ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ:ਫਰੀਦਕੋਟ: ਫਰੀਦਕੋਟ ‘ਚ ਪੁਲਿਸ ਹਿਰਾਸਤ ਦੌਰਾਨ ਜਸਪਾਲ ਸਿੰਘ ਨਾਮਕ ਨੌਜਵਾਨ ਦੀ ਮੌਤ ਤੇ ਉਸ ਦੀ ਲਾਸ਼ ਨਾ ਮਿਲਣ ਕਰਕੇ ਵੱਡਾ ਵਿਵਾਦ ਬਣਿਆ ਹੋਇਆ ਹੈ।ਪੁਲਿਸ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਮਸੀਤਾਂ ਨਜ਼ਦੀਕ ਨਹਿਰ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ,ਜਿਸ ਨੂੰ ਲੈ ਕੇ ਖਦਸ਼ਾ ਪ੍ਰਗਟਿਆ ਜਾ ਰਿਹਾ ਸੀ ਕਿ ਇਹ ਲਾਸ਼ ਜਸਪਾਲ ਦੀ ਹੋ ਸਕਦੀ ਹੈ ਪਰ ਉਸਦੇ ਮਾਤਾ-ਪਿਤਾ ਨੇ ਲਾਸ਼ ਨੂੰ ਨਕਾਰ ਦਿੱਤਾ ਹੈ।ਸੀ.ਆਈ.ਏ. ਫ਼ਰੀਦਕੋਟ ਦੀ ਹਿਰਾਸਤ ‘ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਮਿਲਣ ਬਾਰੇ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ।ਇਸ ਦੌਰਾਨ ਜਸਪਾਲ ਦੇ ਮਾਮਾ-ਪਿਤਾ ਨੇ ਹਨੂਮਾਨਗੜ੍ਹ ਪਹੁੰਚ ਕੇ ਲਾਸ਼ ਦੀ ਸ਼ਨਾਖ਼ਤ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਲਾਸ਼ ਜਸਪਾਲ ਦੀ ਨਹੀਂ ਹੈ।ਉਨ੍ਹਾਂ ਕਿਹਾ ਕਿ ਜਸਪਾਲ ਦਾ ਕੱਦ 5’4” ਸੀ ਪ੍ਰੰਤੂ ਬਰਾਮਦ ਹੋਈ ਲਾਸ਼ ਦਾ ਕੱਦ 5’10” ਦੱਸੀ ਜਾਂਦੀ ਹੈ ਅਤੇ ਜਿਹੜੀ ਲਾਸ਼ ਬਰਾਮਦ ਹੋਈ ਹੈ ਉਹ ਤਿੰਨ-ਚਾਰ ਦਿਨ ਪਹਿਲਾਂ ਦੀ ਹੈ, ਪ੍ਰੰਤੂ ਜਸਪਾਲ ਸਿੰਘ ਦੀ ਲਾਸ਼ 11 ਦਿਨ ਪਹਿਲਾਂ ਪਾਣੀ ‘ਚ ਸੁੱਟੀ ਗਈ ਸੀ।
ਜ਼ਿਕਰਯੋਗ ਹੈ ਕਿ ਸੀਆਈਏ ਫਰੀਦਕੋਟ ਦੀ ਹਿਰਾਸਤ ਵਿਚ ਨੌਜਵਾਨ ਜਸਪਾਲ ਸਿੰਘ ਦੀ 18 ਮਈ ਨੂੰ ਮੌਤ ਹੋ ਗਈ ਸੀ।ਜਸਪਾਲ ਦੀ ਮੌਤ ਹੋ ਜਾਣ ਬਾਅਦ ਪੁਲਿਸ ਨੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਸੀ, ਜੋ ਅਜੇ ਤੱਕ ਨਹੀਂ ਮਿਲੀ।ਪੁਲਿਸ ਵੱਲੋਂ ਇਸਦੀ ਭਾਲ ਕੀਤੀ ਜਾ ਰਹੀ ਹੈ।