32.29 F
New York, US
December 27, 2024
PreetNama
ਸਮਾਜ/Social

ਜ਼ਮੀਨੀ ਵਿਵਾਦ ਕਾਰਨ ਉੱਭਾ ਪਿੰਡ ‘ਚ ਚੱਲੀਆਂ ਗੋਲ਼ੀਆਂ, 9 ਹਲਾਕ, 18 ਜ਼ਖ਼ਮੀ

ਲਖਨਊ: ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਸੋਨਭੱਦਰ ਵਿੱਚ ਜ਼ਮੀਨੀ ਵਿਵਾਦ ਕਾਰਨ ਹੋਇਆ ਖ਼ੂਨੀ ਟਕਰਾਅ ਇਸ ਪੱਧਰ ‘ਤੇ ਪਹੁੰਚ ਗਿਆ ਕਿ ਲਾਸ਼ਾਂ ਵਿੱਛ ਗਈਆਂ। ਪਿੰਡ ਦੇ ਮੁਖੀਆ ਤੇ ਉਸ ਦੇ ਸਾਥੀਆਂ ਵੱਲੋਂ ਕਥਿਤ ਗੋਲ਼ੀਆਂ ਚਲਾਉਣ ਕਾਰਨ ਕੁੱਲ 9 ਜਣਿਆਂ ਦੀ ਮੌਤ ਹੋ ਗਈ ਹੈ ਤੇ 18 ਲੋਕ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਤੇ ਛੇ ਮਰਦ ਸ਼ਾਮਲ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਘੋਰਾਵਲ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਉੱਭਾ ਵਿੱਚ ਬੁੱਧਵਾਰ ਦੁਪਹਿਰ ਨੂੰ ਜ਼ਮੀਨੀ ਵਿਵਾਦ ਕਾਰਨ ਬਹਿਸ ਸ਼ੁਰੂ ਹੋ ਗਈ। ਦੋਵਾਂ ਧਿਰਾਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਵੀ ਕਾਫੀ ਲੜਾਈ ਹੋਈ ਤੇ ਇਸ ਦੌਰਾਨ ਸਪਾਹੀ ਪਿੰਡ ਦੇ ਮੁਖੀਆ ਯੱਗਿਆ ਦੱਤ ਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲਿਆ ਹੈ ਤੇ ਡੀਐਮ ਨੂੰ ਜ਼ਖ਼ਮੀਆਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਡੀਜੀਪੀ ਨੂੰ ਖ਼ੁਦ ਇਸ ਮਾਮਲੇ ਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉੱਧਰ, ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਦੇ ਰਾਜ ਅੰਦਰ ਭੂ-ਮਾਫੀਆ ਨੇ 9 ਲੋਕਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਇਸ ਨੂੰ ਦਹਿਸ਼ਤ ਤੇ ਦਮਨ ਦੀ ਖ਼ਤਰਨਾਕ ਉਦਾਹਰਣ ਦੱਸਿਆ। ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।

Related posts

SGPC ਦਾ ਅਹਿਮ ਫੈਸਲਾ : ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਬੰਧੀ ਫਿਲਮਾਂ ’ਤੇ ਲਗਾਈ ਪਾਬੰਦੀ

On Punjab

ਗੁਰਦਾਸਪੁਰ ‘ਚ ਪੁੱਤਰ ਦੀ ਕਰਤੂਤ, ਸ਼ਰਾਬ ਲਈ 1000 ਰੁਪਏ ਨਾ ਦਿੱਤੇ ਤਾਂ ਇੱਟ ਮਾਰ ਕੇ ਤੋੜੀ ਮਾਂ ਦੀ ਲੱਤ

On Punjab

ਅਮਰੀਕੀ ਚੋਣਾਂ ‘ਚ 29 ਸਾਲਾ ਭਾਰਤੀ ਦੀ ਸ਼ਾਨਦਾਰ ਜਿੱਤ, ਪਹਿਲੀ ਵਾਰ ਬਣਾਇਆ ਸੈਨੇਟਰ

On Punjab