ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਨੇ ਅਗਸਤ ਵਿੱਚ ਐਲਾਨ ਕੀਤਾ ਕਿ ਉਹ ਕਾਨੂੰਨੀ ਤੌਰ ‘ਤੇ ਵੱਖ ਹੋ ਗਏ ਹਨ, ਤਾਂ ਦੋਵਾਂ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਉਨ੍ਹਾਂ ਦਾ 18 ਸਾਲਾਂ ਦਾ ਵਿਆਹ ਕਿਉਂ ਖਤਮ ਹੋਇਆ।
ਪਰ ਓਟਵਾ ਦੇ ਇੱਕ ਬਾਲ ਚਿਕਿਤਸਕ ਖਿਲਾਫ ਤਲਾਕ ਦੇ ਦਾਅਵੇ ਵਿੱਚ ਲਗਾਏ ਗਏ ਦੋਸ਼ਾਂ ਦੇ ਅਨੁਸਾਰ ਜਦੋਂ ਤੱਕ ਪ੍ਰਧਾਨ ਮੰਤਰੀ ਦਾ ਵੱਖ ਹੋਣਾ ਅੰਤਰਰਾਸ਼ਟਰੀ ਖਬਰਾਂ ਬਣ ਗਿਆ,ਓਦੋਂ ਤਕ ਗ੍ਰੇਗੋਇਰ ਟਰੂਡੋ ਪਹਿਲਾਂ ਹੀ ਕਿਸੇ ਹੋਰ ਰਿਸ਼ਤੇ ਵਿੱਚ ਸੀ।
26 ਅਪ੍ਰੈਲ 2023 ਨੂੰ ਅਦਾਲਤ ਵਿਚ ਪਾਈ ਤਲਾਕ ਲਈ ਪਟੀਸ਼ਨ ਵਿਚ ਐਨਾ ਰੇਮੋਂਡਾ ਨਾਂ ਦੀ ਡਾ. ਮਾਰਕੋਸ ਬੈਟੋਲੀ ਦੀ ਪਤਨੀ ਨੇ ਦੱਸਿਆ ਕਿ ਡਾਕਟਰ ਨੇ ਇਕ ਹਾਈ ਪ੍ਰੋਫਾਈਲ ਸ਼ਖਸੀਅਤ ਨਾਲ ਸਾਂਝ ਪਾ ਲਈ ਹੈ ਜੋ ਮੀਡੀਆ ਵਿਚ ਖਿੱਚ ਦਾ ਕੇਂਦਰ ਹੈ ਤੇ ਜਿਸਨੂੰ ਭਾਰੀ ਸੁਰੱਖਿਆ ਮਿਲੀ ਹੋਈ ਹੈ। ਬੇਸ਼ੱਕ ਅਦਾਲਤੀ ਦਸਤਾਵੇਜ਼ਾਂ ਵਿਚ ਟਰੂਡੋ ਦੀ ਸਾਬਕਾ ਪਤਨੀ ਦੇ ਨਾਂ ਦਾ ਜ਼ਿਕਰ ਨਹੀਂ ਹੈ ਪਰ ਰਿਪੋਰਟਾਂ ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੋਫੀਆ ਗਰੇਗੋਰੇ ਟਰੂਡੋ ਨੇ ਡਾ. ਬੇਟੋਲੀ ਨਾਲ ਸਾਂਝ ਪਾ ਲਈ ਹੈ ਤੇ ਉਸਨੇ ਪ੍ਰਧਾਨ ਮੰਤਰੀ ਟਰੂਡੋ ਤੋਂ ਤਲਾਕ ਲੈਣ ਤੋਂ ਪਹਿਲਾਂ ਹੀ ਡਾਕਟਰ ਨਾਲ ਸੰਬੰਧ ਬਣਾ ਲਏ ਸਨ।