London permission Amitabh Jaya: ਬਾਲੀਵੁਡ ਅਦਾਕਾਰਾ ਜਯਾ ਬੱਚਨ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।ਜਯਾ ਬੱਚਨ ਦਾ ਜੀਵਣ ਮਹਿਲਾ ਸਸ਼ਕਤੀਕਰਨ ਦੀ ਇੱਕ ਮਿਸਾਲ ਹੈ।ਫਿਲਮਾਂ ਵਿੱਚ ਨਾਮ ਕਮਾਉਣ ਤੋਂ ਬਾਅਦ ਜਯਾ ਬੱਚਨ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਉੱਥੇ ਵੀ ਖੂਬ ਕਾਮਯਾਬੀ ਹਾਸਲ ਕੀਤੀ।
ਜਯਾ ਬੱਚਨ ਅੱਜ ਆਪਣਾ 72ਵਾਂ ਜਨਮਦਿਨ ਮਨਾ ਰਹੀ ਹੈ।ਜਯਾ ਬੱਚਨ ਨੇ ਸਾਲ 1973 ਵਿੱਚ ਅਮਿਤਾਭ ਬੱਚਨ ਨਾਲ ਵਿਆਹ ਕੀਤਾ ਸੀ।ਅਮਿਤਾਭ ਬੱਚਨ ਨੇ ਬਲਾਗ ਤੇ ਆਪਣੇ ਵਿਆਹ ਦਾ ਕਿੱਸਾ ਸ਼ੇਅਰ ਕੀਤਾ ਸੀ। ਅਮਿਤਾਭ ਨੇ ਦੱਸਿਆ ਸੀ ਕਿ ਜਯਾ ਬੱਚਨ ਅਤੇ ਉਨ੍ਹਾਂ ਦਾ ਵਿਆਹ ਲੰਦਨ ਜਾਣ ਦੇ ਲਈ ਜਲਦਬਾਜੀ ਵਿੱਚ ਹੋਇਆ ਸੀ।
ਦਰਅਸਲ, ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਪਹਿਲੀ ਮੁਲਾਕਾਤ ਫਿਲਮ ਗੁੱਡੀ ਦੇ ਸੈੱਟ ਤੇ ਹੋਈ ਸੀ। ਦੋਹਾਂ ਨੂੰ ਰਿਸ਼ੀਕੇਸ਼ ਮੁਖਰਜੀ ਨੇ ਮਿਲਵਾਇਆ ਸੀ।ਇਸ ਤੋਂ ਬਾਅਦ ਅਮਿਤਾਭ ਅਤੇ ਜਯਾ ਬੱਚਨ ਨੇ ਫਿਲਮ ਜੰਜੀੇਰ ਵਿੱਚ ਇਕੱਠੇ ਕੰਮ ਕੀਤਾ ਸੀ ਅਮਿਤਾਭ ਨੇ ਫੈਸਲਾ ਲਿਆ ਜੇਕਰ ਫਿਲਮ ਹਿੱਟ ਹੁੰਦੀ ਹੈ ਤਾਂ ਸਾਰੇ ਦੋਸਤਾਂ ਦੇ ਨਾਲ ਉਹ ਲੰਦਨ ਘੂੰਮਣ ਜਾਣਗੇ।
ਫਿਲਮ ਰਿਲੀਜ਼ ਹੋਈ ਅਤੇ ਬਾਕਸ ਆਫਿਸ ਤੇ ਧਮਾਲ ਮਚਾ ਦਿੱਤਾ। ਹੁਣ ਵਾਰੀ ਆਈ ਆਪਣੇ ਫੈਸਲੇ ਤੇ ਅਮਲ ਕਰਨ ਦੀ ਯਾਨੀ ਲੰਦਨ ਜਾਣ ਦੀ। ਅਮਿਤਾਭ ਬੱਚਨ ਨੇ ਇਸ ਦਾ ਜਿਕਰ ਆਪਣੇ ਪਿਤਾ ਹਰਿਵੰਸ਼ ਰਾਇ ਬੱਚਨ ਨਾਲ ਕੀਤਾ।ਹਰਿਵੰਸ਼ ਨੇ ਪਲਟ ਕੇ ਅਮਿਤਾਭ ਤੋਂ ਪੁੱਛਿਆ ਕਿ ਤੁਹਾਡੇ ਨਾਲ ਹੋਰ ਕੌਣ-ਕੌਣ ਜਾ ਰਿਹਾ ਹੈ?
ਅਮਿਤਾਭ ਬੱਚਨ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤਾਂ ਦੇ ਇਲਾਵਾ ਨਾਲ ਜਯਾ ਬੱਚਨ ਵੀ ਜਾ ਰਹੀ ਹੈ ਹਰਿਵੰਸ਼ ਨੇ ਇਸ ਗੱਲ ਨੂੰ ਸੁਣ ਕੇ ਅਮਿਤਾਭ ਬੱਚਨ ਨੂੰ ਕਿਹਾ ਕਿ ਜੇਕਰ ਤੁਸੀਂ ਲੰਦਨ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਵਿਆਹ ਕਰ ਲਓ ਅਤੇ ਫਿਰ ਉੱਥੇ ਜਾਓ।
ਅਮਿਤਾਭ ਬੱਚਨ ਨੇ ਬਿਨ੍ਹਾਂ ਕੁੱਝ ਸੋਚੇ ਸਮਝੇ ਆਪਣੇ ਪਿਤਾ ਨੂੰ ਕਿਹਾ ਕਿ ਜੀ ਠੀਕ ਹੈ।ਇਸ ਤੋਂ ਬਾਅਦ ਦੋਨਾਂ ਪਰਿਵਾਰਾਂ ਨੂੰ ਵਿਆਹ ਦੇ ਬਾਰੇ ਵਿੱਚ ਸੂਚਨਾ ਦਿੱਤੀ ਗਈ ਅਤੇ ਜਲਦ ਹੀ ਪੰਡਤ ਨੂੰ ਇਸ ਬਾਰੇ ਵਿੱਚ ਦੱਸਿਆ ਗਿਆ।ਅਮਿਤਾਭ ਬੱਚਨ ਨੇ ਦੱਸਿਆ ਸੀ ਕਿ ਵਿਆਹ ਵਾਲੇ ਦਿਨ ਦੀ ਸ਼ਾਮ ਨੂੰ ਹੀ ਦੋਹਾਂ ਦੀ ਲੰਦਨ ਦੀ ਫਲਾਈਟ ਸੀ।ਅਮਿਤਾਭ ਬੱਚਨ ਨੇ ਦੱਸਿਆ ਸੀ ਕਿ ਮੈਂ ਆਪਣੇ ਵਿਆਹ ਦੇ ਕੱਪੜੇ ਪਾਏ ਅਤੇ ਖੁਦ ਹੀ ਕਾਰ ਚਲਾਉਣ ਦੇ ਲਈ ਡਰਾਈਵਰ ਵਾਲੀ ਸੀਟ ਤੇ ਬੈਠ ਗਿਆ ਸੀ ਅਤੇ ਵਿਆਹ ਵਾਲੇ ਦਿਨ ਹਲਕਾ ਮੀਂਹ ਪੈ ਰਿਹਾ ਸੀ , ਇਹ ਸਭ ਦੇਖ ਗੁਆਂਢੀ ਆਏ ਅਤੇ ਉਨ੍ਹਾਂ ਨੇ ਅਮਿਤਾਭ ਨੂੰ ਕਿਹਾ ਕਿ ਵਿਆਹ ਵਾਲੇ ਦਿਨ ਮੀਂਹ ਪੈਣਾ ਚੰਗਾ ਹੁੰਦਾ ਹੈ।
ਸਭ ਤੋਂ ਖਾਸ ਗੱਲ ਸੀ ਕਿ ਅਮਿਤਾਭ ਬੱਚਨ ਦਾ ਵਿਆਹ ਬੇਹੱਦ ਚੁਪਚਪੀਤੇ ਤਰੀਕੇ ਨਾਲ ਹੋਇਆ ਸੀ ਅਤੇ ਇਸ ਵਿੱਚ ਫਿਲਮ ਇੰਡਸਟਰੀ ਦੇ ਜਿਆਦਾ ਲੋਕ ਨਹੀਂ ਆਏ ਸਨ। ਵਿਆਹ ਵਿੱਚ ਕੇਵਲ ਪਰਿਵਾਰ ਵਾਲੇ ਅਤੇ ਕੁੱਝ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ ਕੁੱਝ ਹੀ ਘੰਟਿਆਂ ਵਿੱਚ ਵਿਆਹ ਪੂਰਾ ਹੋਇਆ ਅਤੇ ਦੋਵੇਂ ਲੰਦਨ ਦੇ ਲਈ ਰਵਾਨਾ ਹੋ ਗਏ।