ਜਰਮਨ ਦੇ ਪੱਛਮ ਵਿਚ ਤੂਫ਼ਾਨ ਅਤੇ ਜ਼ਬਰਦਸਤ ਹੜ੍ਹ ਆਉਣ ਕਾਰਨ ਲਗਭਗ 81 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਕੱਲੇ ਅਹਰਵੈਲਰ ਦੇ ਪੱਛਮੀ ਕਸਬੇ ਦੇ ਆਸਪਾਸ ਦੇ ਖੇਤਰ ਵਿੱਚ ਘੱਟੋ- ਘੱਟ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰਾਈਨਲੈਂਡ-ਪੈਲੇਟਾਈਨ ਅਤੇ ਨਾਰਥ ਰਾਈਨ-ਵੈਸਟਫਾਲੀਆ ਦੇ ਰਾਜਾਂ ਨਾਲ ਪੱਛਮੀ ਯੂਰਪ ਦੇ ਬਹੁਤ ਵੱਡੇ ਹਿੱਸੇ ਵਿੱਚ ਪਏ ਅਸਧਾਰਨ ਤੇਜ਼ ਬਾਰਸ਼ਾਂ ਨਾਲ ਸਭ ਤੋਂ ਤੇਜ਼ ਤੂਫਾਨ ਆਇਆ। ਇਉਸਕਿਰਚੇਨ ਜ਼ਿਲੇ ਵਿਚ 15 ਲੋਕਾਂ ਦੀ ਮੌਤ ਦੀ ਖਬਰ ਹੈ। ਬੋਨ ਜਿਲੇ ਦਾ ਸ਼ੁਲਡ ਪਿੰਡ ਲੱਗਭਗ ਹੜ੍ਹ ਨਾਲ ਤਬਾਹ ਹੋ ਗਿਆ ਹੈ ਜਿਥੇ ਸਾਰੇ ਘਰ ਹੜ੍ਹਾਂ ਨਾਲ ਵਹਿ ਗਏ। ਜੋ ਲੋਕ ਇਸ ਵਿੱਚ ਫਸੇ ਹਨ ਐਮਰਜੈਂਸੀ ਕਰਮਚਾਰੀ ਉਹਨਾਂ ਨੂੰ ਸੁਰੱਖਿਅਤ ਜਗਾ ਤੇ ਪਹੁੰਚਾਹੁਣ ਲਈ ਹਰ ਸੰਭਵ ਜਤਨਾਂ ਵਿਚ ਲੱਗੇ ਹੋਏ ਹਨ ਅਤੇ ਉਹਨਾਂ ਨੂੰ ਵੱਖ ਵੱਖ ਥਾਵਾਂ ਤੋਂ ਲਾਸ਼ਾਂ ਵੀ ਬਰਾਮਦ ਹੋ ਰਹੀਆਂ ਹਨ।ਪ੍ਰਭਾਵਿਤ ਖੇਤਰਾਂ ਦੇ ਪੂਰੇ ਹਿੱਸੇ ਜੋ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਭੈੜੇ ਮੌਸਮ ਦੀ ਤਬਾਹੀ ਦਾ ਸਾਹਮਣਾ ਕਰ ਰਹੇ ਹਨ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਉੱਪਰ ਚੜ ਕੇ ਆਪਣੀ ਜਾਨ ਬਚਾਈ ਜਿਥੋਂ ਉਹਨਾਂ ਨੂੰ ਹੇਲੀਕੋਪਟਰ ਨਾਲ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਰਾਇਨਲੈਂਡ-ਪੈਲੇਟਾਈਨ ਸਟੇਟ ਦੇ ਮੇਅਰ ਮਾਲੂ ਡਰੇਅਰ ਨੇ ਕਿਹਾ, “ਅਸੀਂ ਕਦੇ ਅਜਿਹੀ ਤਬਾਹੀ ਨਹੀਂ ਦੇਖੀ ਇਹ ਦ੍ਰਿਸ਼ ਸਾਡੇ ਲਈ ਬਹੁਤ ਹੀ ਮੰਦਭਾਗਾ ਹੈ।ਉਹਨਾਂ ਨੇ ਲੋਕਾਂ ਨੂੰ ਸਬਰ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ।