ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਮਗਰੋਂ ਭਾਰਤ ਸਰਕਾਰ ਨੇ ਇਤਰਾਜ਼ ਜਤਾਇਆ ਹੈ। ਭਾਰਤ ਦੇ ਵਿਦੇਸ਼ ਮੰਰਤਾਲੇ ਨੇ ਇਸ ਉਪਰ ਆਪਣੀ ਸਖਤ ਪ੍ਰਤੀਕ੍ਰਿਆ ਦਿੱਤੀ ਗਈ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, “ਅਸੀਂ ਭਾਰਤ ਦੇ ਕਿਸਾਨਾਂ ਨਾਲ ਸਬੰਧਤ ਕੈਨੇਡੀਅਨ ਨੇਤਾਵਾਂ ਦੀਆਂ ਕੁਝ ਗਲਤ ਜਾਣਕਾਰੀ ਵਾਲੀਆਂ ਟਿੱਪਣੀਆਂ ਵੇਖੀਆਂ ਹਨ। ਇਹ ਅਣਅਧਿਕਾਰਤ ਹਨ ਖ਼ਾਸਕਰ ਜਦੋਂ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਣ ਖਾਸਕਰ ਇੱਕ ਲੋਕਤੰਤਰੀ ਦੇਸ਼ ਲਈ। ਇਹ ਚੰਗਾ ਹੈ ਕਿ ਰਾਜਨੀਤਕ ਉਦੇਸ਼ਾਂ ਲਈ ਕੂਟਨੀਤਕ ਗੱਲਬਾਤ ਨੂੰ ਗਲ਼ਤ ਢੰਗ ਨਾਲ ਪੇਸ਼ ਨਾ ਕੀਤਾ ਜਾਵੇ।”
ਦੱਸ ਦਈਏ ਕਿ ਕਿਸਾਨ ਅੰਦੋਲਨ ਦੀ ਚਰਚਾ ਹੁਣ ਭਾਰਤ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਵੀ ਹੋਣ ਲੱਗ ਗਈ ਹੈ। ਖਾਸਕਰ ਕੈਨੇਡਾ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਵੱਸਦੇ ਹਨ। ਕਈ ਕੈਨੇਡੀਅਨ ਲੀਡਰਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ ਤੇ ਕਿਸਾਨਾਂ ਨਾਲ ਹੋ ਰਹੇ ਸਲੂਕ ਦੀ ਨਿੰਦਾ ਵੀ ਕੀਤੀ ਹੈ।
ਉਧਰ ਰਾਜ ਸਭਾ ਐਮ ਪੀ ਅਤੇ ਸ਼ਿਵ ਸੈਨਾ ਲੀਡਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ, “” ਪਿਆਰੇ ਜਸਟਿਨ ਟਰੂਡੋ ਤੁਹਾਡੀ ਚਿੰਤਾ ਸਾਨੂੰ ਚੰਗੀ ਲੱਗੀ ਹੈ ਪਰ ਭਾਰਤ ਦਾ ਅੰਦਰੂਨੀ ਮੁੱਦਾ ਕਿਸੇ ਹੋਰ ਦੇਸ਼ ਦੀ ਰਾਜਨੀਤੀ ਲਈ ਚਾਰਾ ਨਹੀਂ ਹੈ।”