34.32 F
New York, US
February 3, 2025
PreetNama
ਰਾਜਨੀਤੀ/Politics

ਜਨਰਲ ਰਾਵਤ ਕੋਲ ਹੋਏਗੀ ਤਿੰਨੇ ਫੌਜਾਂ ਦੀ ਕਮਾਨ

ਨਵੀਂ ਦਿੱਲੀ: ਥਲ ਸੈਨਾ ਮੁਖੀ ਬਿਪਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਹੋਣਗੇ। ਉਨ੍ਹਾਂ ਕੋਲ ਤਿੰਨੇ ਸੈਨਾਵਾਂ ਦੀ ਕਮਾਂਡ ਹੋਏਗੀ। ਉਹ 31 ਦਸੰਬਰ ਨੂੰ ਥਲ ਸੈਨਾ ਮੁਖੀ ਵਜੋਂ ਸੇਵਾ ਮੁਕਤ ਹੋ ਰਹੇ ਹਨ। ਸੂਤਰਾਂ ਮੁਤਾਬਕ ਸਰਕਾਰ ਉਨ੍ਹਾਂ ਨੂੰ ਸੀਡੀਐਸ ਬਣਾ ਰਹੀ ਹੈ।

ਦਿਲਚਸਪ ਹੈ ਕਿ ਅਜੇ ਐਤਵਾਰ ਨੂੰ ਹੀ ਕੇਂਦਰ ਸਰਕਾਰ ਨੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਅਹੁਦੇ ਲਈ ਨੇਮਾਂ ’ਚ ਸੋਧ ਕਰਕੇ ਵੱਧ ਤੋਂ ਵੱਧ ਉਮਰ ਹੱਦ 65 ਸਾਲ ਤੈਅ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਆਰਮੀ ਰੂਲਜ਼, 1954 ’ਚ ਬਦਲਾਅ ਕੀਤੇ ਗਏ ਹਨ।

ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਮੰਗਲਵਾਰ ਨੂੰ ਇਤਿਹਾਸਕ ਫ਼ੈਸਲਾ ਲੈਂਦਿਆਂ ਸੀਡੀਐਸ ਦੇ ਅਹੁਦੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਨੇਮਾਂ ਅਨੁਸਾਰ ਫ਼ੌਜ ਦੇ ਮੁਖੀ ਵੱਧ ਤੋਂ ਵੱਧ ਤਿੰਨ ਸਾਲ ਜਾਂ 62 ਸਾਲ ਦੇ ਹੋਣ ਤੱਕ ਇਸ ਅਹੁਦੇ ’ਤੇ ਤਾਇਨਾਤ ਰਹਿ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜਨਰਲ ਬਿਪਨ ਰਾਵਤ ਲਈ ਹੀ ਇਹ ਨੇਮ ਬਦਲੇ ਹਨ।

Related posts

Corona Delhi : ਦਿੱਲੀ ‘ਚ ਹੋਰ ਸਖ਼ਤ ਹੋਈਆਂ ਪਾਬੰਦੀਆਂ, ਸਾਰੇ ਪ੍ਰਾਈਵੇਟ ਦਫ਼ਤਰ ਬੰਦ ਕਰਨ ਦਾ ਆਦੇਸ਼, ਨਹੀਂ ਲੱਗੇਗਾ ਕੰਪਲੀਟ ਲਾਕਡਾਊਨ

On Punjab

ਰੇਲਾਂ ਚਲਾਉਣ ਦੀ ਸਹਿਮਤੀ ਦੇ ਨਾਲ ਹੀ ਕਿਸਾਨਾਂ ਦਾ ਅਲਟੀਮੇਟਮ, ਕੈਪਟਨ ਨੇ ਲਾਈ ਵਾਅਦਿਆਂ ਦੀ ਝੜੀ

On Punjab

“ਮੇਰੇ ਧੀਆਂ-ਪੁੱਤ ਸੜਕਾਂ ਉਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦਾ” – ਪਰਗਟ ਸਿੰਘ

On Punjab