50.11 F
New York, US
March 13, 2025
PreetNama
ਫਿਲਮ-ਸੰਸਾਰ/Filmy

ਜਲਦ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਵੇਗੀ ਸੋਨਾਕਸ਼ੀ ਸਿਨਹਾ

sonakshi-sinha web series thriller: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਵੈੱਬ ਸੀਰੀਜ਼ ‘ਚ ਕੰਮ ਕਰਨ ਜਾ ਰਹੀ ਹੈ। ਜੀ ਹਾਂਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਸੀਰੀਜ਼ ਦੀ ਪੂਰੀ ਟੀਮ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ, “ਨਵੀਂ ਸ਼ੁਰੂਆਤ, ਅਮੇਜ਼ਨ ਦੇ ਨਾਲ ਨਵੀਂ ਸੀਰੀਜ਼ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਸ ਬੇਹੱਦ ਪ੍ਰਤਿਭਾਸ਼ਾਲੀ ਟੀਮ ਨਾਲ ਕੰਮ ਕਰਨ ਲਈ ਬਹੁਤ ਖੁਸ਼ੀ ਹੋ ਰਹੀ ਹੈ।ਸੋਨਾਕਸ਼ੀ ਸਿਨਹਾ ਨੇ ਡਿਜ਼ੀਟਲ ਦੁਨੀਆ ‘ਚ ਕਦਮ ਰੱਖਣ ਦਾ ਫੈਸਲਾ ਕੀਤਾ ਹੈ। ਉਹ ਅਮੇਜ਼ਨ ਪ੍ਰਾਈਮ ਦੇ ਇੱਕ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ ‘ਚ ਵਿਖਾਈ ਦੇਵੇਗੀ।

ਰੀਮਾ ਕਾਗਤੀ ਦੀ ਇਸ ਵੈੱਬ ਸੀਰੀਜ਼ ‘ਚ ਗੁਲਸ਼ਨ ਦੇਵੱਈਆ, ਸੋਹੁਮ ਸ਼ਾਹ ਅਤੇ ਵਿਜੇ ਸ਼ਰਮਾ ਕੰਮ ਕਰਦੇ ਨਜ਼ਰ ਆਉਣਗੇ। ਇਸ ਸੀਰੀਜ਼ ਦਾ ਪ੍ਰੋਡਕਸ਼ਨ ਐਕਸਲ ਮੂਵੀਜ਼ ਅਤੇ ਟਾਈਗਰ ਬੇਬੀ ਫਿਲਮਜ਼ ਮਿਲ ਕੇ ਕਰੇਗੀ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸੋਨਾਕਸ਼ੀ ਇਸ ਸਾਲ ਫਿਲਮ ‘ਭੁਜ’ ‘ਚ ਨਜ਼ਰ ਆਵੇਗੀ। ‘ਭੁਜ : ਦੀ ਪ੍ਰਾਈਡ ਆਫ ਇੰਡੀਆ’ ਦਾ ਨਿਰਦੇਸ਼ਨ ਅਭਿਸ਼ੇਕ ਦੁਧੀਆ ਕਰ ਰਹੇ ਹਨ ਅਤੇ ਅਜੇ ਦੇਵਗਨ ਇਸ ‘ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਫਿਲਮ ‘ਚ ਸੰਜੇ ਦੱਤ, ਸ਼ਰਦ ਕੇਲਕਰ, ਐਮੀ ਵਿਰਕ, ਪ੍ਰਨੀਤਾ ਸੁਭਾਸ਼ ਅਤੇ ਨੋਰਾ ਫਤੇਹੀ ਇਕੱਠੇ ਕੰਮ ਕਰਦੇ ਵਿਖਾਈ ਦੇਣਗੇ। ਇਹ ਵਾਰ ਐਕਸ਼ਨ ਫਿਲਮ ਹੋਵੇਗੀ, ਜਿਸ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਪਿਛੋਕੜ ਨਾਲ ਸਬੰਧਤ ਹੈ।

ਇਸ ਤੋਂ ਬਿਨ੍ਹਾਂ ਤੁਹਾਨੂੰ ਦੱਸ ਦਈਏ ਕਿ ਬੀ ਟਾਊਨ ਵਿੱਚ ਰਿਲੇਸ਼ਨਸ਼ਿਪ ਦੇ ਮਾਮਲੇ ਵਿੱਚ ਅੱਜ ਕੱਲ੍ਹ ਆਲੀਆ ਭੱਟ – ਰਣਬੀਰ ਕਪੂਰ ਅਤੇ ਵਰੁਣ ਧਵਨ – ਨਤਾਸ਼ਾ ਦਲਾਲ ਦੀ ਜੋੜੀ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ। ਆਪਣੇ ਰਿਸ਼ਤੇ ਨੂੰ ਲੈ ਕੇ ਇਹ ਸਿਤਾਰੇ ਕਾਫ਼ੀ ਸੀਰੀਅਸ ਹਨ ਅਜਿਹੇ ਵਿੱਚ ਇਨ੍ਹਾਂ ਦੇ ਜਲਦ ਹੀ ਵਿਆਹ ਕਰਨ ਨੂੰ ਲੈ ਕੇ ਕਿਆਸ ਵੀ ਲਗਾਏ ਜਾ ਰਹੇ ਹਨ।

ਇਸ ਵਿੱਚ ਸੋਨਾਕਸ਼ੀ ਸਿਨਹਾ ਨੇ ਵਿਆਹ ਨੂੰ ਲੈ ਕੇ ਜੋ ਕਿਹਾ ਉਸ ਨੂੰ ਜਾਣ ਤੁਸੀ ਸਭ ਹੈਰਾਨ ਰਹਿ ਜਾਓਗੇ। ਉਨ੍ਹਾਂ ਨੇ ਕਿਹਾ ਕਿ ਉਹ ਵਰੁਣ ਅਤੇ ਆਲੀਆ ਤੋਂ ਪਹਿਲਾਂ ਵਿਆਹ ਕਰੇਗੀ। ਰਿਪੋਰਟਸ ਦੇ ਮੁਤਾਬਕ, ਆਲੀਆ, ਵਰੁਣ ਅਤੇ ਸੋਨਾਕਸ਼ੀ ਆਪਣੀ ਅਪਕਮਿੰਗ ਫਿਲਮ ਕਲੰਕ ਦੇ ਪ੍ਰਮੋਸ਼ਨ ਨੂੰ ਲੈ ਕੇ ਇੱਕ ਰਿਐਲਿਟੀ ਸ਼ੋਅ ਦਾ ਹਿੱਸਾ ਬਣੇ ਸਨ।

Related posts

ਸ਼ਾਹਰੁਖ ਨੇ ਬਾਕਸ ਆਫਿਸ ‘ਤੇ ਆਪਣੀ ਨਾਕਾਮਯਾਬੀ ਬਾਰੇ ਦਿੱਤਾ ਮਜ਼ੇਦਾਰ ਜਵਾਬ

On Punjab

ਢਿੱਡ ਦਰਦ ਦੀ ਬਿਮਾਰੀ ਨਾਲ ਪੀੜਤ ਸੀ ਕਾਜੋਲ ਦੀ ਮਾਂ ਤਨੁ

On Punjab

Case Against Payal Rohatgi : ਇਤਰਾਜ਼ਯੋਗ ਟਿੱਪਣੀ ਮਾਮਲੇ ‘ਚ ਫਸੀ ਅਦਾਕਾਰਾ ਪਾਇਲ ਰੋਹਤਗੀ, ਪੁਣੇ ‘ਚ ਕੇਸ ਦਰਜ, ਇਹ ਹੈ ਪੂਰਾ ਮਾਮਲਾ

On Punjab