ਕੁਝ ਦਰਦ ਅਜਿਹੇ ਹੁੰਦੇ ਹਨ ਜਿਨ੍ਹਾਂ ਵੱਲ ਕਈ ਵਾਰ ਅਸੀਂ ਧਿਆਨ ਨਹੀਂ ਦਿੰਦੇ ਪਰ ਜਦੋਂ ਉਹੀ ਦਰਦ ਬੱਚਿਆਂ ‘ਚ ਹੋਣ ਲੱਗੇ ਤਾਂ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ। ਆਮ ਤੌਰ ‘ਤੇ ਮਾਈਗ੍ਰੇਨ ਦੀ ਸਮੱਸਿਆ ਅਸੀਂ ਬਹੁਤਿਆਂ ਤੋਂ ਸੁਣੀ ਹੈ, ਜਦੋਂ ਉਨ੍ਹਾਂ ਨੂੰ ਭਿਅੰਕਰ ਸਿਰਦਰਦ ਹੁੰਦਾ ਹੈ। ਪਰ ਅੱਜਕਲ੍ਹ ਛੋਟੇ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਹੋਣ ਲੱਗਾ ਹੈ। ਇਸ ਦਾ ਅਸਰ ਹੁਣ ਬੱਚਿਆਂ ‘ਤੇ ਹੋਣ ਲੱਗਾ ਹੈ ਅਤੇ ਹਾਲ ਹੀ ‘ਚ ਵਿਦਿਆਰਥੀਆਂ ਤੇ ਛੋਟੇ ਬੱਚਿਆਂ ‘ਚ ਵਧਦਾ ਜਾ ਰਿਹਾ ਹੈ। ਇਕ ਖੋਜ ਮੁਤਾਬਿਕ, ਲਗਪਗ 10 ਫ਼ੀਸਦੀ ਸਕੂਲ ਜਾਣ ਵਾਲੇ ਛੋਟੇ ਬੱਚੇ ਮਾਈਗ੍ਰੇਨ ਤੋਂ ਪੀੜਤ ਹਨ। ਅੱਧੇ ਤੋਂ ਜ਼ਿਆਦਾ ਬੱਚਿਆਂ ਨੂੰ 12 ਸਾਲ ਤੋਂ ਪਹਿਲਾਂ ਮਾਈਗ੍ਰੇਨ ਅਟੈਕ ਆਉਂਦੈ।
ਮਾਈਗ੍ਰੇਨ ਦੇ ਲੱਛਣ
ਮਾਈਗ੍ਰੇਨ ਇਕ ਦਿਮਾਗ਼ੀ ਬਿਮਾਰੀ ਹੈ, ਇਸ ਲਈ ਸਿਰਦਰਦ ਇਸ ਦਾ ਪ੍ਰਮੁੱਖ ਲੱਛਣ ਹੈ। ਇਸ ਤੋਂ ਇਲਾਵਾ ਹੋਰ ਲੱਛਣ ਵੀ ਹਨ ਜਿਵੇਂ- ਇਕਪਾਸੜ ਸਿਰਦਰਦ, ਉਲਟੀ ਆਉਣਾ, ਜੀਅ ਘਬਰਾਉਣਾ, ਮੂਡ ‘ਚ ਬਦਲਾਅ, ਚਾਨਣ ਅਤੇ ਆਵਾਜ਼ ‘ਚ ਸੰਵੇਦਨਸ਼ੀਲਤਾ ਆਦਿ। ਬੱਚਿਆਂ ਵਿਚਕਾਰ ਇਹ ਬਾਲਗਾਂ ਦੇ ਮੁਕਾਬਲੇ ਲੰਬਾ ਸਮਾਂ ਨਹੀਂ ਰਹਿੰਦਾ ਪਰ ਇਹ ਇਕ ਬੱਚੇ ਦੇ ਸਾਧਾਰਨ ਜੀਵਨ ‘ਚ ਰੁਕਾਵਟ ਪਾਉਣ ਲਈ ਕਾਫ਼ੀ ਹੈ। ਇਸ ਲਈ ਡਾਕਟਰ ਦੀ ਛੇਤੀ ਹੀ ਸਲਾਹ ਲਈ ਜਾਣੀ ਚਾਹੀਦੀ ਹੈ। ਕਈ ਬੱਚੇ ਸਹੀ ਢੰਗ ਨਾਲ ਸਕੂਲ ‘ਚ ਹਾਜ਼ਰ ਨਹੀਂ ਹੁੰਦੇ ਕਿਉਂਕ ਇਹ ਬੱਚੇ ਅਕਸਰ ਹਰ ਹਫ਼ਤੇ ਸਿਰ ਦਰਦ ਤੋਂ ਪੀੜਤ ਰਹਿੰਦੇ ਹਨ।
ਬੱਚਿਆਂ ‘ਚ ਮਾਈਗ੍ਰੇਨ ਦਾ ਕਾਰਨ
ਮਾਈਗ੍ਰੇਨ ਦੇ ਮੁੱਖ ਪ੍ਰਕਾਰਾਂ ‘ਚੋਂ ਇਕ ਕ੍ਰਾਨਿਕ ਡੇਲੀ ਮਾਈਗ੍ਰੇਨ ਹੈ। ਅਲ੍ਹੜਾਂ ਵਿਚਕਾਰ ਇਕ ਦਿਨ ਵਿਚ ਚਾਰ ਤੋਂ ਵਧ ਘੰਟੇ ਤਕ ਦਰਦ ਰਹਿਣਾ ਅਸਾਧਾਰਨ ਹੈ। ਸਿਰਦਰਦ ਤੋਂ ਇਲਾਵਾ ਮਾਈਗ੍ਰੇਨ ਦੇ ਹੋਰ ਵੀ ਕਾਰਨ ਹਨ : ਘਟ ਨੀਂਦ ਮਾਈਗ੍ਰੇਨ ਦੇ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਅਤੇ ਜੇਕਰ ਇਹ ਘਟ ਅਤੇ ਜ਼ਿਆਦਾ ਹੋਣ ਲੱਗੇ ਤਾਂ ਸਮੱਸਿਆ ਸ਼ੁਰੂ ਹੋਣ ਲੱਗਦੀ ਹੈ। ਸਲੀਪਿੰਗ ਪੈਟਰਨ ‘ਚ ਲੋੜੀਂਦੀ ਨੀਂਦ ਹੋਣ ਜਾਂ ਅਸ਼ਾਂਤੀ ਹੋਣ ਨਾਲ ਮਾਈਗ੍ਰੇਨ ਦੀ ਸ਼ਿਕਾਇਤ ਪੈਦਾ ਹੋ ਸਕਦੀ ਹੈ। ਚਾਹੇ ਬੱਚਾ ਹੋਵੇ ਜਾਂ ਬਾਲਗ ਪਾਣੀ ਦਾ ਸੇਵਨ ਦੋਨਾਂ ਲਈ ਜ਼ਰੂਰੀ ਹੈ। ਮੌਸਮ ਬਦਲਣ ‘ਤੇ ਤੁਸੀਂ ਡੀ-ਹਾਈਡ੍ਰੇਟ ਨਾ ਹੋਵੋ, ਇਸ ਲਈ ਲੋੜੀਂਦਾ ਪਾਣੀ ਪੀਂਦੇ ਰਹੋ। ਇਸ ਦੀ ਚੰਗੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾਂਦੀ ਜਿਸ ਕਾਰਨ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦਾ ਹੈ। ਅਖੀਰ ‘ਚ ਇਹ ਬੁਰੇ ਸਿਰਦਰਦ ਵਰਗੀ ਸਮੱਸਿਆ ਪੈਦਾ ਕਰ ਦਿੰਦਾ ਹੈ।
ਪ੍ਰੀਖਿਆ ਦਾ ਦਬਾਅ, ਮੁਕਾਬਲੇਬਾਜ਼ੀ ਅਤੇ ਕਈ ਵਾਰ ਪਰਿਵਾਰਕ ਸਮੱਸਿਆਵਾਂ ਕਾਰਨ ਬੱਚਿਆਂ ਨੂੰ ਤਣਾਅ ‘ਚੋਂ ਗੁਜ਼ਰਨਾ ਪੈਂਦਾ ਹੈ। ਕਈ ਬੱਚੇ ਆਪਣਾ ਤਣਾਅ ਜ਼ਾਹਿਰ ਨਹੀਂ ਕਰ ਪਾਉਂਦੇ। ਲੁਕਾਉਣ ਕਾਰਨ ਉਨ੍ਹਾਂ ਦੇ ਦਿਮਾਗ਼ ‘ਤੇ ਹੋਰ ਜ਼ਿਆਦਾ ਦਬਾਅ ਪੈਂਦਾ ਹੈ ਜਿਸ ਨਾਲ ਜ਼ਬਰਦਸਤ ਦਰਦ ਹੁੰਦਾ ਹੈ। ਅੱਜਕਲ੍ਹ ਬੱਚੇ ਮੋਬਾਈਲ ਗੇਮਜ਼, ਆਈਪੈਡ, ਸਮਾਰਟਫੋਨ ਅਤੇ ਤਕਨੀਕੀ ਉਪਕਰਨਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਹਨ ਜੋ ਮਾਈਗ੍ਰੇਨ ਵਧਾ ਸਕਦਾ ਹੈ।
ਇਸ ਤੋਂ ਇਲਾਵਾ ਮੌਸਮੀ ਕਾਰਕਾਂ ਅਤੇ ਹੋਰ ਰੋਗਾਂ ਕਾਰਨ ਵੀ ਮਾਈਗ੍ਰੇਨ ਵਧ ਸਕਦਾ ਹੈ। ਬੱਚੇ ਟੀਵੀ ਸਕ੍ਰੀਨ ਜਾਂ ਕੰਪਿਊਟਰ ਸਾਹਮਣੇ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਜੋ ਕਿ ਬਹੁਤ ਹਾਨੀਕਾਰਕ ਹੁੰਦਾ ਹੈ ਕਿਉਂਕਿ ਚਮਕ ਅਤੇ ਹਿਲਜੁਲ ਉਨ੍ਹਾਂ ਦੀ ਨਜ਼ਰ ਪ੍ਰਭਾਵਿਤ ਕਰਦੇ ਹਨ।
ਮਾਈਗ੍ਰੇਨ ਨੂੰ ਕਿਵੇਂ ਪਛਾਣੀਏ
ਮਾਈਗ੍ਰੇਨ ਨੂੰ ਪਛਾਣ ਕੇ ਇਸ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਸਿਰਦਰਦ ਇਸ ਦਾ ਮੁੱਖ ਕਾਰਨ ਹੈ। ਬਾਕੀ ਲੱਛਣ ਘਟ ਦਿਸ ਸਕਦੇ ਹਨ ਜਿਵੇਂ- ਜੀਅ ਘਬਰਾਉਣਾ, ਪੇਟ ‘ਚ ਦਰਦ ਆਦਿ। ਇਸ ਤੋਂ ਇਲਾਵਾ ਬੱਚਿਆਂ ‘ਚ ਕੁਝ ਅਜਿਹੇ ਲੱਛਣ ਵੀ ਹਨ- ਜਿਨ੍ਹਾਂ ਵਲ ਮਾਪਿਆਂ ਨੂੰ ਧਿਆਨ ਦੇਣਾ ਚਾਹੀਦੈ ਜਿਵੇਂ- ਮਿਜ਼ਾਜ, ਸੁਸਤੀ, ਸੁੱਤੇ ਹੋਏ ਚੱਲਣ ਦੀ ਆਦਤ, ਖਾਣ ‘ਚ ਕਮੀ। ਜੇਕਰ ਮਾਤਾ-ਪਿਤਾ ‘ਚੋਂ ਕਿਸੇ ਇਕ ਨੂੰ ਇਹ ਸਮੱਸਿਆ ਹੁੰਦੀ ਹੈ ਤਾਂ ਬੱਚੇ ਨੂੰ ਇਸ ਦੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਮਾਈਗ੍ਰੇਨ ਲਈ ਟੈਸਟ ਜਿਵੇਂ-ਬਲੱਡ ਟੈਸਟ, ਈਈਜੀ, ਨਿਊਰੋਇਮੇਜਿੰਗ ਟੈਸਟ ਸਿਰਦਰਦ ਦੇ ਕਾਰਨਾਂ ਨੂੰ ਜਾਣਨ ਲਈ ਕੀਤੇ ਜਾਂਦੇ ਹਨ।
ਮਾਈਗ੍ਰੇਨ ਦਾ ਇਲਾਜ
ਆਮਤੌਰ ‘ਤੇ ਤਿੰਨ ਤਰ੍ਹਾਂ ਦੀ ਪ੍ਰਣਾਲੀ ਮਾਈਗ੍ਰੇਨ ਦੇ ਇਲਾਜ ‘ਚ ਵਰਤੇ ਜਾਂਦੇ ਹਨ। ਸਭ ਤੋਂ ਪਹਿਲਾ ਐਕਿਊਟ ਇਲਾਜ ਜਿੱਥੇ ਦਵਾਈਆਂ ਨਾਲ ਲੱਛਣਾਂ ਨੂੰ ਰਾਹਤ ਦੇਣ ਦਾ ਯਤਨ ਕੀਤਾ ਜਾਂਦਾ ਹੈ। ਐਕਿਊਟ ਥੈਰੇਪੀ ਗੰਭੀਰ ਹੋਣ ਤੋਂ ਪਹਿਲਾਂ ਸਾਰੇ ਲੱਛਣ ਘਟਾਉਂਦੀ ਹੈ। ਆਮ ਤੌਰ ‘ਤੇ ਜੇਕਰ ਬੱਚੇ ਨੂੰ ਮਹੀਨੇ ‘ਚ 3 ਤੋਂ 4 ਵਾਰ ਅਟੈਕ ਆਉਂਦੇ ਹਨ ਤਾਂ ਡਾਕਟਰ ਨਾਲ ਸਲਾਹ ਕੀਤੀ ਜਾਣੀ ਚਾਹੀਦੀ ਹੈ। ਗੰਭੀਰ ਮਾਈਗ੍ਰੇਨ ਦੇ ਇਲਾਜ ‘ਚ ਦਵਾਈਆਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਇਸ ਇਲਾਜ ‘ਚ Cognitive behavioral therapy, ਐਕਿਊਪੰਕਚਰ, ਕਸਰਤ ਅਤੇ ਜ਼ਰੂਰੀ ਆਰਾਮ ਤੇ ਖ਼ੁਰਾਕ ਰਾਹੀਂ ਅਟੈਕ ਟ੍ਰਿਗਰ ਤੋਂ ਬਚਣ ‘ਚ ਮਦਦਗਾਰ ਸਾਬਿਤ ਹੁੰਦਾ ਹੈ।