PreetNama
ਖੇਡ-ਜਗਤ/Sports News

ਜ਼ਿਨੇਦਿਨ ਜ਼ਿਦਾਨ ਨੇ ਰੀਅਲ ਮੈਡ੍ਰਿਡ ਦੇ ਮੈਨੇਜਰ ਦਾ ਅਹੁਦਾ ਛੱਡਿਆ, ਬੋਲੇ-ਕਲੱਬ ਨੂੰ ਮੇਰੇ ‘ਤੇ ਵਿਸਵਾਸ਼ ਨਹੀਂ

ਫਰਾਂਸ ਦੇ ਮਹਾਨ ਸਾਬਕਾ ਫੁੱਟਬਾਲਰ ਜ਼ਿਨੇਦਿਨ ਜ਼ਿਦਾਨ ਨੇ ਰੀਅਲ ਮੈਡ੍ਰਿਡ ਫੁੱਟਬਾਲ ਕਲੱਬ ਦੇ ਮੈਨੇਜਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਸਮਾਪਤ ਹੋਏ ਸੈਸ਼ਨ ‘ਚ ਮੈਡ੍ਰਿਡ ਦੀ ਟੀਮ ਇਕ ਦਹਾਕੇ ਤੋਂ ਜ਼ਿਆਦਾ ਸਮੇਂ ‘ਚ ਪਹਿਲੀ ਵਾਰ ਕੋਈ ਵੀ ਖਿਤਾਬ ਜਿੱਤਣ ‘ਚ ਅਸਫ਼ਲ ਰਹੀ। ਜ਼ਿਦਾਨ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ‘ਮੈਂ ਜਾ ਰਿਹਾ ਹਾਂ ਕਿਉਂ ਕਿ ਮੈਨੂੰ ਨਹੀਂ ਲੱਗਦਾ ਕਿ ਕਲੱਬ ਨੂੰ ਹੁਣ ਮੇਰੇ ‘ਤੇ ਵਿਸ਼ਵਾਸ ਹੈ, ਤੇ ਨਾ ਹੀ ਕਲੱਬ ਵੱਲੋਂ ਚੰਗਾ ਕਰਨ ਲਈ ਸਮਰਥਨ ਮਿਲ ਰਿਹਾ ਹੈ। ਜ਼ਿਨੇਦਿਨ ਜ਼ਿਦਾਨ ਨੇ ਰੀਅਲ ਮੈਡ੍ਰਿਡ ਫੁੱਟਬਾਲ ਕਲੱਬ ਦੇ ਫੈਨਜ਼ ਲਈ ਆਪਣੇ ਵੱਲੋਂ ਇਕ ਪੱਤਰ ਵੀ ਲਿਖਿਆ ਹੈ ਤੇ ਕਲੱਬ ਛੱਡਣ ਨੂੰ ਲੈ ਕੇ ਖੁੱਲ੍ਹੇ ਦਿਲ ਨਾਲ ਆਪਣੀ ਗੱਲ ਰੱਖੀ ਹੈ ਉਨ੍ਹਾਂ ਨੇ ਆਪਣੇ ਪੱਤਰ ‘ਚ ਲਿਖਿਆ ਮੈਂ ਰੀਅਲ ਮੈਡ੍ਰਿਡ ਦੇ ਮੁੱਲਾਂ ਨੂੰ ਸਮਝ ਕੇ ਕੰਮ ਕੀਤਾ ਇਹ ਕਲੱਬ ਇਸ ਦੇ ਮੈਂਬਰਾਂ, ਇਸ ਦੇ ਪ੍ਰਸੰਸ਼ਕਾਂ ਤੇ ਪੂਰੀ ਦੁਨੀਆ ਦਾ ਹੈ। ਮੈਂ ਆਪਣੇ ਹਰ ਕੰਮ ‘ਚ ਇਨ੍ਹਾਂ ਮੁੱਲਾਂ ਦਾ ਪਾਲਣ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਇਕ ਉਦਾਹਰਨ ਬਣਨ ਦੀ ਕੋਸ਼ਿਸ਼ ਕੀਤੀ ਹੈ।

 

ਜ਼ਿਨੇਦਿਨ ਜ਼ਿਦਾਨ ਕਲੱਬ ਨੂੰ ਛੱਡਦੇ ਹੋਏ ਕਾਫੀ ਇਮੋਸ਼ਨਲ ਵੀ ਨਜ਼ਰ ਆਏ ਹਨ। ਆਪਣੇ ਪੱਤਰ ‘ਚ ਉਨ੍ਹਾਂ ਨੇ ਕਲੱਬ ਲਈ ਆਪਣੇ ਇਮੋਸ਼ਨਲ ਨੂੰ ਵੀ ਬਿਆਂ ਕੀਤਾ ਹੈ। ਜ਼ਿਕਰਯੋਗ ਹੈ ਕਿ 4 ਦਿਨ ਪਹਿਲਾਂ ਹੀ ਕਲੱਬ ਨੇ ਐਲਾਨ ਕਰ ਦਿੱਤਾ ਸੀ ਕਿ ਜ਼ਿਨੇਦਿਨ ਜ਼ਿਦਾਨ ਕਲੱਬ ਨੂੰ ਛੱਡ ਰਹੇ ਹਨ। ਕਲੱਬ ਨੇ ਕਿਹਾ ਕਿ ਜਿਦਾਨ ਨੇ ਮੈਡ੍ਰਿਡ ਦੇ ਕੋਚ ਦੇ ਰੂਪ ‘ਚ ਆਪਣੇ ਮੌਜੂਦਾ ਕਾਰਜਕਾਲ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਜਿਦਾਨ ਦਾ ਇਕਰਾਰ 2022 ਤਕ ਸੀ। ਕਲੱਬ ਨੇ ਬਿਆਨ ‘ਚ ਦੱਸਿਆ ਕਿ ਸਾਨੂੰ ਹੁਣ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।

 

 

 

Related posts

ਸਚਿਨ ਤੇਂਦੁਲਕਰ ਨੇ ਵੀਡੀਓ ਰਾਹੀਂ ਟਵਿੱਟਰ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕੀਤੀ ਅਪੀਲ

On Punjab

ਰਾਫੇਲ ਨਡਾਲ ਦਾ 20 ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਟੁੱਟਿਆ

On Punjab

ICC ਅੰਡਰ-19 ਵਿਸ਼ਵ ਕੱਪ ਲਈ ਜਾਰੀ ਹੋਈ ਅੰਪਾਇਰਾਂ ਤੇ ਮੈਚ ਰੈਫਰੀ ਦੀ ਸੂਚੀ

On Punjab