32.63 F
New York, US
February 6, 2025
PreetNama
ਫਿਲਮ-ਸੰਸਾਰ/Filmy

ਜਦੋਂ ਰਾਮਾਇਣ ਵਿੱਚ ਹਨੂਮਾਨ ਬਣੇ ਦਾਰਾ ਸਿੰਘ , ਕੇਵਲ 100 ਬਾਦਾਮ ਖਾਂਦੇ ਸੀ ਪੂਰੇ ਦਿਨਜਦੋਂ ਰਾਮਾਇਣ ਵਿੱਚ ਹਨੂਮਾਨ ਬਣੇ ਦਾਰਾ ਸਿੰਘ , ਕੇਵਲ 100 ਬਾਦਾਮ ਖਾਂਦੇ ਸੀ ਪੂਰੇ ਦਿਨ

hanuman dara singh diet:ਰਾਮਾਨੰਦ ਸਾਗਰ ਦੀ ਰਾਮਾਇਣ ਦੇ ਮਹਾਨਾਇਕ, ਮਹਾਬਲੀ ਰਾਮਭਗਤ ਸ਼੍ਰੀ ਹਨੁਮਾਨ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾਰਾ ਸਿੰਘ ਤਾਂ ਸਾਡੇ ਵਿੱਚ ਨਹੀਂ ਰਹੇ ਪਰ ਰਾਮਾਇਣ ਵਿੱਚ ਨਿਭਾਏ ਗਏ ਹਨੂਮਾਨ ਦੇ ਕਿਰਦਾਰ ਨੇ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜੋਤ ਜਲਾ ਰੱਖੀ ਹੈ। 60 ਸਾਲ ਦੀ ਉਮਰ ਵਿੱਚ ਰਾਮਾਇਣ ਦੇ ਬਜਰੰਗੀ ਨੂੰ ਇਹ ਰੋਲ ਆਫਰ ਹੋਇਆ ਸੀ। ਕਾਫੀ ਰੈਸਲਿੰਗ ਕਰਨ ਦੇ ਕਾਰਨ ਤੋਂ ਦਾਰਾ ਸਿੰਘ ਨੂੰ ਉਨ੍ਹਾਂ ਦਿਨਾਂ ਗੋਡਿਆਂ ਦੇ ਦਰਦ ਦੀ ਸਮੱਸਿਆ ਸੀ ਪਰ ਉਹ ਹਨੂਮਾਨ ਦੇ ਕਿਰਦਾਰ ਦੇ ਲਈ ਰਾਮਾਨੰਦ ਸਾਗਰ ਕੈਂਪ ਦੀ ਪਹਿਲੀ ਪਸੰਦ ਸਨ।

ਹਨੂਮਾਨ ਦੇ ਕਿਰਦਾਰ ਤੋਂ ਅਦਾਕਾਰ ਅਤੇ ਰੈਸਲਰ ਸਾਰ ਸਿੰਘ ਪਹਿਲਾਂ ਹੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ।ਸਾਲ 1976 ਵਿੱਚ ਆਈ ਫਿਲਮ ਬਜਰੰਗਬਲੀ ਵਿੱਚ ਦਾਰਾ ਸਿੰਘ ਪਹਿਲਾਂ ਹੀ ਹਨੂਮਾਨ ਦਾ ਕਿਰਦਾਰ ਨਿਭਾ ਚੁੱਕੇ ਸਨ।। ਜਦੋਂ ਰਾਮਾਨੰਦ ਸਾਗਰ ਨੂੰ ਦਾਰਾ ਸਿੰਘ ਨੇ ਆਪਣੇ ਗੋਡਿਆਂ ਦੇ ਦਰਦ ਦੀ ਸਮੱਸਿਆ ਦੱਸੀ।

ਤਾਂ ਰਾਮਾਨੰਦ ਨੇ ਕਿਹਾ ਕਿ ਇਹ ਕਿਰਦਾਰ ਮੈਂ ਨਹੀਂ ਖੁਦ ਭਗਵਾਨ ਚਾਹੁੰਦੇ ਹਨ ਕਿ ਤੁਸੀਂ ਕਰੋ।ਅਜਿਹਾ ਮੈਂ ਸੁਪਨੇ ਵਿੱਚ ਦੇਖਿਆ ਹੈ।ਰਾਮਾਨੰਦ ਸਾਗਰ ਨਾਲ ਆਪਣੇ ਪਰਿਵਾਰ ਵਰਗੇ ਰਿਸ਼ਤੇ ਹੋਣ ਦੇ ਚਲਦੇ ਦਾਰਾ ਸਿੰਘ ਫਿਰ ਕਦੇ ਨਾ ਨਹੀਂ ਕਹਿ ਪਾਏ। 1976 ਵਿੱਚ ਆਈ ਫਿਲਮ ਬਜਰੰਗਬਲੀ ਨੂੰ ਡਾਇਰੈਕਟਰ ਚੰਦਰਕਾਂਤ ਨੇ ਬਣਾਇਆ ਸੀ।ਇਸ ਫਿਲਮ ਵਿੱਚ ਮਧੁਰ ਸੰਗੀਤ ਦਿੱਤਾ ਸੀ।ਕਲਿਆਣ ਜੀ ਆਨੰਦ ਜੀ ਨੇ , ਲਤਾ ਮੰਗੇਸ਼ਕਰ , ਆਸ਼ਾ ਭੌਂਸਲੇ ਅਤੇ ਮਹਿੰਦਰ ਕਪੂਰ ਦੀ ਆਵਾਜ ਵਿੱਚ ਇਸ ਫਿਲਮ ਦੇ ਗੀਤ ਰਿਕਾਰਡ ਕੀਤੇ ਗਏ ਸਨ।

ਇਹ ਫਿਲਮ ਉਸ ਦੌਰ ਵਿੱਚ ਜਬਰਦਸਤ ਹਿੱਟ ਰਹੀ ਸੀ ਅਤੇ ਉਸ ਦੇ ਬਾਅਦ ਤੋਂ ਹੀ ਦਾਰਾ ਸਿੰਘ ਹਨੂਮਾਨ ਦੇ ਕਿਰਦਾਰ ਦੇ ਲਈ ਸਭ ਤੋਂ ਪਹਿਲੇ ਦਾਵੇਦਾਰ ਮੰਨੇ ਜਾਣ ਲੱਗੇ।ਫਿਰ 1987-88 ਵਿੱਚ ਰਾਮਾਨੰਦ ਸਾਗਰ ਨੇ ਦਾਰਾ ਸਿੰਘ ਨੂੰ ਆਪਣੇ ਇਤਿਹਾਸਕ ਰਾਮਾਇਣ ਦਾ ਜਨੂਮਾਨ ਬਣਾਇਆ ਅਤੇ ਇਸ ਮਹਾਕਾਵਿਆ ਦੇ ਮਹਾਰਥੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ।

ਮੀਡੀਆ ਨਾਲ ਗੱਲਬਾਤ ਦਾਰਾ ਸਿੰਘ ਦੇ ਬੇਟੇ ਅਤੇ ਅਦਾਕਾਰ ਵਿੰਦੂ ਦਾਰਾ ਸਿੰਘ ਨੇ ਖਾਸ ਗੱਲਬਾਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਪਿਤਾ ਦਾਰਾ ਸਿੰਘ ਉਮਰ ਪਿੰਡ ਵਿੱਚ ਹੋ ਰਹੀ ਰਾਮਾਇਣ ਦੀ ਸ਼ੂਟਿੰਗ ਸੇ ਸਮੇਂ ਸਾਰਾ ਸਿਨ ਹਨੂਮਾਨ ਦਾ ਮਾਸਕ ਨਹੀਂ ਲਾਂਦੇ ਸਨ। ਡਾਈਟ ਵਿੱਚ ਕੇਵਲ 100 ਬਾਦਾਮ ਅਤੇ ਪੂਰੇ ਦਿਨ 3 ਨਾਰਾਇਲ ਪਾਣੀ ਪੀ ਕੇ ਉਹ ਸ਼ੂਟਿੰਗ ਕਰਿਆ ਕਰਦੇ ਸੀ ਤਾਂ ਕਿ ਵਾਰ-ਵਾਰ ਖਾਣ ਪੀਣ ਦੇ ਲਈ ਆਪਣਾ ਮਾਸਕ ਨਾ ਲਾਣਾ ਪਵੇ ਅਤੇ ਮੇਕਅੱਪ ਮੈਨ ਨੂੰ ਵਾਰ-ਵਾਰ ਪਰੇਸ਼ਾਨੀ ਨਾ ਹੋਵੇ।

Related posts

ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਗਾਇਕ, Deep Jandu ਦੇ ਪਿਤਾ ਨੇ ਦੱਸਿਆ ਕਿਵੇਂ ਹੋਇਆ Karan Aujla ‘ਤੇ ਹਮਲਾ

On Punjab

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਇਹ ਮਿਸਾਲ ਕੀਤੀ ਕਾਇਮ

On Punjab

ਕਰੀਨਾ ਨੂੰ ਹੋਇਆ ਬੇਬੀ ਫੀਵਰ ਤਾਂ ਉੱਥੇ ਹੀ ਆਪਣੀ ਜਿੱਦ ‘ਤੇ ਅੜੇ ਦਿਲਜੀਤ

On Punjab