PreetNama
ਸਿਹਤ/Health

ਜਲਦ ਆਏਗੀ ਕੋਰੋਨਾ ਦੀ ਦਵਾਈ, ਬ੍ਰਿਟੇਨ ਮਾਰ ਰਿਹਾ ਬਾਜ਼ੀ

ਲੰਡਨ: ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਭਰ ‘ਚ ਤਬਾਹੀ ਮਚਾਈ ਹੋਈ ਹੈ। ਦੁਨੀਆ ਭਰ ਦੇ ਤਮਾਮ ਦੇਸ਼ ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਲਈ ਕੋਈ ਨਾ ਕੋਈ ਦਵਾਈ ਜਾਂ ਟੀਕੇ ਦੀ ਖੋਜ ਵਿੱਚ ਲੱਗੇ ਹੋਏ ਹਨ। ਇਸ ਦੇ ਚੱਲਦੇ ਬ੍ਰਿਟੇਨ ਵਿੱਚ ਕੋਰੋਨਾਵਾਇਰਸ ਟੀਕੇ ਦੀ ਕਲੀਨੀਕਲ ਅਜ਼ਮਾਇਸ਼ ਅੰਤਮ ਪੜਾਅ ਵਿੱਚ ਹੈ।
ਅੰਤਮ ਪੜਾਅ ਦੇ ਨਤੀਜਿਆਂ ਮਗਰੋਂ, ਇਹ ਸਪਸ਼ਟ ਹੋ ਜਾਵੇਗਾ ਕਿ ਟੀਕਾ ਕੋਰੋਨਾ ਨੂੰ ਰੋਕਣ ਵਿੱਚ ਕਿੰਨਾ ਮਦਦਗਾਰ ਹੈ। AstraZeneca Plc ਆਕਸਫੋਰਡ ਯੂਨੀਵਰਸਿਟੀ ਨਾਲ ਮਿਲਕੇ ਟੀਕੇ ਦੇ ਟ੍ਰਾਇਲ ‘ਤੇ ਕੰਮ ਕਰ ਰਹੀ ਹੈ।
ChAdOx1 nCov-19 ਟੀਕਾ, ਜੋ ਬ੍ਰਿਟੇਨ ਵਿੱਚ ਕੋਵਿਡ-19 ਦੇ ਕਲੀਨੀਕਲ ਅਜ਼ਮਾਇਸ਼ ਦੇ ਆਖਰੀ ਪੜਾਅ ਵਿੱਚ ਹੈ, ਨੂੰ 10260 ਲੋਕਾਂ ਨੂੰ ਦਿੱਤਾ ਜਾਣਾ ਹੈ। ਹਾਲਾਂਕਿ, ਕੋਵਿਡ-19 ਦੀ ਟੀਕਾ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿੱਚ ਵੀ ਪਰਖਿਆ ਜਾ ਰਿਹਾ ਹੈ।

ਭਾਰਤ ਦੇ ਸਿਰਮ ਇੰਸਟੀਚਿਊਟ ਨੇ ਕੋਰੋਨਾ ਦਾ ਟੀਕਾ ਤਿਆਰ ਕਰਨ ਲਈ ਆਕਸਫੋਰਡ ਯੂਨੀਵਰਸਿਟੀ ਨਾਲ ਸਾਂਝੇਦਾਰੀ ਕੀਤੀ ਹੈ। 100 ਅਰਬ ਡਾਲਰ ਦਾ ਨਿਵੇਸ਼ ਕਰਦਿਆਂ, ਕੰਪਨੀ ਨੇ ਭਾਰਤ ਅਤੇ ਹੋਰ ਗਰੀਬ ਦੇਸ਼ਾਂ ਲਈ 1 ਅਰਬ ਟੀਕੇ ਪੈਦਾ ਕਰਨ ਦਾ ਟੀਚਾ ਮਿੱਥਿਆ ਹੈ।

Related posts

ਵਿਸ਼ਵ ਟੀਕਾਕਰਨ ‘ਚ ਤੇਜ਼ੀ ਲਈ ਡਬਲਯੂਐੱਚਓ ਨੇ ਭਾਰਤ ਤੋਂ ਮੰਗੀ ਮਦਦ, ਕਈ ਦੇਸ਼ਾਂ ‘ਚ ਹੋਈ ਵੈਕਸੀਨ ਦੀ ਕਮੀ

On Punjab

ਕੰਮ ਦੀ ਗੱਲ: ਤਣਾਅ ਦੂਰ ਕਰਨ ਲਈ ਰੋਜ਼ਾਨਾ ਲੰਮੇ ਪੈ ਕੇ ਕਰੋ ਇਹ ਕੰਮ, ਸਰੀਰ ਦਰਦ ਤੋਂ ਵੀ ਮਿਲੇਗਾ ਛੁਟਕਾਰਾ

On Punjab

Immunity Boosting Foods In Winters : ਸਰਦੀਆਂ ’ਚ ਇਮਿਊਨਿਟੀ ਵਧਾਉਣ ਲਈ ਇਨ੍ਹਾਂ 5 ਚੀਜ਼ਾਂ ਦਾ ਕਰੋ ਸੇਵਨ

On Punjab