ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਕੌਮਾਂਤਰੀ ਪੱਧਰ ਦੇ ਗਾਇਕ ਤੇ ਅਦਾਕਾਰ ਹਨ। ਵਿਦੇਸ਼ ਵਿੱਚ ਉਹ ਪਾਪੂਲਰ ਤਾਂ ਹਨ ਹੀ ਪਰ ਹੁਣ ਉਹ ਭਾਰਤ ਵਿੱਚ ਵੀ ਮਸ਼ਹੂਰ ਹੋ ਰਹੇ ਹਨ। ਹਾਲ ਹੀ ਵਿੱਚ ਨਿਕ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੁਝ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਓਗੇ। Home News Entertainment Bollywood ਜਦੋਂ ਮਰਨ ਕਿਨਾਰੇ ਪਹੁੰਚਿਆ ਸੀ ਪ੍ਰਿਯੰਕਾ ਦਾ ਪਤੀ ਨਿਕ ਜੋਨਸ !
ਜਦੋਂ ਮਰਨ ਕਿਨਾਰੇ ਪਹੁੰਚਿਆ ਸੀ ਪ੍ਰਿਯੰਕਾ ਦਾ ਪਤੀ ਨਿਕ ਜੋਨਸ !Oct 03, 2019 2:09 PmFACEBOOKTWITTERGOOGLE+LINKEDINTUMBLRPINTERESTMAILwhatsappWHATSAPP0LIKE
priyanka share nick serious diseases : ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਕੌਮਾਂਤਰੀ ਪੱਧਰ ਦੇ ਗਾਇਕ ਤੇ ਅਦਾਕਾਰ ਹਨ। ਵਿਦੇਸ਼ ਵਿੱਚ ਉਹ ਪਾਪੂਲਰ ਤਾਂ ਹਨ ਹੀ ਪਰ ਹੁਣ ਉਹ ਭਾਰਤ ਵਿੱਚ ਵੀ ਮਸ਼ਹੂਰ ਹੋ ਰਹੇ ਹਨ। ਹਾਲ ਹੀ ਵਿੱਚ ਨਿਕ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੁਝ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਓਗੇ।
priyanka share nick serious diseases
priyanka share nick serious diseases
ਦਰਅਸਲ ਨਿਕ ਬਚਪਨ ਤੋਂ ਹੀ ਇੱਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ। ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ 13 ਸਾਲ ਦੀ ਉਮਰ ਵਿੱਚ ਟਾਈਪ 1 ਡਾਈਬੀਟੀਜ ਹੋ ਗਈ ਸੀ। ਨਿਕ ਜੋਨਸ ਨੇ ਦੱਸਿਆ ਕਿ ‘ਪਹਿਲਾਂ ਉਹਨਾਂ ਨੂੰ ਇਸ ਬਿਮਾਰੀ ਦਾ ਪਤਾ ਨਹੀਂ ਸੀ, ਜਿਸ ਕਰਕੇ ਉਹਨਾਂ ਨੂੰ ਲੱਗਿਆ ਕਿ ਉਹ ਮਰਨ ਵਾਲੇ ਹਨ। ਇਸ ਤੋਂ ਬਾਅਦ ਮੈਂ ਆਪਣੇ ਮਾਤਾ ਪਿਤਾ ਨੂੰ ਪੁੱਛਿਆ ਕਿ ਮੈਂ ਠੀਕ ਹੋ ਜਾਵਾਂਗਾ। ਇਸ ਵਜ੍ਹਾ ਕਰਕੇ ਮੈਂ ਬਹੁਤ ਪਰੇਸ਼ਾਨ ਸੀ ਤੇ ਡਰਿਆ ਹੋਇਆ ਸੀ। ਮੇਰੀ ਪੂਰੀ ਜ਼ਿੰਦਗੀ ਹੀ ਬਦਲ ਗਈ ਸੀ’।ਨਿਕ ਜੋਨਸ ਨੇ ਅੱਗੇ ਦੱਸਿਆ ਕਿ ‘ਜੇਕਰ ਮੇਰੀ ਬਿਮਾਰੀ ਦਾ ਪਹਿਲਾਂ ਪਤਾ ਨਾ ਲੱਗਦਾ ਤਾਂ ਮੈਂ ਕੋਮਾ ਵਿੱਚ ਚਲਾ ਜਾਂਦਾ। ਨਿਕ ਨੇ ਦੱਸਿਆ ਕਿ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ ਕਿ ਇਸ ਬਿਮਾਰੀ ਨੂੰ ਮੈਨੇਜ ਕੀਤਾ ਜਾ ਸਕਦਾ ਹੈ’। ਭਾਵੇਂ ਨਿਕ ਇਸ ਬਿਮਾਰੀ ਨਾਲ ਜੂਝ ਰਹੇ ਹਨ ਪਰ ਉਹਨਾਂ ਨੇ ਇਸ ਨੂੰ ਮੈਨੇਜ ਕਰਨਾ ਸਿੱਖ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਨਿਕ ਨੇ ਪ੍ਰਿਯੰਕਾ ਨਾਲ ਪਿਛਲੇ ਸਾਲ ਵਿਆਹ ਕਰਵਾਇਆ ਸੀ। ਪ੍ਰਿਯੰਕਾ ਤੇ ਨਿਕ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ। ਦੋਵਾਂ ਦੇ ਫੈਨਜ਼ ਪੂਰੀ ਦੁਨੀਆਂ ‘ਚ ਹਨ। ਦੋਨਾਂ ਦੀ ਇੱਕ ਝਲਕ ਪਾਉਣ ਲਈ ਫੈਨਜ਼ ਬੇਤਾਬ ਰਹਿੰਦੇ ਹਨ। ਪ੍ਰਿਯੰਕਾ ਅਕਸਰ ਹੀ ਆਪਣੇ ਪਤੀ ਨਾਲ ਤਸਵੀਰਾਂ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੀ ਹੈ। ਪ੍ਰਿਯੰਕਾ ਜਲਦ ਹੀ ਬਾਲੀਵੁਡ ‘ਚ ਕਈ ਸਾਲਾਂ ਬਾਅਦ ਫਿਲਮ ‘ਸਕਾਈ ਇਜ ਪਿੰਕ’ ਤੋਂ ਵਾਪਸੀ ਕਰਨ ਜਾ ਰਹੀ ਹੈ।