70.83 F
New York, US
April 24, 2025
PreetNama
ਰਾਜਨੀਤੀ/Politics

ਜਦੋਂ ਪੀਐੱਮ ਦੀ ਇਕ ਅਪੀਲ ਨਾਲ ਰੁਕ ਗਿਆ ਸੀ ਪੂਰਾ ਭਾਰਤ, ਕੀ ਉਸ ਦਿਨ ਨੂੰ ਭੁੱਲ ਗਏ ਓ ਤੁਸੀਂ, ਜਾਣੋ- ਇਕ ਸਾਲ ਬਾਅਦ ਕੀ ਹੈ ਹਾਲ

22 ਮਾਰਚ 2020 ਦਾ ਉਹ ਦਿਨ ਜਦੋਂ ਭਾਰਤ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਪੀਐੱਮ ਨੇ ਸਾਰਿਆਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਸੀ ਤੇ ਇਸ ਨੂੰ ਨਾਂ ਦਿੱਤਾ ਗਿਆ ਸੀ ‘ਜਨਤਾ ਕਰਫ਼ਿਊ’। ਇਸ ਸੱਦੇ ਤੋਂ ਬਾਅਦ ਸੜਕਾਂ ਸੁੰਨਸਾਨ ਹੋ ਗਈਆਂ ਸਨ। ਲੋਕ ਘਰਾਂ ‘ਚ ਸਿਰਫ਼ ਆਉਣ ਵਾਲੇ ਬੁਰੇ ਸਮੇਂ ਦੀ ਕਲਪਨਾ ਕਰ ਸਕਦੇ ਸਨ। ਉਸ ਦਿਨ ਸ਼ਾਮ ਨੂੰ ਪੂਰਾ ਅਸਮਾਨ ਥਾਲੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ ਸੀ। ਪੰਛੀ ਇੱਧਰ-ਓਧਰ ਭੱਜ ਰਹੇ ਸਨ।
ਉਹ ਉਹ ਦਿਨ ਸੀ ਜਦੋਂ ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੇ ਸਿਰਫ਼ 396 ਮਾਮਲੇ ਸਾਹਮਣੇ ਆਏ ਸਨ। ਭਾਰਤ ਨੇ ਉਦੋਂ ਤੋਂ ਹੀ ਇਸ ‘ਤੇ ਲਗਾਮ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਤਹਿਤ ਹੀ ਸਰਕਾਰ ਨੇ ਪਹਿਲਾਂ ਜਨਤਾ ਕਰਫ਼ਿਊ ਤੇ ਬਾਅਦ ‘ਚ ਲਾਕਡਾਊਨ ਦਾ ਐਲਾਨ ਕੀਤਾ ਸੀ। ਪੂਰੀ ਦੁਨੀਆ ‘ਚ 22 ਮਾਰਚ 2020 ਤਕ ਕੋਰੋਨਾ ਇਨਫੈਕਸ਼ਨ ਦੇ ਕੁੱਲ 311576 ਮਾਮਲੇ ਸਾਹਮਣੇ ਆ ਚੁੱਕੇ ਸਨ। ਅੱਜ ਪੂਰੀ ਦੁਨੀਆ ‘ਚ ਇਸ ਦੇ 123,859,482 ਮਾਮਲੇ ਸਾਹਮਣੇ ਹਨ। ਉੱਥੇ ਹੀ ਇਸ ਦੀ ਵਜ੍ਹਾ ਨਾਲ ਹੁਣ ਤਕ 2,727,680 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਪੂਰੀ ਦੁਨੀਆ ‘ਚ ਐਕਟਿਵ ਮਾਮਲਿਆਂ ਦੀ ਗੱਲ ਕਰੀਏ ਤਾਂ ਇਹ 21,347,291 ਹਨ ਜਦਕਿ 99,784,511 ਮਰੀਜ਼ ਠੀਕ ਹੋ ਚੁੱਕੇ ਹਨ। ਕਾਬਿਲੇਗ਼ੌਰ ਹੈ ਕਿ ਦੁਨੀਆ ਨੇ ਕਈ ਵਾਰ ਮਹਾਮਾਰੀ ਦਾ ਸਾਹਮਣਾ ਕੀਤਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਆਲਮੀ ਮਹਾਮਾਰੀ ਦੀ ਵੈਕਸੀਨ ਨੂੰ ਵਿਗਿਆਨੀਆਂ ਨੇ ਇਕ ਸਾਲ ਦੇ ਅੰਦਰ ਬਣਾਇਆ ਤੇ ਇਸ ਦੇ ਟੀਕਾਕਰਨ ਦੀ ਸ਼ੁਰੂਆਤ ਵੀ ਹੋਈ।

ਜਨਤਾ ਕਰਫ਼ਿਊ ਦੇ ਇਕ ਸਾਲ ਬਾਅਦ ਜੇਕਰ ਪੂਰੀ ਦੁਨੀਆ ਦੇ ਕੋਰੋਨਾ ਮਾਮਲਿਆਂ ਦੇ ਅੰਕੜਿਆ ਵੱਲ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਭਾਰਤ ਨੇ ਇਸ ‘ਤੇ ਜਿਸ ਤਿਆਰੀ ਤੇ ਤੇਜ਼ੀ ਨਾਲ ਲਗਾਮ ਲਗਾਈ, ਓਨਾ ਕੋਈ ਤੇ ਦੂਸਰਾ ਦੇਸ਼ ਨਹੀਂ ਕਰ ਸਕਿਆ। ਅਮਰੀਕਾ ਦੀ ਹੀ ਗੱਲ ਕਰੀਏ ਤਾਂ ਉੱਥੇ ਹੀ ਮੌਜੂਦਾ ਸਮੇਂ ਕੋਰੋਨਾ ਸੰਕ੍ਰਮਣ ਦੇ ਕੁੱਲ 30,521,765 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਇਸ ਨਾਲ ਇਨਫੈਕਟਿਡ ਹੋਣ ਦੀ ਵਜ੍ਹਾ ਨਾਲ ਦੇਸ਼ ਵਿਚ 555,314 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਿਕ 22,754,252 ਮਰੀਜ਼ ਠੀਕ ਹੋ ਹੋਏ ਹਨ। ਇਨ੍ਹਾਂ ਅੰਕੜਿਆਂ ਨੂੰ ਜੇਕਰ ਅੱਜ ਤੋਂ ਇਕ ਸਾਲ ਪਹਿਲਾਂ ਨਾਲ ਮਿਲਾਈਏ ਤਾਂ 22 ਮਾਰਚ 2020 ਨੂੰ ਅਮਰੀਕਾ ‘ਚ ਕੋਰੋਨਾ ਇਨਫੈਕਟਿਡਾਂ ਦੀ ਕੁੱਲ ਗਿਣਤੀ ਸਿਰਫ਼ 36050 ਸੀ। ਉੱਥੇ ਹੀ ਐਕਟਿਵ ਕੇਸ 35252 ਸਨ। ਅੱਜ ਇਨਫੈਕਸ਼ਨ ਦੇ ਮਾਮਲਿਆਂ ‘ਚ ਅਮਰੀਕਾ ਵਿਸ਼ਵ ਦਾ ਨੰਬਰ ਵਨ ਦੇਸ਼ ਹੈ। ਹਾਲਾਂਕਿ ਤੁਹਾਨੂੰ ਦੱਸ਼ ਦੇਈਏ ਕਿ ਬੀਤੇ ਕਾਫੀ ਮਹੀਨਿਆਂ ਤੋਂ ਉਹ ਇਸੇ ਨੰਬਰ ‘ਤੇ ਕਾਬਜ਼ ਹੈ।

ਭਾਰਤ ਦੀ ਗੱਲ ਕਰੀਏ ਤਾਂ ਦਸੰਬਰ ਤਕ ਭਾਰਤ ਕੋਰੋਨਾ ਇਨਫੈਕਸ਼ਨ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਸੀ, ਪਰ ਬਾਅਦ ਵਿਚ ਲਗਾਤਾਰ ਘੱਟ ਹੁੰਦੇ ਮਾਮਲਿਆਂ ਦੀ ਵਜ੍ਹਾ ਨਾਲ ਭਾਰਤ ਤੇਜ਼ੀ ਨਾਲ ਹੇਠਾਂ ਆ ਗਿਆ ਸੀ। ਹਾਲਾਂਕਿ ਭਾਰਤ ‘ਚ ਹੁਣ ਇਕ ਵਾਰ ਫਿਰ ਇਸ ਤੇ ਮਾਮਲੇ ਵਧ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਨੇ ਕੋਰੋਨਾ ਵਾਇਰਸ ਦੀ ਰੋਕਥਾਮ ‘ਚ ਜਿਹੜੇ ਯਤਨ ਕੀਤੇ ਉਹ ਸਿਰਫ਼ ਆਪਣੇ ਤਕ ਹੀ ਸੀਮਤ ਨਹੀਂ ਰੱਖੇ ਬਲਕਿ ਪੂਰੀ ਦੁਨੀਆ ਨੂੰ ਉਸ ਦਾ ਲਾਭ ਪਹੁੰਚਾਇਆ। ਇਸ ਮਹਾਮਾਰੀ ਦੇ ਨਾਲ ਜੂਝਦਿਆਂ ਲੰਘੇ ਸਾਲ 2020 ਦੀ ਹੀ ਗੱਲ ਕਰੀਏ ਤਾਂ ਭਾਰਤ ਨੇ ਪੂਰੀ ਦੁਨੀਆ ਦੇ ਕਈ ਦੇਸ਼ਾਂ ਨੂੰ ਪੀਪੀਈ ਕਿੱਟ ਮੁਹੱਈਆ ਕਰਵਾਈ ਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ। ਅਮਰੀਕਾ ਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਨੂੰ ਭਾਰਤ ਨੇ ਦਵਾਈਆਂ ਸਮੇਤ ਜ਼ਰੂਰੀ ਚੀਜ਼ਾਂ ਭੇਜੀਆਂ।
ਕੇਂਦਰੀ ਮੰਤਰੀ ਮੁਤਾਬਿਕ ਮੌਜੂਦਾ ਸਮੇਂ ਭਾਰਤ ਨੇ ਦੁਨੀਆ ਦੇ 76 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਛੇ ਕਰੋੜ ਤੋਂ ਜ਼ਿਆਦਾ ਖ਼ੁਰਾਕ ਮੁਹੱਈਆ ਕਰਵਾਈ ਹੈ। ਜਦਕਿ ਦੇਸ਼ ਵਿਚ ਹੁਣ ਤਕ ਵੈਕਸੀਨੇਸ਼ਨ ਜ਼ਰੀਏ ਸਾਢੇ ਚਾਰ ਕਰੋੜ ਖ਼ੁਰਾਕ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਹੋ ਰਹੇ ਟੀਕਾਕਰਨ ਦੀ ਹੀ ਗੱਲ ਕਰੀਏ ਤਾਂ ਭਾਰਤ ਦੀ ਜਨਸੰਖਿਆ ਦੇ ਹਿਸਾਬ ਨਾਲ ਟੀਕਾਕਰਨ ‘ਚ ਉਸ ਦੀ ਰਫ਼ਤਾਰ ਸਭ ਤੋਂ ਤੇਜ਼ ਹੈ। ਮੌਜੂਦਾ ਸਮੇਂ ਭਾਰਤ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਦੇ ਮਾਮਲੇ ‘ਚ ਵਿਸ਼ਵ ‘ਚ ਤੀਸਰੇ ਨੰਬਰ ‘ਤੇ ਹੈ। ਜਿੱਥੋਂ ਤਕ ਕੋਰੋਨਾ ਦੇ ਮਾਮਲੇ ਵਧਣ ਦੀ ਗੱਲ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ਼ ਭਾਰਤ ਵਿਚ ਹੀ ਨਹੀਂ ਹੋ ਰਿਹਾ ਬਲਕਿ ਪੂਰੀ ਦੁਨੀਆ ‘ਚ ਇਸ ਦੇ ਮਾਮਲਿਆਂ ‘ਚ ਤੇਜ਼ੀ ਦਿਖਾਈ ਦੇ ਰਹੀ ਹੈ। ਦੁਨੀਆ ਦੇ ਕੁਝ ਦੇਸ਼ਾਂ ਵਿਚ ਇਸ ਨੂੰ ਦੇਖਦੇ ਹੋਏ ਪੂਰਾ ਜਾਂ ਅੰਸ਼ਕ ਲਾਕਡਾਊਨ ਲਗਾ ਦਿੱਤਾ ਗਿਆ ਹੈ।
ਇਸ ਇਕ ਸਾਲ ਦੌਰਾਨ ਕੋਰੋਨਾ ਵਾਇਰਸ ਦੇ ਪਸਾਰ ਤੇ ਇਸ ਦੇ ਪ੍ਰਕਾਰ ਵਿਚ ਕਈ ਬਦਲਾਅ ਦਰਜ ਕੀਤੇ ਗਏ ਹਨ। ਵਿਗਿਆਨੀਆਂ ਮੁਤਾਬਿਕ ਇਸ ਵਾਇਰਸ ‘ਚ ਹੁਣ ਤਕ 8-9 ਹਜ਼ਾਰ ਬਦਲਾਅ ਦਰਜ ਕੀਤੇ ਗਏ ਹਨ। ਹਾਲ ਹੀ ‘ਚ ਜਿਸ ਵੇਰੀਐਂਟ ਦੀ ਸਭ ਤੋਂ ਵੱਧ ਚਰਚਾ ਪੂਰੀ ਦੁਨੀਆ ਵਿਚ ਹੋ ਰਹੀ ਹੈ, ਉਸ ਵਿਚ ਬ੍ਰਿਟੇਨ ‘ਚ ਮਿਲਿਆ ਕੋਰੋਨਾ ਵਾਇਰਸ ਦਾ ਵੇਰੀਐਂਟ ਸ਼ਾਮਲ ਹੈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ‘ਚ ਵੀ ਇਸ ਦੇ ਅਲੱਗ-ਅਲੱਗ ਵੇਰੀਐਂਟ ਸਾਹਮਣੇ ਆਏ ਹਨ। ਵਿਗਿਆਨੀਆਂ ਦਾ ਸਲਾਹ ਅਨੁਸਾਰ ਬ੍ਰਿਟੇਨ ‘ਚ ਮਿਲਿਆ ਵੇਰੀਐਂਟ ਇਨਫੈਕਸ਼ਨ ਦੀ ਰਫ਼ਤਾਰ ਤੇਜ਼ੀ ਨਾਲ ਵਧਾਉਂਦਾ ਹੈ ਤੇ ਇਸ ਦਾ ਖ਼ਤਰਾ ਵੀ ਜ਼ਿਆਦਾ ਹੈ।

Related posts

ਜਬਰ ਜਨਾਹ ਕੇਸ: ਆਸਾਰਾਮ ਨੂੰ 31 ਮਾਰਚ ਤੱਕ ਅੰਤਰਿਮ ਜ਼ਮਾਨਤ

On Punjab

ਅਰਵਿੰਦ ਕੇਜਰੀਵਾਲ ‘ਚ ਕੋਰੋਨਾ ਦੇ ਲੱਛਣ! ਹੋਵੇਗਾ ਟੈਸਟ

On Punjab

ਜਾਣੋ ਕੇਜਰੀਵਾਲ ਸਰਕਾਰ ‘ਚ ਸਭ ਤੋਂ ਅਮੀਰ ਮੰਤਰੀ ਕੌਣ?

On Punjab