Zika virus causes microcephaly: ਡੈਂਗੂ ਮੱਛਰ ਨਾਲ ਫੈਲਣ ਵਾਲੇ ਜ਼ੀਕਾ ਵਾਇਰਸ ਦੇ ਇਨਸਾਨੀ ਸਰੀਰ ਵਿੱਚ ਦਾਖਲ ਹੋਣ ਕਾਰਨ ਬਣਨ ਵਾਲੇ ਈ-ਪ੍ਰੋਟੀਨ ਨੂੰ ਕੰਟਰੋਲ ਕਰਨ ਲਈ ਇਸ ਸਮੇਂ ਭਾਰਤ ਅਤੇ ਯੂ ਐੱਸ ਏ ਸਮੇਤ ਵਿਦੇਸ਼ਾਂ ਵਿੱਚ ਖੋਜ ਚੱਲ ਰਹੀ ਹੈ। ਅਗਸਤ ਵਿੱਚ ਨੈਸ਼ਨਲ ਬ੍ਰੇਨ ਸੈਂਟਰ ਦੇ ਵਿਗਿਆਨੀ ਡਾ. ਪੰਕਜ ਸੇਠ ਨੇ ਆਪਣੀ ਖੋਜ ਨਾਲ ਸਾਬਤ ਕੀਤਾ ਕਿ ਈ ਪ੍ਰੋਟੀਨ ਇਸ ਦਾ ਕਾਰਕ ਹੈ ਅਤੇ ਇਸ ਨੂੰ ਹੀ ਅਧਾਰ ਮੰਨ ਕੇ ਸਾਰੇ ਦੇਸ਼ ਇਸ ਦੀ ਵੈਕਸੀਨ ਡਿਵੈਲਪ ਕਰਨ ਵਿੱਚ ਜੁਟੇ ਹੋਏ ਹਨ। ਇੱਕ ਪ੍ਰੋਗਰਮ ਦੌਰਾਨ ਡਾ.ਪੰਕਜ ਨੇ ਦੱਸਿਆ ਕਿ ਉਨ੍ਹਾਂ ਦੀ ਲੈਬ ਵਿੱਚ ਕਾਫੀ ਸਮੇਂ ਤੋਂ ਐੱਚਆਈਵੀ ਵਾਇਰਸ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਸਮੇਂ ਉਨ੍ਹਾਂ ਨੂੰ ਜ਼ੀਕਾ ਵਾਇਰਸ ਦਾ ਖਿਆਲ ਆਇਆ ਅਤੇ ਉਸ ਤੇ ਆਪਣੀ ਖੋਜ ਸ਼ੁਰੂ ਕੀਤੀ।
ਜੈਪੁਰ ਵਿਚ ਸਭ ਤੋਂ ਪਹਿਲਾਂ ਰਿਪੋਰਟ ਆਈ ਸੀ ਕਿ ਵਾਇਰਸ ਇੱਕ ਵਾਇਰਲ ਇਨਫੈਕਸ਼ਨ ਕਰਦਾ ਹੈ ਜਿਸ ਨਾਲ ਬੁਖ਼ਾਰ, ਇਨਫੈਕਸ਼ਨ ਅਤੇ ਸਿਰ ਦਰਦ ਹੁੰਦਾ ਹੈ। ਜੇਕਰ ਗਰਭਵਤੀ ਔਰਤ ਨੂੰ ਹੁੰਦਾ ਹੈ ਤਾਂ ਗਰਭਪਾਤ ਵਿੱਚ ਪਲ ਰਹੇ ਬੱਚੇ ਦਾ ਵਿਕਾਸ ਰੁੱਕ ਜਾਂਦਾ ਜਾਂ ਗਰਭਪਾਤ ਹੋ ਜਾਂਦਾ ਹੈ। ਇਸ ਦਾ ਕੋਈ ਇਲਾਜ ਨਹੀਂ ਹੈ। ਦੱਸ ਦੇਈਏ ਕਿ ਇਹ ਮੱਛਰ ਦਿਨ ਵਿੱਚ ਕੱਟਦਾ ਹੈ ਅਤੇ ਭਾਰਤ ਤੋਂ ਇਲਾਵਾ 79 ਅਨੇਕਾਂ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ।