ਪੱਛਮੀ ਜਰਮਨੀ ’ਚ ਹੜ੍ਹ ਕਾਰਨ ਘੱਟ ਤੋਂ ਘੱਟ ਛੇ ਘਰਾਂ ਦੇ ਢਹਿਣ ਕਾਰਨ ਵੀਰਵਾਰ ਨੂੰ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹੋ ਗਏ। ਦੋ ਦਿਨਾਂ ’ਚ ਆਏ ਭਿਆਨਕ ਤੂਫ਼ਾਨ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੱਖਣੀ ਬਾਨ ਦੇ ਅਹਰਵੀਲਰ ’ਚ 4 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਲਾਪਤਾ ਹੋ ਗਏ ਹਨ।
ਹੜ੍ਹ ਦਾ ਪਾਣੀ ਘਰਾਂ ’ਚ ਚਲਾ ਗਿਆ, ਜਿਸ ਨਾਲ ਲਗਪਗ 50 ਲੋਕ ਘਰਾਂ ਦੀ ਛੱਤਾਂ ’ਤੇ ਫਸੇ ਹਨ। ਸਵੇਰੇ 2 ਵਜੇ ਹੜ੍ਹ ਦੀ ਚਿਤਾਵਨੀ ਜਾਰੀ ਹੋਣ ਤੋਂ ਬਾਅਦ ਇਕ ਸਥਾਨਕ ਵਿਅਕਤੀ ਹੜ੍ਹ ਤੋਂ ਸੁਰੱਖਿਅਤ ਬਚ ਨਿਕਲਿਆ। 63 ਸਾਲਾਂ ਵਿਅਕਤੀ ਨੇ ਐੱਸਡਬਲਯੂਆਰ ਟੈਲੀਵਿਜ਼ਨ ਨੂੰ ਦੱਸਿਆ ਮੈਂ ਕਦੇ ਅਜਿਹੀ ਤਬਾਹੀ ਦਾ ਅਨੁਭਵ ਨਹੀਂ ਕੀਤਾ।
ਕੋਬਲੇਂਜ਼ ’ਚ ਇਕ ਪੁਲਿਸ ਬੁਲਾਰੇ ਨੇ ਕਿਹਾ ਕਿ ਫਾਇਰ ਬਿ੍ਰਗੇਡਰਾਂ ਅਤੇ ਬਚਾਅ ਕਰਮਚਾਰੀਆਂ ਨੂੰ ਵਿਆਪਕ ਰੂਪ ਨਾਲ ਤਾਇਨਾਤ ਕੀਤਾ ਗਿਆ ਹੈ। ਸਾਡੇ ਕੋਲ ਹਾਲੇ ਬਹੁਤ ਸਟੀਕ ਤਸਵੀਰਾਂ ਨਹੀਂ ਹਨ। ਰਾਈਨਲੈਂਡ=ਪੈਲੇਟਿਨੇਕ ਸੂਬੇ ਦੇ ਮੁਖੀ ਮਾਲੂ ਡ੍ਰੇਅਰ ਨੇ ਕਿਹਾ ਪੂਰਾ ਖੇਤਰ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਈ ਲੋਕਾਂ ਦੀ ਮੌਤ ਹੋ ਗਈ ਹੈ, ਬਹੁਤ ਸਾਰੇ ਲੋਕ ਹਾਲੇ ਵੀ ਲਾਪਤਾ ਹਨ ਅਤੇ ਕਈ ਲੋਕ ਹਾਲੇ ਵੀ ਖ਼ਤਰੇ ’ਚ ਹਨ। ਸਾਡੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ 24 ਘੰਟੇ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਇਸ ਹੜ੍ਹ ਦੀ ਸਥਿਤੀ ’ਚ ਪੀੜਤਾਂ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਪ੍ਰਗਟ ਕਰਦੀ ਹਾਂ।
ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬੁੱਧਵਾਰ ਦੇਰ ਰਾਤ ਇਕ ਪੁਲਿਸ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਸੀ। ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਕੁਝ ਹਿੱਸਿਆਂ ’ਚ ਬਚਾਅ ਕਰਮਚਾਰੀਆਂ ਖ਼ੁਦ ਫਸ ਗਏ ਹਨ। ਪੁਲਿਸ ਨੇ ਕਿਹਾ ਕਿ ਗੁਆਂਢੀ ਸੂਬੇ ਨਾਰਥ ਰਾਈਨ-ਵੈਸਟਫੇਲਿਆ ਦੇ ਸਾਰਲੈਂਡ ਖੇਤਰ ’ਚ ਬੁੱਧਵਾਰ ਨੂੰ ਦੋ ਫਾਇਰ ਬਿ੍ਰਗੇਡਰਾਂ ਦੀ ਮੌਤ ਹੋ ਗਈ।
ਸੂਬੇ ਦੇ ਮੁਖੀ ਆਰਮਿਨ ਲਾਸਕੇਟ ਵੀਰਵਾਰ ਦੀ ਸਵੇਰ ਹੇਗਨ ਸ਼ਹਿਰ ਦਾ ਦੌਰਾ ਕਰਨ ਵਾਲੇ ਹਨ, ਜੋ ਹੜ੍ਹ ਤੋਂ ਪ੍ਰਭਾਵਿਤ ਹੋਇਆ ਹੈ। ਹੜ੍ਹ ’ਚ ਤੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋ ਗਈ ਸੀ ਅਤੇ ਰਾਈਨ ਦੇ ਕੁਝ ਹਿੱਸਿਆਂ ’ਤੇ ਸ਼ਿਪਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ।