17.92 F
New York, US
December 22, 2024
PreetNama
ਫਿਲਮ-ਸੰਸਾਰ/Filmy

ਜ਼ਖਮੀ ਰਣਬੀਰ ਕਪੂਰ ਦੇ ਨਾਲ ਏਅਰਪੋਟ ਤੇ ਸਪਾਟ ਹੋਈ ਆਲੀਆ ਭੱਟ

Ranbir-alia broke arm-airport: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵੱਡੇ ਪਰਦੇ ‘ਤੇ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਦੋਵਾਂ ਦੀ ਪਹਿਲੀ ਫਿਲਮ ਇਕੱਠੇ ਰਿਲੀਜ਼ ਹੋਣ ਲਈ ਅਜੇ ਬਹੁਤ ਸਮਾਂ ਹੈ। ਹਾਲਾਂਕਿ, ਦੋਵਾਂ ਦੀ ਇਕੱਠੀ ਕੈਮਿਸਟਰੀ ਕਾਫ਼ੀ ਪ੍ਰਭਾਵਸ਼ਾਲੀ ਹੈ।

ਆਲੀਆ ਅਤੇ ਰਣਬੀਰ ਨੂੰ ਅਕਸਰ ਮੁੰਬਈ ਏਅਰਪੋਰਟ ‘ਤੇ ਦੇਖਿਆ ਜਾਂਦਾ ਹੈ। ਆਲੀਆ ਭੱਟ ਅਤੇ ਉਹਨਾਂ ਦੇ boyfriend ਰਣਬੀਰ ਕਪੂਰ ਨੂੰ ਇਕ ਵਾਰ ਫਿਰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਜਾਣਕਾਰੀ ਮੁਤਾਬਿਕ ਉਹ ਦੋਵੇਂ ਚੰਡੀਗੜ੍ਹ ਲਈ ਰਵਾਨਾ ਹੋ ਰਹੇ ਸਨ। ਏਅਰਪੋਰਟ ਤੋਂ ਪਹਿਲਾਂ, ਰਣਬੀਰ ਕਪੂਰ ਨੂੰ ਹਫਤੇ ਦੇ ਅਖੀਰਲੇ ਦਿਨ ਹਰ ਰੋਜ ਦੀ ਤਰਾਂ ਫੁੱਟਬਾਲ ਖੇਡਦੇ ਦੇਖਿਆ ਗਿਆ ਸੀ ਉਹਨਾਂ ਨੇ ਫੁਟਬਾਲ ਦੇ ਮੈਦਾਨ ਵਿੱਚ ਪਪਰਾਜ਼ੀ ਲਈ ਵੀ ਪੋਜ਼ ਵੀ ਦਿੱਤਾ ਸੀ। ਹਾਲਾਂਕਿ, ਜਦੋਂ ਉਹ ਏਅਰਪੋਰਟ ਆਏ, ਤਾਂ ਨਜ਼ਾਰਾ ਵੱਖਰਾ ਹੀ ਸੀ।

ਦਰਅਸਲ, ਰਣਬੀਰ ਕਪੂਰ ਦਾ ਹੱਥ ਟੁੱਟਿਆ ਹੋਇਆ ਦੇਖਿਆ ਹੋਇਆ ਨਜ਼ਰ ਆਇਆ ਉਹਨਾਂ ਦੀ ਬਾਂਹ ਤੇ ਪਲਸਤਰ ਕੀਤਾ ਹੋਇਆ ਸੀ ਇਹ ਸੱਟ ਰਣਬੀਰ ਨੂੰ ਫੁੱਟਬਾਲ ਦੇ ਮੈਦਾਨ ‘ਤੇ ਲੱਗੀ ਹੈ ਜਾਂ ਕਿਤੇ ਹੋਰ ਇਹ ਸਪੱਸ਼ਟ ਨਹੀਂ ਹੈ। ਰਣਬੀਰ ਦੀ ਪ੍ਰੇਮਿਕਾ ਆਲੀਆ ਭੱਟ ਵੀ ਏਅਰਪੋਰਟ ‘ਤੇ ਉਨ੍ਹਾਂ ਦੇ ਨਾਲ ਹੀ ਸੀ। ਜਿੱਥੇ ਰਣਬੀਰ ਕਪੂਰ ਦਾ ਸਮਾਨ ਉਹਨਾਂ ਦੇ ਸਾਥੀ ਨੇ ਫੜਿਆ ਹੋਇਆ ਸੀ। ਉੱਥੇ ਹੀ ,ਆਲੀਆ ਭੱਟ ਸੂਟਕੇਸਾਂ ਅਤੇ ਬੈਗਾਂ ਨਾਲ ਵਿਖਾਈ ਦਿੱਤੀ ।ਤੁਹਾਨੂੰ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਫਿਲਮ ਬ੍ਰਹਮਾਤਰ ਦੀ ਸ਼ੂਟਿੰਗ ਕਰ ਰਹੇ ਹਨ। ਇਹ ਇਕ ਕਲਪਨਾ ਫਿਲਮ ਹੈ, ਜਿਸ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ।

Related posts

ਜੱਸੀ ਗਿੱਲ ਨੇ ਸ਼ੇਅਰ ਕੀਤਾ ਆਪਣੀ ਧੀ ਦਾ ਕਿਊਟ ਵੀਡਿੳ,ਹਰ ਕਿਸੇ ਨੂੰ ਆ ਰਿਹਾ ਖੂਬ ਪਸੰਦ (ਦੇਖੋ ਵੀਡਿੳ)

On Punjab

ਵਿਜੇ ਦਸ਼ਮੀ ‘ਤੇ ਕਰਨ ਜੌਹਰ ਨੇ ਰਾਨੀ-ਕਾਜੋਲ ਨਾਲ ਖੇਡਿਆ ਸਿੰਦੂਰ

On Punjab

‘ਸਲਮਾਨ ਇਹਨਾਂ ਦੋ ਸਿਤਾਰਿਆਂ ਦਾ ਕਰੀਅਰ ਕਰ ਰਹੇ ਨੇ ਬਰਬਾਦ’ – KRK

On Punjab