ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਂਦੇ-ਜਾਂਦੇ ਆਪਣੇ ਵਿਸ਼ੇਸ਼ ਅਧਿਕਾਰ ਦਾ ਇਸਤੇਮਾਲ ਕੀਤਾ ਤੇ ਵੱਖ ਵੱਖ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ 15 ਲੋਕਾਂ ਨੂੰ ਮਾਫ਼ੀ ਦੇ ਦਿੱਤੀ ਹੈ। ਮਾਫ਼ੀ ਲੈਣ ਵਾਲਿਆਂ ’ਚ 2016 ਦੀ ਚੋਣ ’ਚ ਰੂਸੀ ਦਖਲ ਦੀ ਜਾਂਚ ’ਚ ਦੋਸ਼ੀ ਪਾਏ ਜਾਣਵਾਲੇ ਦੋ ਲੋਕ ਸ਼ਾਮਲ ਹਨ। ਇਰਾਕ ’ਚ ਕਤਲੇਆਮ ਦੀ ਘਟਨਾ ’ਚ ਸ਼ਾਮਲ ਲੋਕ ਵੀ ਇਸ ਸੂਚੀ ’ਚ ਹਨ।
ਵ੍ਹਾਈਟ ਹਾਊਸ ਤੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮਾਫ਼ੀ ਲੈਣ ਵਾਲਿਆਂ ’ਚ ਅਭਿਆਨ ’ਚਸਾਬਕਾ ਸਹਿਯੋਗੀ ਜਾਰਜ ਪਾਪਾਡੋਪਾਓਲਸ,ਕੈਲੀਫੋਰਨੀਆ ਦੇ ਸਾਬਕਾ ਨੁਮਾਇੰਦੇ ਤੇ ਰਿਪਬਲਿਕ ਡੰਕਨ ਹੰਟਰ, ਨਿਊਯਾਰਕ ਦੇਸਾਬਕਾ ਨੁਮਾਇੰਦੇ ਕ੍ਰਿਸ ਕੋਲਿਨਸ ਤੇ ਇਰਾਕ ਕਤਲੇਆਮ ’ਚ ਸ਼ਾਮਲ ਚਾਰ ਬਲੈਕਵਾਟਰ ਗਾਰਡਸ ਸ਼ਾਮਲ ਹਨ। ਮਾਫ਼ੀ ਲੈਣਵਾਲਿਆਂ ਦੀਸੂਚੀ ’ਚ 2016 ਦੀਚੋਣ ’ਚ ਰੂਸੀ ਦਖਲ ’ਚ ਰਾਬਲਟ ਮੂਲਰ ਦੀ ਜਾਂਚ ’ਚ ਦੋਸ਼ੀ ਪਾਏ ਗਏ ਐਲੈਕਸਲਵਾਨ ਡੇਰ ਜਵਾਨ ਵੀ ਹਨ। ਜਿਨ੍ਹਾਂ ਨੂੰ ਇਸ ਦੋਸ਼ ’ਚ 30 ਦਿਨਾਂ ਦੀ ਜੇਲ੍ਹ ਹੋਈ ਸੀ। ਟਰੰਪ ਦੀ ਮਾਫ਼ੀ ਵਾਲੀ ਸੂਚੀ ’ਚ ਸਾਬਕਾ ਰਿਪਬਲਿਕ ਸੰਸਦ ਮੈਂਬਰ ਸਟੀਵ ਸਟਾਕ ਮੇਨ ਵੀ ਸ਼ਾਮਲ ਹਨ। ਇਨ੍ਹਾਂ ’ਤੇ 2018 ’ਚ ਮਨੀ ਲਾਂਡਰਿੰਗ ਤੇਸਾਜ਼ਿਸ਼ ਰਚਣ ਦੇ ਦੋਸ਼ ਸਨ।
Also Readਟਰੰਪ ਰਾਸ਼ਟਰਪਤੀ ਦਫਤਰ ਛੱਡਣ ਤੋਂ ਪਹਿਲਾਂ ਹਮਾਇਤੀਆਂ ’ਤੇ ਮਾਫ਼ੀ ਲਈ ਮਿਹਰਬਾਨ ਹੁੰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਪਣੇ ਸਾਬਕਾ ਰਾਸ਼ਟਰੀ ਸਲਾਹਕਾਰ ਮਾਈਕਲ ਫਲਿਨ ਨੂੰ ਵੀ ਮਾਫ਼ੀ ਦਿੱਤੀ ਸੀ। ਇਨ੍ਹਾਂ ’ਤੇ ਵੀ ਚੋਣਾਂ ’ਚ ਰੂਸੀ ਦਖਲ ਦੇ ਮਾਮਲੇ ’ਚ ਗਲਤ ਬਿਆਨੀ ਦਾ ਦੋਸ਼ ਸੀ।
ਯਾਦ ਰਹੇ ਕਿ ਅਗਲੇ ਰਾਸ਼ਟਰਪਤੀ ਜੋਅ ਬਾਇਡਨ 20 ਜਨਵਰੀ ਨੂੰ ਸਹੁੰ ਚੁੱਕਣ ਵਾਲੇ ਹਨ। ਰਾਸ਼ਟਰਪਤੀ ਟਰੰਪ ਦਾ ਕੁਝ ਹੀ ਦਿਨ ਦਾ ਕਾਰਜਕਾਲ ਰਹਿ ਗਿਆ ਹੈ।