ਜਾਪਾਨ ਵਿੱਚ ਮੰਗਲਵਾਰ ਨੂੰ ਲਾਲ ਅੰਗੂਰਾਂ ਦਾ ਇਕ ਗੁੱਛਾ 1.2 ਮਿਲੀਅਨ ਯੇਨ (ਕਰੀਬ 7.5 ਲੱਖ ਰੁਪਏ) ਵਿੱਚ ਵਿਕਿਆ। ਅੰਗੂਰ ਦੀ ਇਸ ਕਿਸਮ ਦਾ ਨਾਮ ਰੂਬੀ ਰੋਮਨ ਹੈ। ਕਰੀਬ 12 ਸਾਲ ਪਹਿਲਾਂ ਅੰਗੂਰ ਦੀ ਇਹ ਕਿਸਮ ਮੰਡੀ ਵਿੱਚ ਆਈ ਸੀ। ਕਨਾਜਾਵਾ ਦੇ ਥੋਕ ਬਾਜ਼ਾਰ ਵਿੱਚ ਇਸ ਅੰਗੂਰ ਦੀ ਰਿਕਾਰਡ ਬੋਲੀ ਲਗਾਈ ਗਈ। ਨਿਲਾਮੀ ਵਿੱਚ ਅੰਗੂਰ ਦੇ ਇਸ ਗੁੱਛੇ ਨੂੰ ਇੱਕ ਕੰਪਨੀ ਨੇ ਖ਼ਰੀਦਿਆ।
ਰੂਬੀ ਰੋਮਨ ਨਾਮ ਦਾ ਇਹ ਅੰਗੂਰ ਆਕਾਰ ਵਿੱਚ ਵੱਡਾ ਅਤੇ ਸੁਆਦ ਵਿੱਚ ਬਹੁਤ ਜ਼ਿਆਦਾ ਮਿੱਠਾ ਤੇ ਰਸੀਲਾ ਹੁੰਦਾ ਹੈ। ਇਸ ਦੇ ਹਰ ਦਾਣੇ ਦਾ ਭਾਰ 20 ਗ੍ਰਾਮ ਤੋਂ ਵੀ ਜ਼ਿਆਦਾ ਹੈ। ਆਈਏਐਨਐਸ ਦੇ ਖ਼ਬਰ ਅਨੁਸਾਰ ਅੰਗੂਰਾਂ ਦੇ ਇਸ ਕਿਸਮ ਨੂੰ ਜਪਾਨ ਦੇ ਇਸੀਕਾਵਾ ਪ੍ਰਾਂਤ ਵਿੱਚ ਖੇਤੀਬਾੜੀ ਨਾਲ ਜੁੜੀ ਸਰਕਾਰੀ ਕਮੇਟੀ ਨੇ ਤਿਆਰ ਕੀਤਾ ਹੈ।
ਜਪਾਨ ਦੇ ਇਨ੍ਹਾਂ ਲਾਲ ਅੰਗੂਰ ਦੇ ਆਕਾਰ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿਉਂਕਿ ਇਹ ਕ੍ਰੇਜੀ ਬਾਲ ਦੇ ਆਕਾਰ ਦੇ ਹੁੰਦੇ ਹਨ। ਇਹ ਅੰਗੂਰ ਸਿਰਫ਼ ਜਾਪਾਨ ਵਿੱਚ ਹੀ ਉਗਾਏ ਜਾਂਦੇ ਹਨ। ਇਸ ਦੇ ਇਕ ਗੁੱਛੇ ਵਿੱਚ 30 ਅੰਗੂਰ ਹੁੰਦੇ ਹਨ ਅਤੇ ਇੱਕ ਅੰਗੂਰ ਦਾ ਭਾਰ 20 ਗ੍ਰਾਮ ਤੱਕ ਹੁੰਦਾ ਹੈ।
ਇਹ ਕੰਪਨੀ ਜਪਾਨ ਵਿੱਚ ਹੋਟਲ ਦੇ ਕਾਰੋਬਾਰ ਨਾਲ ਜੁੜੀ ਹੈ। ਇਸ਼ੀਕਾਵਾ ਸਹਿਕਾਰੀ ਕਮੇਟੀ ਦਾ ਕਹਿਣਾ ਹੈ ਕਿ ਉਸ ਨੇ ਸਤੰਬਰ ਤੱਕ ਰੂਬੀ ਰੋਮਨ ਕਿਸਮ ਦੇ ਕਰੀਬ 26 ਹਜ਼ਾਰ ਗੁੱਛੇ ਨਿਰਯਾਤ ਕੀਤਾ ਹੈ।