PreetNama
ਖਬਰਾਂ/News

ਜਵਾਨਾਂ ‘ਤੇ ਕਾਫਲੇ ‘ਤੇ ਫਿਰ ਹਮਲਾ, 26 ਜਵਾਨ ਆਈਈਡੀ ਧਮਾਕੇ ਦਾ ਸ਼ਿਕਾਰ

ਰਾਂਚੀਝਾਰਖੰਡ ਦੇ ਸਰਾਏਕੇਲਾ ਖਰਸਾਵਾਂ ‘ਚ ਨਕਸਲੀਆਂ ਨੇ ਮੰਗਲਵਾਰ ਸਵੇਰੇ ਆਈਈਡੀ ਧਮਾਕਾ ਕੀਤਾ। ਇਸ ‘ਚ ਪੁਲਿਸ ਤੇ 209 ਕੋਬਰਾ ਦੇ 26 ਜਵਾਨ ਜ਼ਖ਼ਮੀ ਹੋ ਗਏ। ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡੀਜੀ ਨਕਸਲ ਮੁਹਿੰਮ ਮੁਰਾਰੀ ਲਾਲ ਮੀਣਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਬਲਾਸਟ ਤੋਂ ਬਾਅਦ ਨਕਸਲੀਆਂ ਨੇ ਜਵਾਨਾਂ ‘ਤੇ ਫਾਈਟਿੰਗ ਵੀ ਕੀਤੀ।

ਹਾਸਲ ਜਾਣਕਾਰੀ ਮੁਤਾਬਕਰਾਏ ਸਿੰਦਰੀ ਪਹਾੜ ‘ਤੇ ਨਕਸਲੀਆਂ ਨੇ ਬਲਾਸਟ ਕੀਤਾ। ਜ਼ਖ਼ਮੀ ਜਵਾਨਾਂ ਨੂੰ ਸੈਨਾ ਦੇ ਹੈਲੀਕਾਪਟਰ ਰਾਹੀ ਏਅਰਲਿਫਟ ਕਰ ਰਾਂਚੀ ਦੇ ਹਸਪਤਾਲ ‘ਚ ਦਾਖਲ ਕੀਤਾ ਗਿਆ। ਡੀਜੀਪੀ ਡੀਕੇ ਪਾਂਡੇ ਨੇ ਦੱਸਿਆ ਸੀ ਕਿ ਨਕਸਲੀਆਂ ਨੇ ਆਈਈਡੀ ਚੋਣ ਪ੍ਰਕ੍ਰਿਆ ਨੂੰ ਪ੍ਰਭਾਵਿਤ ਕਰਨ ਲਈ ਲਾਈ ਸੀ।ਕੋਬਰਾਝਾਰਖੰਡ ਜੈਗੂਆਰ ਤੇ ਝਾਰਖੰਡ ਪੁਲਿਸ ਦੀ ਸਾਂਝੀ ਮੁਹਿੰਮ ਨੇ ਇਲਾਕੇ ਨੂੰ ਸੁਰੱਖਿਅਤ ਕਰ ਲਿਆ ਹੈ। ਜਦੋਂ ਇਹ ਬਲਾਸਟ ਹੋਇਆ ਕੋਬਰਾ ਤੇ ਜੈਗੂਆਰ ਦੀਆਂ ਟੀਮਾਂ ਸਵੇਰੇ ਪੈਟ੍ਰੋਲਿੰਗ ਤੋਂ ਪਰਤ ਰਹੀਆਂ ਸੀ। ਇਸ ਤੋਂ ਬਾਅਦ ਮੌਕੇ ‘ਤੇ ਭਾਰੀ ਗਿਣਤ ‘ਚ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।

Related posts

ਮਨਮੋਹਨ ਸਿੰਘ ਦੀ ਮੌਤ: ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਮੁਲਤਵੀ

On Punjab

Canada to cover cost of contraception and diabetes drugs

On Punjab

Dandruff Reducing Oil : ਡੈਂਡਰਫ ਤੋਂ ਰਾਹਤ ਦਿਵਾਉਣਗੇ ਇਹ ਨੈਚੁਰਲ ਹੇਅਰ ਆਇਲਸ, ਵਾਲ਼ ਵੀ ਹੋਣਗੇ ਸੰਘਣੇ

On Punjab