32.52 F
New York, US
February 23, 2025
PreetNama
ਸਿਹਤ/Health

ਜਾਣੋ ਔਰਤਾਂ ਨੂੰ ਕਿਹੜੀਆਂ Health Tips ਕਰਦੀਆਂ ਹਨ ਬੀਮਾਰੀਆਂ ਤੋਂ ਦੂਰ ?

Women Health tips: ਔਰਤਾਂ ਆਪਣੇ ਪਰਿਵਾਰ ਦੀ ਸਿਹਤ ਦਾ ਬਹੁਤ ਖਿਆਲ ਰੱਖਦੀਆਂ ਹਨ ਪਰ ਆਪਣੇ ਵੱਲ ਧਿਆਨ ਦੇਣਾ ਭੁੱਲ ਜਾਂਦੀਆਂ ਹਨ। ਯਾਦ ਰੱਖੋ ਕਿ ਤੁਸੀਂ ਆਪਣੇ ਪਰਿਵਾਰ ਦੀ ਦੇਖਭਾਲ ਕੇਵਲ ਉਦੋਂ ਹੀ ਕਰ ਸਕੋਗੇ ਜਦੋਂ ਤੁਸੀਂ ਸਿਹਤਮੰਦ ਹੋਵੋਗੇ। ਔਰਤਾਂ ਦੀਆਂ ਕੁਝ ਸਿਹਤ ਸਮੱਸਿਆਵਾਂ ਅਜਿਹੀਆਂ ਹਨ, ਜਿਹੜੀਆਂ ਉਹ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀਆਂ। ਪੀਰੀਅਡਸ ਜਿਹੀਆਂ ਕੁੱਝ ਹੋਰ ਔਰਤਾਂ ਦੀਆਂ ਸਮੱਸਿਆਵਾਂ ਦੇ ਲਈ ਕੁੱਝ ਛੋਟੇ-ਮੋਟੇ ਘਰੇਲੂ ਨੁਸਖ਼ੇ ਫ਼ਾਇਦਾ ਪਹੁੰਚਾ ਸਕਦੇ ਹਨ। ਤਾਂ ਆਓ ਜਾਣਦੇ ਉਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ…ਤਣਾਅ ਤੋਂ ਰਹੋ ਦੂਰ: ਵਰਕਿੰਗ ਜਾਂ housewife ਦੁਨੀਆ ਭਰ ਦੀ ਹਰ ਮਹਿਲਾ ਨੂੰ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਰੋਜ਼ਾਨਾ ਮੁੱਠੀ ਭਰ ਅਖਰੋਟ ਖਾਓ। ਇਸ ਦੇ ਸੇਵਨ ਨਾਲ ਨਾ ਸਿਰਫ ਤਣਾਅ ਬਲਕਿ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ। ਉੱਥੇ ਹੀ ਤਣਾਅ ਨੂੰ ਹਲਕੀ ਕਸਰਤ ਦੁਆਰਾ ਵੀ ਦੂਰ ਕੀਤਾ ਜਾ ਸਕਦਾ ਹੈ।

ਫਲ ਖਾਓ: ਜੇ ਜ਼ਿਆਦਾ ਨਹੀਂ ਤਾਂ ਹਰ ਰੋਜ਼ ਘੱਟੋ ਘੱਟ 1 ਸੇਬ, ਕੇਲਾ, ਅੰਗੂਰ ਜਾਂ ਕੋਈ ਮੌਸਮੀ ਫਲ ਦਾ ਜ਼ਰੂਰ ਸੇਵਨ ਕਰੋ। ਫਲ ਖਾਣ ਨਾਲ ਸਰੀਰ ਅੰਦਰ ਤੋਂ ਮਜ਼ਬੂਤ ਹੁੰਦਾ ਹੈ। ਸੇਬ ਸਰੀਰ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।

ਲਕੂਰੀਆ ਦੀ ਸਮੱਸਿਆ: ਉਬਲੇ ਹੋਏ ਚਾਵਲ ਦਾ ਪਾਣੀ ਪੀਣ ਨਾਲ ਕੁਝ ਦਿਨਾਂ ਦੇ ਅੰਦਰ-ਅੰਦਰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਪੀਰੀਅਡਜ਼ ਦਾ ਦਰਦ: ਪੀਰੀਅਡ ਦੇ ਦੌਰਾਨ ਦਰਦ ਹੋਣਾ ਆਮ ਹੈ, ਪਰ ਇਸ ਸਮੇਂ ਦੌਰਾਨ ਦਵਾਈ ਲੈਣ ਦੀ ਬਜਾਏ ਅਦਰਕ ਦੀ ਚਾਹ ਪੀਓ। ਇਸ ਦੇ ਸੇਵਨ ਨਾਲ ਨਾ ਸਿਰਫ ਦਰਦ ਬਲਕਿ ਤਣਾਅ ਅਤੇ ਸਿਰ ਦਰਦ ਤੋਂ ਵੀ ਰਾਹਤ ਮਿਲਦੀ ਹੈ। ਜੇ ਪੀਰੀਅਡਜ਼ ਖੁੱਲ੍ਹ ਕੇ ਨਹੀਂ ਆਉਂਦੇ ਤਾਂ ਗਾਜਰ ਦਾ ਜੂਸ ਪੀਓ।

ਯੂਰਿਨ ਇੰਫੈਕਸ਼ਨ: ਗਲਤ ਡਾਈਟ ਅਤੇ ਲਾਈਫਸਟਾਈਲ ਦੇ ਕਾਰਨ ਅੱਜ ਕੱਲ ਔਰਤਾਂ ਵਿੱਚ ਯੂਰਿਨ ਇੰਫੈਕਸ਼ਨ ਦੀ ਸਮੱਸਿਆ ਆਮ ਹੋ ਗਈ ਹੈ। ਅਜਿਹੀ ਸਥਿਤੀ ਵਿਚ UTI ਤੋਂ ਛੁਟਕਾਰਾ ਪਾਉਣ ਲਈ ਕ੍ਰੈਨਬੇਰੀ ਦਾ ਜੂਸ ਜ਼ਰੂਰ ਪੀਓ।

ਛਾਤੀ ਵਿੱਚ ਦਰਦ: ਜੇ ਛਾਤੀ ਵਿਚ ਅਕਸਰ ਦਰਦ ਹੁੰਦਾ ਹੈ, ਤਾਂ ਡਾਕਟਰ ਤੋਂ ਚੈਕਅਪ ਜ਼ਰੂਰ ਕਰਵਾਓ। ਇਸ ਤੋਂ ਇਲਾਵਾ ਆਰੰਡੀ ਅਤੇ ਜੈਤੂਨ ਦੇ ਤੇਲ ਨੂੰ ਮਿਲਾ ਕੇ ਇਸ ਨਾਲ ਮਸਾਜ਼ ਕਰੋ।

ਕਮਜ਼ੋਰੀ: ਪੁੰਗਰਿਆ ਹੋਇਆ ਅਨਾਜ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਯੋਗਤਾ ਵੱਧ ਜਾਂਦੀ ਹੈ ਅਤੇ ਸਰੀਰਕ ਕਮਜ਼ੋਰੀ ਵੀ ਦੂਰ ਹੁੰਦੀ ਹੈ।

ਲੱਕ ਦਰਦ ਤੋਂ ਰਾਹਤ: ਲੱਕ ਦਰਦ ਲਈ ਵਾਰ-ਵਾਰ ਸਪਰੇਅ ਜਾਂ ਕਰੀਮ ਦੀ ਵਰਤੋਂ ਨਾ ਕਰਕੇ ਲੌਂਗ ਜਾਂ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਜਲਦ ਦਰਦ ਤੋਂ ਰਾਹਤ ਮਿਲੇਗੀ।

Related posts

ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹਨ ਇਹ 6 ਪੋਸ਼ਕ ਤੱਤ, ਜਾਣੋ ਕਿਵੇਂ ਬਣਾਈਏ ਸੰਤੁਲਿਤ ਚਾਰਟ

On Punjab

ਜਾਣੋ ਗਰਮ ਪਾਣੀ ਨਾਲ ਨਹਾਉਣ ਦੇ ਕੀ ਹਨ ਫਾਇਦੇ ?

On Punjab

ਜੇ ਚੁਸਤ-ਦਰੁਸਤ ਰਹਿਣਾ ਤਾਂ ਰੋਜ਼ਾਨਾ ਕਰੋ ਇਹ ਕੰਮ

On Punjab