50.11 F
New York, US
March 13, 2025
PreetNama
ਫਿਲਮ-ਸੰਸਾਰ/Filmy

ਜਨਮ ਦਿਨ ‘ਤੇ ਆਲੀਆ ਭੱਟ ਨੇ ਦਿਖਾਇਆ ਸੀਤਾ ਦਾ ਅੰਦਾਜ਼

ਆਲੀਆ ਭੱਟ ਦੇ ਜਨਮ ਦਿਨ ਦੇ ਵਿਸ਼ੇਸ਼ ਮੌਕੇ ‘ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਆਰਆਰਆਰ ਦੀ ਪਹਿਲੀ ਲੁੱਕ ਜਾਰੀ ਕੀਤੀ ਗਈ ਹੈ। ਇਸ ਫਿਲਮ ਵਿੱਚ ਇਹ ਅਭਿਨੇਤਰੀ ਸੀਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।

 

ਇੰਤਜ਼ਾਰ ਖਤਮ ਹੋ ਗਿਆ ਹੈ ਤੇ ਫਿਲਮ ਆਰਆਰਆਰ ਵਿੱਚ ਆਲੀਆ ਭੱਟ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਇਸ ਫਿਲਮ ਵਿਚ ਇਹ ਅਭਿਨੇਤਰੀ ਸੀਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਜਿਹੜੀ ਤਸਵੀਰ ਸਾਹਮਣੇ ਆਈ ਹੈ, ਉਸ ਵਿੱਚ ਆਲੀਆ ਸੀਤਾ ਦੇ ਲੁੱਕ ਵਿਚ ਇੰਨੀ ਜ਼ਬਰਦਸਤ ਨਜ਼ਰ ਆ ਰਹੀ ਹੈ ਕਿ ਫਿਲਮ ਲਈ ਲੋਕਾਂ ਦੇ ਮਨਾਂ ਵਿੱਚ ਉਤਸੁਕਤਾ ਹੋਰ ਵਧਾ ਦਿੱਤੀ ਹੈ।ਅੱਜ ਆਲੀਆ ਭੱਟ ਦਾ ਜਨਮ ਦਿਨ ਹੈ ਤੇ ਇਸ ਖਾਸ ਮੌਕੇ ‘ਤੇ ਉਸ ਦੀ ਫਿਲਮ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਅੱਜ ਸੀਤਾ ਦਾ ਲੁੱਕ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਇਆ ਹੈ। ਆਲੀਆ ਭੱਟ ਤਸਵੀਰ ਵਿੱਚ ਹਰੇ ਰੰਗ ਦੀ ਸਾੜੀ ਵਿੱਚ ਦਿਖਾਈ ਦੇ ਰਹੀ ਹੈ। ਉਸ ਸਾਹਮਣੇ ਪੂਜਾ ਦੀ ਟੋਕਰੀ ਰੱਖੀ ਗਈ ਹੈ।

ਇਸ ਫਿਲਮ ਦਾ ਨਿਰਦੇਸ਼ਨ ਬਾਹੂਬਲੀ ਫੇਮ ਡਾਇਰੈਕਟਰ ਐਸਐਸ ਰਾਜਮੌਲੀ ਕਰ ਰਹੇ ਹਨ। ਸੀਤਾ ਦੇ ਕਿਰਦਾਰ ਵਿੱਚ ਉਸ ਦੀ ਦਿੱਖ ਬਹੁਤ ਪ੍ਰਭਾਵਸ਼ਾਲੀ ਹੈ। ਇਸ ਤੋਂ ਪਹਿਲਾਂ ਇਸ ਤਸਵੀਰ ਨੂੰ ਸਾਂਝਾ ਕਰਦੇ ਸਮੇਂ ਫਿਲਮ ਨਿਰਮਾਤਾਵਾਂ ਨੇ ਆਲੀਆ ਦੀ ਝਲਕ ਦਿਖਾਈ। ਆਲੀਆ ਇਸ ਸ਼ੇਅਰ ਕੀਤੀ ਫੋਟੋ ‘ਚ ਇੱਕ ਕਾਲੇ ਰੰਗ ਦੀ ਛਾਂ ਵਾਲੀ ਜਗ੍ਹਾ ‘ਤੇ ਬੈਠੀ ਦਿਖਾਈ ਦੇ ਰਹੀ ਹੈ।

ਅਜਿਹਾ ਲੱਗਦਾ ਹੈ ਕਿ ਉਹ ਇੱਕ ਮੰਦਰ ਵਿਚ ਬੈਠੀ ਹੈ। ਮੰਦਰ ਵਿੱਚ ਭਗਵਾਨ ਰਾਮ ਦੀ ਮੂਰਤੀ ਵੀ ਦਿਖਾਈ ਦਿੰਦੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਲੀਆ ਦੇ ਨਾਲ ਜੂਨੀਅਰ ਐਨਟੀਆਰ, ਅਜੈ ਦੇਵਗਨ ਤੇ ਰਾਮ ਚਰਨ ਵੀ ਇਸ ਫਿਲਮ ਵਿੱਚ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਹਨ। ਇਹ ਇੱਕ ਪੀਰੀਅਡ ਡਰਾਮਾ ਫਿਲਮ ਹੈ ਜਿਸ ਵਿੱਚ ਇਹ ਸਾਰੇ ਅਭਿਨੇਤਾ ਪਹਿਲੀ ਵਾਰ ਇਕੱਠੇ ਪਰਦੇ ‘ਤੇ ਦਿੱਖਣ ਜਾ ਰਹੇ ਹਨ।

Related posts

‘ਸੋਨੂੰ ਸੂਦ ਪੰਜਾਬ ਨੂੰ ਤੁਹਾਡੇ ‘ਤੇ ਮਾਣ ਹੈ’ – ਵੀ ਪੀ ਸਿੰਘ ਬਦਨੌਰ

On Punjab

Why Diljit Dosanjh was bowled over by Ivanka Trump’s sense of humour

On Punjab

ਕੈਰੀਮਿਨਾਤੀ ਨੇ ਇਸ ਡਰ ਤੋਂ ਛੱਡ ਦਿੱਤੀ ਸੀ 12ਵੀਂ ਦੀ ਪ੍ਰੀਖਿਆ, ਜਾਣੋ ਕੀ ਸੀ ਉਸ ਦੇ ਪਿਤਾ ਦਾ ਰਿਐਕਸ਼ਨ

On Punjab