ਫੋਨ ਦੀ ਜ਼ਿਆਦਾ ਵਰਤੋਂ ਤਹਾਨੂੰ ਅਪਾਹਜ਼ ਵੀ ਬਣਾ ਸਕਦੀ ਹੈ। ਅਜਿਹੀ ਇਕ ਘਟਨਾ ਆਇਰਲੈਂਡ ‘ਚ ਘਟੀ ਹੈ। ਆਇਰਲੈਂਡ ਦੀ ਨਿਵਾਸੀ ਇਕ ਮਹਿਲਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਫੋਨ ਕਾਰਨ ਉਸ ਨੂੰ ਅਪਾਹਜ਼ ਹੋਣਾ ਪਏਗਾ।
ਮੋਬਾਇਲ ਦੀ ਜ਼ਿਆਦਾ ਆਦਤ ਦੇ ਬਹੁਤ ਬੁਰੇ ਪ੍ਰਭਾਵ ਹੋ ਸਕਦੇ ਹਨ। ਆਇਰਲੈਂਡ ਦੀ ਮਹਿਲਾ ਨੂੰ ਫੋਨ ਦੇ ਜ਼ਿਆਦਾ ਇਸਤੇਮਾਲ ਕਾਰਨ ਆਪਣਾ ਹੱਥ ਕਟਵਾਉਣਾ ਪਿਆ। ਮੈਸੇਜ ਟਾਇਪ ਕਰਨ ਦੇ ਕਾਰਨ ਇਹ ਸਭ ਹੋਇਆ। ਜਿਸ ਕਾਰਨ ਉਸ ਨੂੰ ਆਪਣੀ ਜਾਨ ਬਚਾਉਣ ਲਈ ਹੱਥ ਕਟਵਾਉਣਾ ਪਿਆ।35 ਸਾਲਾ ਏਮੀ ਲੌਰੀ ਨੇ ਦੱਸਿਆ, ਨਵੰਬਰ 2018 ‘ਚ ਹੱਥ ਦੀ ਸੋਜ਼ ਮਹਿਸੂਸ ਹੋਈ। ਉਸ ਨੇ ਨਜ਼ਰਅੰਦਾਜ਼ ਕਰ ਦਿੱਤਾ ਕਿ ਫੋਨ ਜ਼ਿਆਦਾ ਇਸਤੇਮਾਲ ਕਰਨ ਕਾਰਨ ਹੋਇਆ ਹੋਵੇਗਾ। ਪਰ ਇਕ ਸਾਲ ਤਕ ਇਹ ਸੋਜ਼ ਖਤਮ ਨਹੀਂ ਹੋਈ। ਜਦੋਂ ਡਾਕਟਰ ਨੂੰ ਦਿਖਾਇਆ ਤਾਂ ਏਮੀ ਹੈਰਾਨ ਰਹਿ ਗਈ ਜਦੋਂ ਉਸ ਨੂੰ ਬਾਇਓਪਸੀ ‘ਚ ਕੈਂਸਰ ਹੋਣ ਬਾਰੇ ਪਤਾ ਲੱਗਾ।
ਡਾਕਟਰ ਨੇ ਦੱਸਿਆ ਕੈਂਸਰ ਕਾਰਨ ਹੀ ਹੱਥ ‘ਤੇ ਸੋਜ਼ ਹੈ ਤੇ ਇਹ ਕੈਂਸਰ ਪੂਰੇ ਸਰੀਰ ‘ਚ ਫੈਲ ਰਿਹਾ ਹੈ। ਇਸ ਲਈ ਜੇਕਰ ਕੈਂਸਰ ਨੂੰ ਰੋਕਣਾ ਤਾਂ ਉਸ ਨੂੰ ਹੱਥ ਕਟਵਾਉਣਾ ਪਵੇਗਾ। ਏਮੀ ਨੂੰ ਉਸ ਵੇਲੇ ਆਪਣੀ ਜਾਨ ਬਚਾਉਣ ਦੀ ਚਿੰਤਾ ਸੀ ਇਸ ਲਈ ਉਸ ਨੂੰ ਮਜਬੂਰੀ ‘ਚ ਆਪਣਾ ਹੱਥ ਕਟਵਾਉਣਾ ਪਿਆ।