43.45 F
New York, US
February 4, 2025
PreetNama
ਖਾਸ-ਖਬਰਾਂ/Important News

ਜਹਾਜ਼ ਠੀਕ ਕਰ ਰਹੇ ਇੰਜਨੀਅਰ ਨਾਲ ਭਿਆਨਕ ਹਾਦਸਾ, ਮੌਤ

ਲਕਾਤਾ: ਉਡਾਣ ਕੰਪਨੀ ਸਪਾਈਸ ਜੈੱਟ ਦੇ ਜਹਾਜ਼ ਨੂੰ ਠੀਕ ਕਰਦੇ ਸਮੇਂ ਇੱਕ ਟੈਕਨੀਸ਼ੀਅਨ ਦੀ ਮੌਤ ਹੋਣ ਦੀ ਖ਼ਬਰ ਹੈ। ਟੈਕਨੀਸ਼ੀਅਨ ਕੋਲਕਾਤਾ ਹਵਾਈ ਅੱਡੇ ‘ਤੇ ਬੁੱਧਵਾਰ ਰਾਤ ਸਮੇਂ ਜਹਾਜ਼ ਦੀ ਮੁਰੰਮਤ ਵਿੱਚ ਰੁੱਝਾ ਹੋਇਆ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਤਕਰੀਬਨ ਪੌਣੇ ਦੋ ਵਜੇ ਟੈਕਨੀਸ਼ੀਅਨ ਜਹਾਜ਼ ਦੇ ਲੈਂਡਿੰਗ ਗੀਅਰ ਦੇ ਦਰਵਾਜ਼ੇ ‘ਤੇ ਕੰਮ ਕਰ ਰਿਹਾ ਸੀ। ਅਚਾਨਕ ਦਰਵਾਜ਼ਾ ਬੰਦ ਹੋ, ਜਿਸ ਕਾਰਨ ਟੈਕਨੀਸ਼ੀਅਨ ਦੀ ਮੌਤ ਹੋ ਗਈ।

ਕੋਲਕਾਤਾ ਏਅਰਪੋਰਟ ਦੇ ਸੀਨੀਅਰ ਅਧਿਕਾਰੀ ਮੁਤਾਬਕ ਟੈਕਨੀਸ਼ੀਅਨ ਬੰਬਾਰਡੀਅਰ ਕਿਊ400 ਜਹਾਜ਼ ਦੇ ਲੈਂਡਿੰਗ ਗੀਅਰ ਦਾ ਰੱਖ ਰਖਾਅ ਕਰ ਰਿਹਾ ਸੀ। ਏਅਰਪੋਰਟ ਥਾਣੇ ਵਿੱਚ ਟੈਕਨੀਸ਼ੀਅਨ ਦੀ ਗੈਰ ਕੁਦਰਤੀ ਤਰੀਕੇ ਨਾਲ ਹੋਈ ਮੌਤ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

Related posts

ਵਿਦੇਸ਼ ਮੰਤਰਾਲਾ ਸਰਗਰਮ, ਕਿਹਾ, ਫਰਜ਼ੀ ਅਮਰੀਕੀ ਯੂਨੀਵਰਸਿਟੀ ‘ਚ ਦਾਖ਼ਲੇ ‘ਚ 129 ਭਾਰਤੀ ਵਿਦਿਆਰਥੀ ਹੋਏ ਧੋਖੇ ਦਾ ਸ਼ਿਕਾਰ

Pritpal Kaur

ਅਮਰੀਕਾ-ਪਾਕਿ ਸਬੰਧਾਂ ਦੀ ਖੁੱਲ੍ਹੀ ਪੋਲ, ਅਮਰੀਕਾ ਦੇ ਦਸਤਾਵੇਜ਼ਾਂ ‘ਚ ਭਾਰਤ ਹੈ ਖ਼ਾਸ, ਪਾਕਿਸਤਾਨ ਦਾ ਨਾਂ ਕਿਤੇ ਵੀ ਸ਼ਾਮਲ ਨਹੀਂਂ

On Punjab

ਸਪੇਨ ‘ਚ ਗਲੋਰੀਆ ਤੂਫਾਨ ਨੇ ਮਚਾਈ ਤਬਾਹੀ, 6 ਦੀ ਮੌਤ

On Punjab