72.99 F
New York, US
November 7, 2024
PreetNama
ਖਾਸ-ਖਬਰਾਂ/Important News

ਜਾਣੋ – ਅਮਰੀਕਾ ’ਚ ਹਥਿਆਰ ਚੁੱਕਣ ਨੂੰ ਕਿਉਂ ਮਜਬੂਰ ਹੋ ਰਹੀਆਂ ਹਨ ਸਿਆਹਫਾਮ ਔਰਤਾਂ, ਬੰਦੂਕਾਂ ਦੀ ਵਧ ਗਈ ਵਿਕਰੀ

ਅਮਰੀਕਾ ’ਚ ਸਿਆਹਫਾਮ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਵੱਧ ਸਤਾਉਣ ਲੱਗੀ ਹੈ। ਇਹੀ ਵਜ੍ਹਾ ਹੈ ਕਿ ਸਿਆਹਫਾਮ ਲੋਕਾਂ ’ਚ ਹਥਿਆਰ ਖਰੀਦਣ ਨੂੰ ਲੈ ਕੇ ਇਕ ਹੋੜ ਜਿਹੀ ਲੱਗ ਗਈ ਹੈ। ਇਸ ’ਚ ਪੁਰਸ਼ਾਂ ਦੀ ਤੁਲਨਾ ’ਚ ਔਰਤਾਂ ਜ਼ਿਆਦਾ ਅੱਗੇ ਹਨ ਕਿ ਅਮਰੀਕਾ ’ਚ ਪਿਛਲੇ ਸਾਲ ਕਰੀਬ 85 ਲੱਖ ਲੋਕਾਂ ਨੇ ਪਹਿਲੀ ਵਾਰ ਬੰਦੂਕ ਖਰੀਦੀ ਸੀ। ਇਨ੍ਹਾਂ ਹਥਿਆਰਾਂ ਨੂੰ ਬਣਾਉਣ ਵਾਲੇ ਉਦਯੋਗਾਂ ਦੇ ਸੰਗਠਨਾਂ ਦਾ ਕਹਿਣਾ ਹੈ ਕਿ 2020 ਦੇ 6 ਮਹੀਨਿਆਂ ’ਚ ਸਿਆਹਫਾਮ ਦੁਆਰਾ ਕੀਤੀ ਗਈ ਹਥਿਆਰਾਂ ਦੀ ਖਰੀਦ ’ਚ ਕਰੀਬ 58-60 ਫ਼ੀਸਦੀ ਦੀ ਤੇਜ਼ੀ ਆਈ ਹੈ। ਇਹ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ।

ਦੱਸਣਯੋਗ ਹੈ ਕਿ ਪਿਛਲੇ ਸਾਲ ਅਮਰੀਕਾ ’ਚ Black Lives Matter ਕਾਫੀ ਸੁਣਨ ’ਚ ਆਇਆ ਸੀ। ਇਸ ਦੀ ਵਜ੍ਹਾ ਨਾਲ ਦੋ ਸਿਆਹਫਾਮ ਨਾਗਰਿਕਾਂ ਦੀ ਪੁਲਿਸ ਦੁਆਰਾ ਹੱਤਿਆ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਕਾਫੀ ਗਿਣਤੀ ’ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਲਗਪਗ ਪੂਰੇ ਅਮਰੀਕਾ ’ਚ ਹੀ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਹੀ ਇੱਥੇ ਦੇ ਸਿਆਹਫਾਮ ਨਾਗਰਿਕਾਂ ’ਚ ਆਪਣੀ ਸੁਰੱਖਿਆ ਨੂੰ ਲੈ ਕੇ ਇਕ ਡਰ ਵੀ ਪੈਦਾ ਹੋਇਆ ਸੀ।

ਹਥਿਆਰਾਂ ਦੀ ਖਰੀਦ ’ਚ ਸਿਆਹਫਾਮ ਲੋਕਾਂ ਦੇ ਅੱਗੇ ਰਹਿਣ ਦੇ ਸਵਾਲ ’ਚ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਤੇ Johns Hopkins Center for Gun Violence Prevention and Policy ਦੇ Director Daniel Webster ਕਹਿੰਦੇ ਹਨ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਲੋਕਾਂ ਦਾ ਪੁਲਿਸ ਤੋਂ ਭਰੋਸਾ ਘੱਟ ਹੋਣ ਲਗਦਾ ਹੈ। ਅਜਿਹੇ ਹਾਲਾਤ ’ਚ ਲੋਕ ਆਪਣੀ ਸੁਰੱਖਿਆ ਲਈ ਹੱਥਿਆਰਾਂ ਦੀ ਵੱਧ ਖਰੀਦ ਕਰਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿਆਹਫਾਮ ਦੇ ਖ਼ਿਲਾਫ਼ ਨਫ਼ਰਤ ਫੈਲਾਉਣ ਵਾਲੇ ਸੰਗਠਨ ਵੀ ਇਸ ਲਈ ਜ਼ਿੰਮੇਵਾਰ ਹਨ।

Related posts

ਫੌਜ ਦੇ ਹੈਲੀਕਾਪਟਰ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ

On Punjab

ਅਮਰੀਕਾ ‘ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?

On Punjab

Nuclear War: ਪਰਮਾਣੂ ਯੁੱਧ ਵਿੱਚ ਸਭ ਤੋਂ ਪਹਿਲਾਂ ਕਿਹੜਾ ਸ਼ਹਿਰ ਹੋਵੇਗਾ ਤਬਾਹ? ਖੁਫੀਆ ਦਸਤਾਵੇਜ਼ਾਂ ‘ਚ ਖੁਲਾਸਾ

On Punjab