39.99 F
New York, US
February 5, 2025
PreetNama
ਫਿਲਮ-ਸੰਸਾਰ/Filmy

ਜਦੋਂ ਮੀਕਾ ਸਿੰਘ ਪੱਤਰਕਾਰਾਂ ‘ਤੇ ਭੜਕੇ, ਬੋਲੇ ਸੋਨੂੰ ਨਿਗਮ ਤੇ ਨੇਹਾ ਕੱਕੜ ਵੀ ਗਏ ਪਾਕਿਸਤਾਨ

ਮੁੰਬਈਪਾਕਿਸਤਾਨ ‘ਚ ਇੱਕ ਵਿਆਹ ‘ਚ ਪ੍ਰਫਾਰਮ ਕਰਨ ਲਈ ਮੀਕਾ ਸਿੰਘ ਨੇ ਫੈਡਰੇਸ਼ਨ ਤੇ ਦੇਸ਼ ਤੋਂ ਮਾਫੀ ਮੰਗੀ ਹੈ ਪਰ ਉਨ੍ਹਾਂ ਨੇ ਸਿੰਗਰ ਸੋਨੂੰ ਨਿਗਮ ਤੇ ਨੇਹਾ ਕੱਕੜ ‘ਤੇ ਪਾਕਿਸਤਾਨ ‘ਚ ਪ੍ਰਫਾਰਮ ਕਰਨ ਦਾ ਇਲਜ਼ਾਮ ਵੀ ਲਾਇਆ ਹੈ।

21 ਅਗਸਤ ਨੂੰ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਐਸੋਸੀਏਸ਼ਨ ਨੇ ਮੁੰਬਈ ‘ਚ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ‘ਚ ਮੀਕਾ ਨੇ ਪਾਕਿਸਤਾਨ ‘ਚ ਪ੍ਰਫਾਰਮ ਕਰਨ ਨੂੰ ਲੈ ਕੇ ਮਾਫੀ ਮੰਗੀ। ਮੀਕਾ ਨੇ ਕਿਹਾ ਕਿ ਉਹ ਅਗਸਤ ਨੂੰ ਪਾਕਿਸਤਾਨ ਗਏ ਸੀਜਦਕਿ ਅਗਸਤ ਨੂੰ ਧਾਰਾ 370 ਹਟਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਮਾਫੀ ਮੰਗਦੇ ਹਨ ਤੇ ਦੁਬਾਰਾ ਅਜਿਹਾ ਨਹੀਂ ਕਰਨਗੇ।ਮੀਕਾ ਨੂੰ ਰਿਪੋਰਟਸ ਨੇ ਪੁੱਛਿਆ ਕਿ ਉਹ ਪਾਕਿਸਤਾਨ ਗਏ ਹੀ ਕਿਉਂ ਤਾਂ ਮੀਕਾ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਨੇ ਵੀਜ਼ਾ ਦਿੱਤਾਇਸ ਲਈ ਜਾ ਸਕੇ। ਮੀਕਾ ਤੋਂ ਜਦੋਂ ਸਵਾਲਜਵਾਬ ਦਾ ਸਿਲਸਿਲਾ ਵਧਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਨੇਹਾ ਕੱਕੜ ਨੇ ਆਤਿਫ ਅਸਲਮ ਨਾਲ ਪਾਕਿ ‘ਚ ਪ੍ਰਫਾਰਮ ਕੀਤਾ ਸੀ। ਉਸ ਤੋਂ ਪਹਿਲਾਂ ਸੋਨੂੰ ਨਿਗਮ ਆਤਿਫ ਨਾਲ ਪ੍ਰਫਾਰਮ ਕਰ ਚੁੱਕੇ ਹਨਉਦੋਂ ਮੀਡੀਆ ਨੇ ਮਾਮਲਾ ਨਹੀਂ ਚੁੱਕਿਆ।ਮੀਕਾ ਦਾ ਕਹਿਣਾ ਹੈ ਕਿ ਇਹ ਸਭ ਉਨ੍ਹਾਂ ਦੇ ਨਾਂ ‘ਤੇ ਪਬਲੀਸਿਟੀ ਲੈਣ ਦਾ ਮੁੱਦਾ ਹੈ। ਪੀਸੀ ‘ਚ ਮੀਕਾ ਨੇ ਇਹ ਸਵਾਲ ਵੀ ਚੁੱਕਿਆ ਕਿ ਬਾਲੀਵੁੱਡ ‘ਚ ਆਪਣੇ ਇੱਥੇ ਦੇ ਸਿੰਗਰਸ ਨੂੰ ਕੰਮ ਨਹੀਂ ਦਿੱਤਾ ਜਾਂਦਾ ਜਦਕਿ ਪਾਕਿ ਸਿੰਗਰਾਂ ਨੂੰ ਲਗਾਤਾਰ ਕੰਮ ਮਿਲ ਰਿਹਾ ਹੈ। ਜੰਮੂਕਸ਼ਮੀਰ ‘ਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨ ਨੇ ਬਾਲੀਵੁੱਡ ਫ਼ਿਲਮਾਂ ਨੂੰ ਬੈਨ ਕਰ ਦਿੱਤਾ ਹੈ।

Related posts

ਹੈਦਰਾਬਾਦ ‘ਚ ਪੁਸ਼ਪਾ 2 ਦੀ ਸਕ੍ਰੀਨਿੰਗ ਦੌਰਾਨ ਬੇਕਾਬੂ ਹੋਈ ਭੀੜ, ਭਗਦੜ ‘ਚ ਇਕ ਔਰਤ ਦੀ ਮੌਤ; 2 ਜ਼ਖਮੀ

On Punjab

ਬਿੱਗ ਬੌਸ ਦੇ ਘਰ ਤੋਂ ਬੇਘਰ ਹੋਏ ਨਿਸ਼ਾਂਤ ਮਲਕਾਨੀ ਤੇ ਕਵਿਤਾ ਕੌਸ਼ਿਕ

On Punjab

ਜਲਦੀ ਮਾਂ ਬਣਨ ਵਾਲੀ ਐਮੀ ਜੈਕਸਨ ਨੇ ਦੱਸਿਆ ਬੱਚੇ ਦਾ ਲਿੰਗ

On Punjab