਿਸਤਾਨ ਦੇ ਖ਼ਿਲਾਫ਼ 148 ਅਤੇ 183 ਰਨ ਦੀ ਪਾਰੀਆਂ ਖੇਡਣ ਪਿੱਛੋਂ ਧੋਨੀ ਜਾਣਿਆ-ਪਛਾਣਿਆ ਚੇਹਰਾ ਹੋ ਗਏ ਸਨ। ਸਾਲ 2006 ਵਿੱਚ ਧੋਨੀ ਦੇ ਵੱਡੇ ਭਰਾ ਦਾ ਇੱਕ ਦੋਸਤ ਆਪਣੀ ਭੈਣ ਦੀ ਸ਼ਾਦੀ ਦਾ ਕਾਰਡ ਲੈ ਕੇ ਉਨ੍ਹਾਂ ਦੇ ਘਰ ਆਇਆ। ਧੋਨੀ ਆਪਣੀ ਬਾਈਕ ਸਰਵਿਸ ਕਰ ਰਹੇ ਸਨ। ਵੱਡੇ ਭਰਾ ਦਾ ਪੁੱਛਣ ‘ਤੇ ਧੋਨੀ ਬੋਲੇ; ਕੀ ਗੱਲ ਹੈ ਭਾਈ, ਤੁਸੀਂ ਸਾਨੂੰ ਨਹੀਂ ਬੁਲਾਉਗੇ। ਇਸ ‘ਤੇ ਜਵਾਬ ਆਇਆ: ਤੁਸੀਂ ਵੱਡੇ ਸਟਾਰ ਹੋ ਗਏ ਹੋ, ਸ਼ਾਦੀ ਵਿੱਚ ਕਿਥੇ ਆਉਗੇ। ਧੋਨੀ ਨੇ ਆਪਣਾ ਵਾਅਦਾ ਨਿਭਾਇਆ। ਆਪਣੇ ਇੱਕ ਦੋਸਤ ਨਾਲ ਉਹ ਸ਼ਾਦੀ ਵਿੱਚ ਚਲੇ ਗਏ। ਧੋਨੀ ਨੂੰ ਦੇਖਦੇ ਹੀ ਉਨ੍ਹਾਂ ਦੇ ਫੈਨਸ ਦੀ ਭੀੜ ਲੱਗ ਗਈ। ਸ਼ਾਦੀ ਵਾਲਾ ਪਰਵਾਰ ਧੋਨੀ ਨੂੰ ਇੱਕ ਕਮਰੇ ਵਿੱਚ ਲੈ ਗਿਆ ਅਤੇ ਬਾਹਰੋਂ ਕੁੰਡੀ ਲਾ ਦਿੱਤੀ। ਬਾਹਰ ਸਭ ਨੂੰ ਦੱਸਿਆ ਗਿਆ ਕਿ ਧੋਨੀ ਚਲਾ ਗਿਆ ਹੈ, ਫਿਰ ਵੀ ਕਈ ਘੰਟੇ ਤੱਕ ਲੋਕ ਉਥੇ ਇਕੱਠੇ ਰਹੇ।
ਇਸ ਦੌਰਾਨ ਕਮਰੇ ਵਿੱਚ ਬੰਦ ਧੋਨੀ ਆਪਣੇ ਦੋਸਤ-ਰਿਸ਼ਤੇਦਾਰਾਂ ਨਾਲ ਗੱਲਬਾਤ ਵਿੱਚ ਬਿਜੀ ਰਹੇ। ਜਦੋਂ ਰਾਤ ਨੂੰ ਫੇਰਿਆਂ ਦੀ ਵਾਰੀ ਆਈ ਤਾਂ ਧੋਨੀ ਨੂੰ ਕਮਰੇ ਤੋਂ ਕੱਢਿਆ ਗਿਆ। ਧੋਨੀ ਨੂੰ ਕਮਰੇ ਵਿੱਚ ਹੀ ਖਾਣ ਨੂੰ ਪੁੱਛਿਆ ਗਿਆ ਸੀ, ਪਰ ਉਨ੍ਹਾਂ ਨੇ ਕਹਿਣਾ ਸੀ ਕਿ ਸ਼ਾਦੀ ਵਾਲੇ ਦਿਨ ਲੜਕੇ ਵਾਲਿਆਂ ਨੂੰ ਪਹਿਲਾ ਖਾਣਾ ਦਿੱਤਾ ਜਾਂਦਾ ਹੈ, ਅਸੀਂ ਲੜਕੀ ਵਾਲਿਆਂ ਵੱਲੋਂ ਹਾਂ, ਬਾਅਦ ਵਿੱਚ ਖਾ ਲਵਾਂਗੇ।
next post