ਵਿਆਹ ਲੋਕਾਂ ਲਈ ਖੁਸ਼ੀਆਂ ਲੈਕੇ ਆਉਂਦਾ ਹੈ ਪਰ ਇੰਗਲੈਂਡ ‘ਚ ਇੱਕ ਵਿਆਹ ਦਾ ਮਾਹੌਲ ਇੱਕੋ ਦੱਮ ਓਦੋਂ ਬਦਲ ਗਿਆ ਜਦੋਂ ਇੱਕ ਵੱਡੇ ਹੋਟਲ ‘ਚ ਪੰਜਾਬੀ ਵਿਆਹ ਮੌਕੇ 2 ਲੋਕਾਂ ਦੀ ਲੜਾਈ ਐਨੀ ਵੱਧ ਗਈ ਕਿ ਤੋੜਭਨ ਸ਼ੁਰੂ ਹੋ ਗਈ। ਇਹ ਮਾਮਲਾ ਹੈ ਵੋਲਵਰਹਮਟਨ ਦਾ ਜਿੱਥੇ ਪਾਰਕ ਡਰਾਈਵ ਸਥਿਤ ਹੋਟਲ ਰਾਮਾਦਾ ਪਾਰਕ ਹਾਲ ‘ਚ ਇੱਕ ਪਾਰਟੀ ਸਮੇਂ ਵਾਪਰੀ। ਇਸ ਝੜਪ ‘ਚ ਇੱਕ ਮਹਿਲਾ ਕਰਮਚਾਰੀ ਸਮੇਤ 4 ਬੁਰੀ ਤਰਾਂ ਜਖਮੀ ਹੋ ਗਏ। ਹੋਟਲ ਦੇ ਕਰਮਚਾਰੀਆਂ ਵੱਲੋਂ ਪੁਲਿਸ ਅਤੇ ਐਮਬੂਲੈਂਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ।ਇਸ ਝੜਪ ‘ਚ ਇੱਕ ਮਹਿਲਾ ਕਰਮਚਾਰੀ ਸਮੇਤ 4 ਬੁਰੀ ਤਰਾਂ ਜਖਮੀ ਹੋ ਗਏ। ਹੋਟਲ ਦੇ ਕਰਮਚਾਰੀਆਂ ਵੱਲੋਂ ਪੁਲਿਸ ਅਤੇ ਐਮਬੂਲੈਂਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।