PreetNama
ਫਿਲਮ-ਸੰਸਾਰ/Filmy

ਜਲਦ ਹੀ ਦਰਸ਼ਕਾ ਦੇ ਰੁ ਬ ਰੁ ਹੋਣ ਜਾ ਰਿਹਾ ਮਿਸ ਪੂਜਾ ਦਾ ਗੀਤ ‘ਮਹਿੰਦੀ’

Miss Pooja New Song Mehandi : ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੀ ਮਿਸ ਪੂਜਾ ਹੁਣ ਇੱਕ ਹੋਰ ਹਿੱਟ ਗੀਤ ਦੇਣ ਜਾ ਰਹੇ ਹਨ। ਜੀ ਹਾਂ ਮਿਸ ਪੂਜਾ ‘ਮਹਿੰਦੀ’ ਗਾਣੇ ਨਾਲ ਜਲਦ ਹੀ ਦਰਸ਼ਕਾਂ ਦੇ ਰੁ ਬ ਰੁ ਹੋਣ ਜਾ ਰਹੇ ਹਨ ।ਜਿਸ ਦਾ ਇੱਕ ਪੋਸਟਰ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਕੁਝ ਹੀ ਸਮੇ ਵਿੱਚ ਮਿਸ ਪੂਜਾ ਦੀ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕ ਮਿਲ ਚੁੱਕੇ ਨੇ ਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਨੇ। ਉਨ੍ਹਾਂ ਦੇ ਇਸ ਪੋਸਟਰ ਨੂੰ ਫੈਨਜ਼ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

‘ਮਹਿੰਦੀ’ ਟਾਈਟਲ ਹੇਠ ਨਵਾਂ ਗਾਣਾ ਰਿਲੀਜ਼ ਕਰੇਗੀ। ਇਹ ਗੀਤ 14 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗਾਣਾ ਬਿਲਕੁਲ ਦੇਸੀ ਹੋਵੇਗਾ ਪਰ ਇਸ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਜਾਵੇਗਾ। ਗਾਣੇ ਨੂੰ ਮਿਊਜ਼ਿਕ dj ksr ਨੇ ਦਿੱਤਾ ਹੈ ਜਦੋਂ ਕਿ ਗਾਣੇ ਦੇ ਬੋਲ ਯਾਦ ਨੇ ਲਿਖੇ ਹਨ। ਗਾਣੇ ਦੀ ਵੀਡੀਓ ਮਨਿਸਟਰ ਮਿਊਜ਼ਿਕ ਨੇ ਫ਼ਿਲਮਾਈ ਹੈ। ਗਾਣੇ ਨੂੰ ਰਾਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਜੇਕਰ ਮਿਸ ਪੂਜਾ ਦੇ ਗੀਤਾ ਦੀ ਗੱਲ ਕਰੀਏ ਤਾ ਮਿਸ ਪੂਜਾ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਨੇ ।

ਮਿਸ ਪੂਜਾ ਦੇ ਕਈ ਗੀਤਾ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ। ਮਿਸ ਪੂਜਾ ਦੇ ਆਉਣ ਵਾਲੇ ਗੀਤ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ।

ਦੱਸਣਯੋਗ ਹੈ ਕਿ ਮਿਸ ਪੂਜਾ ਸੋਸ਼ਲ ਮੀਡਿਆ ਤੇ ਕਾਫੀ ਸਰਗਰਮ ਰਹਿੰਦੇ ਹਨ ਆਏ ਦਿਨ ਤਸਵੀਰ ਅਤੇ ਵੀਡਿਓਜ਼ ਸ਼ੇਅਰ ਕਰਕੇ ਆਪਣੇ ਆਉਣ ਵਾਲੇ ਨਵੇ ਗੀਤ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ ।ਮਿਸ ਪੂਜਾ ਕਈ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਉਹਨਾ ਨੇ ਜੀਜੂ, ਦਾਰੂ ਦਿਮਾਗ ਖ਼ਰਾਬ, ਪਾਰਟੀ, ਦੇਸੀ ਜੱਟ, ਟੋਪਰ, ਬੋਤਲਾਂ ਅਤੇ ਸੋਹਣਿਆਂ ਵਰਗੇ ਗੀਤ ਨਾਲ ਦਰਸ਼ਕਾਂ ਦੇ ਦਿਲਾਂ ਚ ਖਾਸ ਜਗਾ ਬਨਾਈ ਹੈ।

Related posts

ਕੁਆਰੰਟੀਨ ਦੌਰਾਨ ਪਤੀ ਕੋਲੋ ਸਿਰ ਦੀ ਮਾਲਸ਼ ਕਰਦੀ ਦਿਖਾਈ ਦਿੱਤੀ ਨੀਨਾ ਗੁਪਤਾ

On Punjab

ਕਪਿਲ ਸ਼ਰਮਾ ਦੇ ਘਰ ਆਉਣ ਵਾਲੀਆਂ ਖੁਸ਼ੀਆਂ, ਤਿਆਰੀਆਂ ‘ਚ ਜੁਟੇ ਪਤੀ-ਪਤਨੀ

On Punjab

ਅਕਸ਼ੇ ਕੁਮਾਰ ਨੇ ਸ਼ੇਅਰ ਕੀਤੀ ਜੈਕਲੀਨ ਤੇ ਨੁਸਰਤ ਭਰੂਚਾ ਦੀ ਮੇਕਅਪ ਵੀਡੀਓ, India’s Got Talent ਦਾ ਦਿੱਤਾ ਟੈਗ

On Punjab