ਵਿਸ਼ਵ ਦੀਆਂ ਦੋ ਸਭ ਤੋਂ ਵੱਡੀਆਂ ਸ਼ਕਤੀਆਂ ਅਮਰੀਕਾ ਤੇ ਚੀਨ ਜਲਵਾਯੂ ਤਬਦੀਲੀ ‘ਤੇ ਸਹਿਯੋਗ ਲਈ ਤਿਆਰ ਹੋ ਗਏ ਹਨ। ਇਹ ਦੋਵੇਂ ਹੀ ਦੇਸ਼ ਵਿਸ਼ਵ ‘ਚ ਸਭ ਤੋ ਜ਼ਿਆਦਾ Carbon emissions ਵਾਲੇ ਦੇਸ਼ ਹਨ। ਇਸ ਸਬੰਧ ‘ਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ‘ਚ ਵਰਚੁਅਲ ਮੀਟਿੰਗ ਹੋਈ ਸੀ।
ਜਲਵਾਯੂ ਤਬਦੀਲੀ ਨੂੰ ਲੈ ਕੇ ਹੋਣ ਵਾਲੇ ਸਮਝੌਤੇ ਦੇ ਖਰੜੇ ‘ਤੇ ਪਿਛਲੇ ਹਫ਼ਤੇ ਸੰਘਾਈ ‘ਚ ਅਮਰੀਕਾ ਦੇ ਜਲਵਾਯੂ ਤਬਦੀਲੀ ਦੇ ਵਿਸ਼ੇਸ਼ ਦੂਤ ਜਾਨ ਕੈਰੀ ਤੇ ਚੀਨ ਸਾਹਮਣੇ ਗੱਲਬਾਤ ਹੋ ਚੁੱਕੀ ਹੈ। ਦੋਵੇਂ ਹੀ ਦੇਸ਼ ਤਿਆਰ ਹਨ ਕਿ ਉਹ ਜਲਵਾਯੂ ਤਬਦੀਲੀ ਦੇ ਮੁੱਦਿਆਂ ‘ਤੇ ਇਕ ਦੂਜੇ ਦਾ ਸਹਿਯੋਗ ਕਰਨਗੇ ਤੇ ਹੋਰ ਦੇਸ਼ਾਂ ਨੂੰ ਇਸ ‘ਚ ਸ਼ਾਮਲ ਕਰਨਗੇ।
ਜਲਵਾਯੂ ਤਬੀਦੀਲੀ ਤੋਂ ਇਲਾਵਾ ਅਮਰੀਕਾ ਦੇ ਚੀਨ ਨਾਲ ਕਈ ਮੁੱਦਿਆਂ ‘ਤੇ ਹਾਲੇ ਸਹਿਮਤੀ ਬਣਨੀ ਜ਼ਰੂਰੀ ਹੈ। ਇਸ ‘ਚ ਮਨੁੱਖੀ ਅਧਿਕਾਰ, ਵਪਾਰ, ਤਾਇਵਾਨ ਤੇ ਦੱਖਣੀ ਚੀਨ ਸਾਗਰ ਦੇ ਮਸਲੇ ਹਨ।
ਜਲਵਾਯੂ ਤਬਦੀਲੀ ਦੇ ਵਿਸ਼ੇਸ਼ ਦੂਤ ਜਾਨ ਕੈਰੀ ਨੇ ਦੱਸਿਆ ਕਿ ਚੀਨ ਦੇ ਅਧਿਕਾਰੀਆਂ ਤੋਂ Carbon emissions ਨੂੰ ਘੱਟ ਕਰਨ ਤੇ ਊਰਜਾ ਦੇ ਦੂਜੇ ਸ੍ਰੋਤਾਂ ‘ਤੇ ਕੰਮ ਕਰਨ ‘ਤੇ ਗੱਲਬਾਤ ਹੋਈ ਹੈ।