ਜਦੋਂ ਵੀ ਹੈ ਹਵਾ ਕਦੇ ਚੱਲੀ ਤੇਰੇ ਸ਼ਹਿਰ ਵਾਲੀ
ਤੇਰੇ ਨਾਲ ਬਿਤਾਏ ਹੋਏ ਪਲ ਯਾਦ ਆਉਂਦੇ ਨੇ।
ਤੇਰੇ ਮੇਰੇ ਸਾਥ ਵਾਲਾ ਭੁੱਲਿਆ ਨਹੀ ਕੋਈ ਪਲ
ਮਿਲਦੇ ਹੁੰਦੇ ਸੀ ਜਿੱਥੇ ਉਹ ਥਾਂ ਮਨ ਭਾਉਂਦੇ ਨੇ।
ਲੰਘਿਆ ਜੋ ਸਮਾਂ ਕਦੇ ਮੁੜੇ ਨਾ ਦੁਬਾਰਾ ਫਿਰ
ਪੱਤਣੋਂ ਜੋ ਲੰਘੇ ਪਾਣੀ ਮੁੜ ਹੀ ਨਹੀ ਪਾਉਂਦੇ ਨੇ।
ਇੱਕ ਪਲ ਭੁਲਿਆ ਨਹੀ ਕਦੇ ਤੈਨੂੰ ਦਿਲ ਵਿੱਚੋਂ
ਤੈਨੂੰ ਮੈਂ ਧਿਆਵਾਂ ਜਿਵੇਂ ਲੋਕ ਰੱਬ ਨੂੰ ਧਿਉਂਦੇ ਨੇ।
ਕਿਉਂ ਤੂੰ ਬਰਾੜਾ ਐਵੇਂ ਝੋਰਾ ਕਰੀਂ ਜਾਵੇਂ ਬੈਠਾ
ਜਿੰਨਾ ਕੁ ਤੂੰ ਚਾਹਵੇਂ ਤੈਨੂੰ ਸੱਜਣ ਵੀ ਚਹੁੰਦੇ ਨੇ।
ਨਰਿੰਦਰ ਬਰਾੜ
95095 00010