ਹਾਲ ਹੀ ‘ਚ ਐਕਟਰਸ ਐਮੀ ਜੈਕਸਨ ਨੇ ਇੱਕ ਪਾਰਟੀ ‘ਚ ਆਪਣੇ ਹੋਣ ਵਾਲੇ ਬੱਚੇ ਦੇ ਲਿੰਗ ਦਾ ਖੁਲਾਸਾ ਕੀਤਾ ਹੈ। ਉਸ ਨੇ ਪਾਰਟੀ ‘ਚ ਚਿਲਾਉਂਦੇ ਹੋਏ ਕਿਹਾ ਕਿ ਉਸ ਵੱਲ ਬੇਟਾ ਹੋਵੇਗਾ।
ਐਮੀ ਨੇ ਸੋਮਵਾਰ ਨੂੰ ਕੀਤੀ ਪਾਰਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਿਸ ‘ਚ ਉਹ ‘ਇਟਜ ਅ ਬੁਆਏ’ ਕਹਿੰਦੀ ਹੋਈ ਚਿੱਲ੍ਹਾ ਰਹੀ ਹੈ।ਇਸ ਤੋਂ ਪਹਿਲਾਂ 27 ਸਾਲਾ ਇਸ ਐਕਟਰਸ ਨੇ ਇੰਸਟਾਗ੍ਰਾਮ ‘ਤੇ ਕਿਹਾ ਕਿ ਉਹ ਗਰਭਾਵਸਥਾ ਦੇ 35ਵੇਂ ਹਫਤੇ ‘ਚ ਹੈ। ਇਸ ਤੋਂ ਪਹਿਲਾਂ ਐਮੀ ਆਪਣੇ ਪਤੀ ਨਾਲ ਮਸਤੀ ਕਰਦੇ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।ਐਮੀ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਕਿਹਾ ਕਿ ਉਸ ਨੂੰ ਇੱਕ ਮਹਿਲਾ ਹੋਣ ਦੇ ਨਾਤੇ ਖੁਦ ‘ਤੇ ਫਕਰ ਮਹਿਸੂਸ ਹੁੰਦਾ ਹੈ।ਐਮੀ ਜੈਕਸਨ, ਅਖਸ਼ੇ ਕੁਮਾਰ ਤੇ ਅਜੇ ਦੇਵਗਨ ਨਾਲ ਕਈ ਫਿਲਮਾਂ ‘ਚ ਕੰਮ ਕਰ ਚੁੱਕੀ ਹੈ।