ਜਦ ਦੇ ਬਦਲੇ ਰੁਖ ਹਵਾਵਾਂ,
ਪਾਂਧੀ ਵਿਸਰੇ ਆਪਣੀ ਰਾਹਾਂ।
ਹੰਸਾ ਦੀ ਪਹਿਚਾਣ ਹੈ ਔਖੀ,
ਭੇਸ ਵਟਾ ਲੈ ਬਗਲੇ ਕਾਵਾਂ।
ਮਹਿਫਲ ਸੀ ਜੋ ਭਰੀ ਗੁਲਜ਼ਾਰਾ,
ਅੱਜ ਫੁੱਲ ਦਿੱਸੇ ਟਾਵਾਂ ਟਾਵਾਂ।
ਕਿਸ ਮਾਲੀ ਨੇ ਖੋਹੇ ਹਾਸੇ,
ਕਿਸ ਕੀਤੀਆਂ ਬੰਜ਼ਰ ਥਾਵਾਂ।
ਪਿਆਰ ਮੁਹੱਬਤ ਹਾਸਾ ਰੋਸਾ,
ਹਰ ਸ਼ੈਅ ਹੁਣ ਪ੍ਰਛਾਵਾਂ।
ਹਰ ਥਾਂ ਉਗੀ ਪਈ ਕੰਡਿਆਲੀ,
ਕੀਕਣ ਫੁੱਲਾਂ ਦੇ ਸੋਹਲੇ ਗਾਵਾਂ।
ਹਰਫ ਵਫਾ ਦਾ ਪੜ੍ਹਦਾ ਵਿਰਲਾ,
ਕਿਸ ਨਾ ਲਿਖੀਏ ਸਿਰਨਾਵਾਂ।
ਵੀਨਾ ਸਾਮਾ
(ਪਿੰਡ ਢਾਬਾ ਕੋਕਰੀਆਂ)
ਅਬੋਹਰ
91158-89290