13.57 F
New York, US
December 23, 2024
PreetNama
ਫਿਲਮ-ਸੰਸਾਰ/Filmy

ਜਦ ਕਿਸਾਨਾਂ ਖ਼ਿਲਾਫ਼ ਬੋਲੇ ਲੋਕ ਤਾਂ ਦਿਲਜੀਤ ਨੂੰ ਚੜ੍ਹਿਆ ਗੁੱਸਾ, ਇੰਝ ਸਿਖਾਇਆ ਸਬਕ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੇ ਦਿਨ ਤੋਂ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰ ਰਹੇ ਹਨ। ਉਂਝ ਕਲਾਕਾਰ ਟਵੀਟ ‘ਤੇ ਕਿਸੇ ਵੀ ਫਾਲਤੂ ਦੇ ਟਵੀਟ ਜਾਂ ਕਮੈਂਟ ਦਾ ਰਿਪਲਾਈ ਕਰਨ ਤੋਂ ਗੁਰੇਜ਼ ਹੀ ਕਰਦੇ ਹਨ ਪਰ ਕਿਸਾਨਾਂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਦਿਲਜੀਤ ਨੇ ਚੰਗੀ ਝਾੜ ਲਾਈ ਹੈ। ਦਿਲਜੀਤ ਨੇ ਲਗਾਤਾਰ ਕਈ ਟਵੀਟ ਕੀਤੇ, ਜੋ ਕਿਸਾਨਾਂ ਖਿਲਾਫ ਬੋਲਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਸੀ।

ਇਨ੍ਹਾਂ ‘ਚੋਂ ਕਿਸਾਨਾਂ ਖਿਲਾਫ ਬੋਲਣ ਵਾਲਿਆਂ ਕੁਝ ਟਵਿਟਰ ਯੂਜ਼ਰਸ ਨੇ ਤਾਂ ਟਵੀਟ ਹੀ ਡਿਲੀਟ ਕਰ ਦਿੱਤੇ। ਇੱਕ ਟਵੀਟ ‘ਚ ਦਲਜੀਤ ਨੇ ਲਿਖਿਆ, “ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ।” ਈ ਟਵੀਟ ਨਾਲ ਦਲਜੀਤ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਇੱਕ ਸੰਕੇਤਕ ਤਸਵੀਰ ਵੀ ਲਾਈ।

ਇੱਕ ਟਵੀਟ ‘ਚ ਦਿਲਜੀਤ ਨੇ ਲਿਖਿਆ,” ਨਾ ਹੀ ਇਹ ਲੋਕ ਅੰਨ੍ਹੇ ਹਨ ਜੋ ਆਪਣੇ ਬੰਦਿਆਂ ਨੂੰ ਆਪਣਿਆਂ ਨਾਲ ਲੜਾਉਣ ਲਈ ਕੰਮ ਕਰਦੇ ਹਨ…ਜ਼ੁਲਮ ਦੇ ਖ਼ਿਲਾਫ਼ ਤਾਂ ਬੋਲਣਾ ਹੀ ਆ..ਇਨ੍ਹਾਂ ਨੂੰ ਵੀ ਜਵਾਬ ਦੇਣਾ ਪੈਂਦਾ ਨਹੀਂ ਤਾਂ ਇਹ ਕਸਰ ਨਹੀਂ ਛੱਡ ਦੇ..”

Related posts

ਬਰਸੀ ’ਤੇ ਵਿਸ਼ੇਸ਼: ਲੋਕਾਂ ਦੇ ਦਿਲਾਂ ’ਚ ਹਮੇਸ਼ਾ ਵੱਸਦਾ ਰਹੇਗਾ ਕੁਲਦੀਪ ਮਾਣਕ

On Punjab

ਕੈਂਸਰ ਹੋਣ ਮਗਰੋਂ ਪਹਿਲੀ ਵਾਰ ਨਜ਼ਰ ਆਈ ਕਿਰਨ ਖੇਰ, ਅਦਾਕਾਰਾ ਨੂੰ ਵੀਡੀਓ ’ਚ ਪਛਾਨਣਾ ਹੋ ਜਾਵੇਗਾ ਮੁਸ਼ਕਿਲ

On Punjab

ਕੀ ਸੱਚਮੁੱਚ ਗਰਭਵਤੀ ਹੈ ਐਸ਼ਵਰਿਆ ਰਾਏ ਬੱਚਨ ? ਲੰਬੇ ਕੋਟ ‘ਚ ਇਕ ਵਾਰ ਫਿਰ ਬੇਬੀ ਬੰਪ ਲੁਕਦਾਉਂਦੀ ਆਈ ਨਜ਼ਰ

On Punjab