PreetNama
ਫਿਲਮ-ਸੰਸਾਰ/Filmy

ਜਨਮ ਦਿਨ ਮੌਕੇ ਜਾਣੋ ਸੁਖਸ਼ਿੰਦਰ ਸ਼ਿੰਦਾ ਦੀ ਜਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

Sukshinder shinda birthday special : ਸੁਖਸ਼ਿੰਦਰ ਸ਼ਿੰਦਾ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ। ਸੁਖਸ਼ਿੰਦਰ ਸ਼ਿੰਦਾ ਨੇ ਆਪਣੀ ਪਹਿਲੀ ਐਲਬਮ “ਕਲੈਬੋਰੇਸ਼ਨ 2” ਫਰਵਰੀ 2009 ਵਿਚ ਜਾਰੀ ਕੀਤੀ ਸੀ। ਸੁਖਸ਼ਿੰਦਰ ਸ਼ਿੰਦਾ ਦੀ ਐਲਬਮ “ਸਤਿਗੁਰੂ ਮੇਰਾ ” ਜੈਜ਼ੀ ਬੀ ਦੇ ਨਾਲ, ਉਸ ਦੀ ਪਹਿਲੀ ਪੂਰੀ ਧਾਰਮਿਕ ਐਲਬਮ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਦੇਸ਼ਾਂ ਵਿਦੇਸ਼ਾਂ ‘ਚ ਨਾਂਅ ਖੱਟ ਚੁੱਕੇ ਪ੍ਰਸਿੱਧ ਪਾਲੀਵੁੱਡ ਗਾਇਕ ਸੁਖਸ਼ਿੰਦਰ ਸ਼ਿੰਦਾ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ।ਸੁਖਸ਼ਿੰਦਰ ਸ਼ਿੰਦਾ ਦਾ ਜਨਮ 29 ਮਈ 1972 ‘ਚ ਹੋਇਆ ਸੀ। ਸੁਖਸ਼ਿੰਦਰ ਸ਼ਿੰਦਾ ਇਕ ਪੰਜਾਬੀ ਗਾਇਕ ਤੇ ਗੀਤਕਾਰ ਹਨ। ਕਈ ਸੁਪਰਹਿੱਟ ਗੀਤ ਗਾਉਣ ਤੋਂ ਬਾਅਦ ਸੁਖਸ਼ਿੰਦਰ ਸ਼ਿੰਦਾ ਨੇ ਪੰਜਾਬੀ ਫਿਲਮਾਂ ‘ਚ ਗੀਤ ਗਾ ਕੇ ਵੀ ਬਹੁਤ ਸ਼ੌਹਰਤ ਖੱਟੀ ਹੈ।

ਉਨ੍ਹਾਂ ਨੇ ‘ਰੋਮੀਓ ਰਾਂਝਾ’, ‘ਬੈਸਟ ਆਫ ਲੱਕ’, ‘ਇਕ ਕੁੜੀ ਪੰਜਾਬ ਦੀ’, ‘ਮੁੰਡੇ ਯੂ ਕੇ ਦੇ’, ‘ਇਸ਼ਕ ਬੇ ਪਰਵਾਹ’, ‘ਦਿਲ ਆਪਣਾ ਪੰਜਾਬੀ’ ਆਦਿ ਵਰਗੀਆਂ ਫਿਲਮਾਂ ‘ਚ ਆਪਣੀ ਸੁਰੀਲੀ ਆਵਾਜ਼ ‘ਚ ਗੀਤ ਗਾਏ।ਇਸ ਤੋਂ ਇਲਾਵਾ ਸੁਖਸ਼ਿੰਦਰ ਸ਼ਿੰਦਾ ਨੇ ਦਿਲਜੀਤ ਦੋਸਾਂਝ ਦੀ ਟੀ ਸੀਰੀਜ਼ ਵਲੋਂ ਜ਼ਾਰੀ ਐਲਬਮ ‘ਕੋਲੈਬਰੇਸ਼ਨ-3’ ਦਾ ਗੀਤ ‘ਸਿੰਘ ਨਾਲ ਜੋੜੀ’ ਗਾਇਆ ਸੀ, ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ।

ਅੱਜ ਵੀ ਇਹ ਗੀਤ ਵਿਆਹਾਂ ਸ਼ਾਦੀਆਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪਰਿਵਾਰਾਂ ਵਲੋਂ ਇਹ ਗੀਤ ਆਪਣੀ ਖੁਸ਼ੀ ਦੇ ਸਮਾਗਮਾਂ ‘ਚ ਸੁਣ ਕੇ ਖੁਸ਼ੀਆਂ ਨੂੰ ਹੋਰ ਵਧਾਇਆ ਜਾ ਰਿਹਾ ਹੈ।ਸੁਖਵਿੰਦਰ ਸ਼ਿੰਦਾ ਨੇ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ ਪਰ 2005 ’ਚ ਉਹਨਾਂ ਨੂੰ ਯੂਨੀਵਰਸਿਟੀ ’ਚ ਪੱਕੇ ਤੌਰ ’ਤੇ ਪੀ ਆਰ ਹਾਸਿਲ ਹੋ ਗਈ, ਭਾਵ ਦਾਖਲਾ ਮਿਲ ਗਿਆ। ਦੱਸ ਦੇਈਏ ਕਿ ਕੁਲਵਿੰਦਰ ਬਿੱਲਾ ਅਜੇ ਵੀ ਹਾਸੇ-ਹਾਸੇ ’ਚ ਗੱਲਾਂ ਕਰਦੇ ਹੋਏ ਯੂਨੀਵਰਸਿਟੀ ’ਚ ਅਡਮੀਸ਼ਨ ਹੋਣ ਨੂੰ ਪੀ ਆਰ ਹੀ ਦੱਸਦੇ ਹਨ।

2005 ’ਚ ਉਹਨਾਂ ਨੇਂ ਐੱਮ ਏ (ਵੋਕਲ) ’ਚ ਦਾਖਲਾ ਲਿਆ ਤੇ ਫਿਰ ਸ਼ੁਰੂ ਹੋਇਆ ਕੁਲਵਿੰਦਰ ਜੱਸਰ ਤੋਂ ਕੁਲਵਿੰਦਰ ਬਿੱਲਾ ਬਣਨ ਦਾ ਅਸਲੀ ਸਫ਼ਰ। ਐੱਮ ਏ ਕਰਦਿਆਂ ਹੀ ਅਕਸਰ ਯੂਨੀਵਰਸਿਟੀ ’ਚ ਸਾਹਿਤ ਤੇ ਕਲਾ ਨਾਲ ਜੁੜੇ ਲੋਕਾਂ ਨੂੰ ਲੈ ਕੇ ਸੰਗੀਤਕ ਮਹਿਫ਼ਲਾ ਕਿਸੇ ਨਾ ਕਿਸੇ ਬਹਾਨੇ ਚਲਦੀਆਂ ਹੀ ਰਹਿੰਦੀਆਂ ਸਨ ਤੇ ਇਹਨਾਂ ਮਹਿਫ਼ਲਾਂ ਦੇ ਬਹਾਨੇ ਹੀ ਕੁਲਵਿੰਦਰ ਦਾ ਸੰਗੀਤਕ ਸਫ਼ਰ ਸ਼ੁਰੂ ਹੋਇਆ।ਸੁਖਸ਼ਿੰਦਰ ਸ਼ਿੰਦਾ ਦਾ ਗੀਤ ‘ਚਿੱਠੀ ਲੰਡਨੋ ਲਿਖਦਾ ਤਾਰਾ’ ਗੀਤ ਵੀ ਕਾਫੀ ਹਿੱਟ ਹੋਇਆ ਸੀ।

Related posts

ਇਸ ਸ਼ਖਸ ਨੇ ਹੇਮਾ ਮਾਲਿਨੀ ਨੂੰ ਫ਼ਿਲਮ ’ਚੋਂ ਧੱਕੇ ਮਾਰ ਕੱਢਿਆ ਸੀ ਬਾਹਰ

On Punjab

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਪਹਿਨੀ ਏਨੀ ਮਹਿੰਗੀ ਜੀਨ, ਇਸ ਕੀਮਤ ‘ਚ ਤੁਸੀ ਖ਼ਰੀਦ ਸਕਦੇ ਹੋ ਇਕ iPhone

On Punjab

ਰਿਸ਼ੀ ਕਪੂਰ ਦੀ ਆਖ਼ਰੀ ਫਿਲਮ ਨੂੰ ਪੂਰੀ ਕਰਨਾ ਚਾਹੁੰਦਾ ਸੀ ਰਣਬੀਰ, ਨਿਭਾਉਣ ਵਾਲੇ ਸਨ ਪਿਤਾ ਦਾ ਅਧੂਰਾ ਰੋਲ, ਇਸ ਲਈ ਨਹੀਂ ਬਣੀ ਗੱਲ

On Punjab