PreetNama
ਫਿਲਮ-ਸੰਸਾਰ/Filmy

ਜਦੋਂ ਪਟੌਦੀ ਵਿੱਚ ਆਪਣੇ ਹੀ ਮਹਿਲ ਦਾ ਰਸਤਾ ਭੁੱਲੇ ਸੈਫ ਅਲੀ ਖਾਨ , ਇੰਝ ਲੱਭਿਆ ਘਰ

ਕਰੀਨਾ ਕਪੂਰ ਇਸ ਵਾਰ ਆਪਣਾ ਜਨਮਦਿਨ ਪਟੌਦੀ ਸਥਿਤ ਇਬਰਾਹਿਮ ਪੈਲੇਸ ਵਿੱਚ ਮਨਾਵੇਗੀ। ਇਸ ਦਿਨ ਨੂੰ ਖਾਸ ਬਣਾਉਣ ਦੇ ਲਈ ਆਲੀਸ਼ਾਨ ਇੰਤਜ਼ਾਮ ਕੀਤੇ ਗਏ ਹਨ। ਬੁੱਧਵਾਰ ਨੂੰ ਸੈਫ ਅਲੀ ਖਾਨ ਆਪਣੀ ਪਤਨੀ ਕਰੀਨਾ ਅਤੇ ਬੇਟੇ ਦੇ ਨਾਲ ਪਟੌਦੀ ਦੇ ਲਈ ਨਿਕਲੇ ਪਰ ਇੱਥੇ ਉਹ ਰਸਤੇ ਭਟਕ ਗਏ।ਸੈਫ ਨੇ ਏਅਰਪੋਰਟ ਤੋਂ ਐਸਯੂਵੀ ਟੈਕਸੀ ਹਾਇਰ ਕੀਤੀ ਅਤੇ ਅਗਲੀ ਸੀਟ ‘ਤੇ ਬੈਠ ਗਏ। ਪਿੱਛੇ ਕਰੀਨਾ ਬੈਠੀ ਸੀ ਪਰ ਇਸ ਦੌਰਾਨ ਉਹ ਆਪਣੇ ਮਹਿਲ ਦਾ ਰਸਤਾ ਭੁੱਲ ਕੇ ਬਾਜਾਰ ਦੇ ਵੱਲ ਚਲੇ ਗਏ। ਥੋੜੀ ਦੇਰ ਬਾਅਦ ਸੈਫ ਅਲੀ ਖਾਨ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਗਲਤ ਰਸਤੇ ਤੇ ਆ ਗਏ ਹਨ।ਇਸ ਤੋਂ ਬਾਅਦ ਸੈਫ ਅਲੀ ਖਾਨ ਨੇ ਰਸਤੇ ਵਿੱਚ ਇੱਕ ਲੜਕੇ ਤੋਂ ਰਸਤਾ ਪੁੱਛਿਆ।ਉਨ੍ਹਾਂ ਨੂੰ ਦੇਖ ਕੇ ਉਹ ਲੜਕਾ ਵੀ ਹੈਰਾਨ ਰਹਿ ਗਿਆ। ਉਸ ਨੇ ਉਨ੍ਹਾਂ ਨੂੰ ਰਸਤਾ ਦੱਸਿਆ ਅਤੇ ਮਹਿਲ ਦੇ ਵੱਲ ਲੈ ਕੇ ਗਿਆ। ਇਸ ਤੋਂ ਬਾਅਦ ਸੈਫ ਅਲੀ ਖਾਨ ਨੇ ਉੱਥੇ ਮੌਜੂਦ ਲੋਕਾਂ ਦੇ ਨਾਲ ਤਸਵੀਰਾਂ ਕਲਿੱਕ ਕਰਵਾਈਆਂ।

ਦੱਸ ਦੇਈਏ ਕਿ ਪੈਲੇਸ ਵਿੱਚ ਕਰੀਨਾ ਕਪੂਰ ਦਾ ਜਨਮਦਿਨ ਮਨਾਉਣ ਦੀ ਤਿਆਰੀ ਕਈ ਦਿਨ ਤੋਂ ਜੋਰਾਂ ਨਾਲ ਚਲ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸੈਫ ਅਲੀ ਖਾਨ , ਕਰੀਨਾ ਕਪੂਰ ਅਤੇ ਤੈਮੂਰ ਦਾ ਘੋੜਸਵਾਰੀ ਕਰਨ ਅਤੇ ਇਲਾਕੇ ਦੇ ਬੱਚਿਆਂ ਦੇ ਨਾਲ ਕ੍ਰਿਕਟ ਖੇਡਣ ਦਾ ਵੀ ਪ੍ਰੋਗਰਾਮ ਹੈ।ਹਾਲ ਹੀ ਵਿੱਚ ਖਬਰ ਆਈ ਸੀ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖਾਨ ਦਾ ਨਾਮ ਪਾਪੂਲਰ ਸਟਾਰਕਿਡਜ਼ ਵਿੱਚ ਸ਼ਾਮਿਲ ਹੈ। ਦੇਖਦੇ ਹੀ ਦੇਖਦੇ ਤੈਮੂਰ ਪੂਰੇ ਬਾਲੀਵੁਡ ਦੇ ਚਹੇਤੇ ਬਣ ਗਏ ਹਨ। ਸੈਫ ਅਤੇ ਕਰੀਨਾ ਕਿੰਨੇ ਵੀ ਬਿਜੀ ਕਿਉਂ ਨਾ ਹੋਣ ਪਰ ਉਹ ਤੈਮੂਰ ਦੇ ਨਾਲ ਟਾਈਮ ਸਪੈਂਡ ਕਰਨ ਦਾ ਸਮਾਂ ਕੱਢ ਹੀ ਲੈਂਦੇ ਹਨ।

Related posts

ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ‘ਚ ਸੰਜੇ ਲੀਲਾ ਬੰਸਾਲੀ ਤੋਂ ਪੁੱਛ ਗਿੱਛ, ਹੋਏ ਕਈ ਖੁਲਾਸੇ

On Punjab

Happy Birthday Ayesha Takia: ਬਚਪਨ ’ਚ ਸ਼ਾਹਿਦ ਕਪੂਰ ਦੇ ਨਾਲ ਕੀਤੀ ਸੀ ਐਡ, ਹੋਈ ਸੀ ਖੂਬ ਵਾਇਰਲ

On Punjab

PM Modi, ਅਕਸ਼ੈ ਤੇ ਰਜਨੀਕਾਂਤ ਤੋਂ ਬਾਅਦ ਹੁਣ ਅਜੇ ਦੇਵਗਨ ਬਣਨਗੇ ਬੀਅਰ ਗ੍ਰਿਲਜ਼ ਦੇ ਸ਼ੋਅ ਦਾ ਹਿੱਸਾ

On Punjab