ਨਵੀਂ ਦਿੱਲੀ-ਫੂਡ ਟੈਕ ਯੂਨੀਕੋਰਨ ਜ਼ੋਮੈਟੋ ਦੇ ਸ਼ੇਅਰ ਮੰਗਲਵਾਰ ਨੂੰ ਸਵੇਰ ਦੇ ਕਾਰੋਬਾਰ ਵਿੱਚ 12 ਫੀਸਦੀ ਹੇਠਾਂ ਆ ਗਏ ਕਿਉਂਕਿ ਫੂਡ ਡਿਲੀਵਰੀ ਐਗਰੀਗੇਟਰ ਨੇ ਦਸੰਬਰ ਤਿਮਾਹੀ ਲਈ ਸੰਯੁਕਤ ਸ਼ੁੱਧ ਲਾਭ ਵਿੱਚ 57.2 ਫੀਸਦੀ ਦੀ ਗਿਰਾਵਟ ਦਰਜ ਕੀਤੀ। ਬੀਐੱਸਈ ’ਤੇ ਕੰਪਨੀ ਦਾ ਸ਼ੇਅਰ 11.81 ਫੀਸਦੀ ਡਿੱਗ ਕੇ 212.50 ਰੁਪਏ ’ਤੇ ਆ ਗਿਆ।
ਸੋਮਵਾਰ ਨੂੰ ਜ਼ੋਮੈਟੋ ਦੇ ਸ਼ੇਅਰ 3 ਫੀਸਦੀ ਤੋਂ ਵੱਧ ਹੇਠਾਂ ਬੰਦ ਹੋਏ। ਦੋ ਦਿਨਾਂ ’ਚ ਕੰਪਨੀ ਦਾ ਬਾਜ਼ਾਰ ਪੂੰਜੀਕਰਣ (mcap) 35,175.53 ਕਰੋੜ ਰੁਪਏ ਘਟ ਕੇ 2,04,876.94 ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਸਵਿਗੀ ਦੇ ਸ਼ੇਅਰ ਵੀ ਸਟਾਕ ਐਕਸਚੇਂਜ ’ਤੇ 10 ਫੀਸਦੀ ਤੋਂ ਵੱਧ ਡਿੱਗ ਗਏ ਕਿਉਂਕਿ ਇਸਦੇ ਸਾਥੀ ਮੁਕਾਬਲੇਬਾਜ਼ ਜ਼ੋਮੈਟੋ ਦੁਆਰਾ ਇਸਦੇ ਕਾਰੋਬਾਰ ਵਿੱਚ ਮੰਦੀ ਦੀ ਰਿਪੋਰਟ ਕੀਤੀ ਗਈ ਸੀ।
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ’ਤੇ ਕੰਪਨੀ ਦਾ ਸ਼ੇਅਰ 9.91 ਫੀਸਦੀ ਘੱਟ ਕੇ 431.70 ਰੁਪਏ ਪ੍ਰਤੀ ਸ਼ੇਅਰ ’ਤੇ ਆ ਗਿਆ। ਇਸ ਤੋਂ ਇਲਾਵਾ ਪਿਛਲੇ ਸਾਲ ਸੂਚੀਬੱਧ ਹੋਣ ਤੋਂ ਬਾਅਦ ਸਵਿਗੀ ਦੇ ਸ਼ੇਅਰਾਂ ਲਈ ਇਹ ਸਭ ਤੋਂ ਵੱਡੀ ਇਕ ਦਿਨ ਦੀ ਗਿਰਾਵਟ ਹੈ। ਹਾਲਾਂਕਿ ਸਵਿਗੀ ਨੇ ਹਾਲੇ ਦਸੰਬਰ ਤਿਮਾਹੀ ਦੇ ਨਤੀਜਿਆਂ ਦੀ ਘੋਸ਼ਣਾ ਕਰਨ ਦੀ ਤਾਰੀਖ ਦਾ ਐਲਾਨ ਕਰਨਾ ਹੈ।