PreetNama
ਸਿਹਤ/Health

ਜਾਣੋ ਕਿਥੇ ਤੇ ਕਿਸ ਨੇ ਲਈ ਵੱਖ-ਵੱਖ ਕੰਪਨੀਆਂ ਦੀ ਤਿੰਨ ਕੋਰੋਨਾ ਵੈਕਸੀਨ ਡੋਜ਼, ਆਪਣੇ ਆਪ ‘ਚ ਪਹਿਲਾਂ ਮਾਮਲਾ

ਇਕ ਪਾਸੇ ਜਿੱਥੇ ਪੂਰੀ ਦੁਨੀਆ ‘ਚ ਕੋਰੋਨਾ ਵੈਕਸੀਨ ਦੀ ਤੀਜੀ ਖੁਰਾਕ ਲੈਣ ਤੇ ਦੋ ਵੱਖ-ਵੱਖ ਵੈਕਸੀਨ ਲੈਣ ਨੂੰ ਲੈ ਕੇ ਬਹਿਸ ਚਲ ਰਹੀ ਹੈ ਦੂਜੇ ਪਾਸੇ ਚੀਨ ‘ਚ ਇਕ ਅਧਿਕਾਰੀ ਨੇ ਕੋਰੋਨਾ ਦੀਆਂ ਤਿੰਨ ਵੈਕਸੀਨ ਲੈਣ ਦਾ ਦਾਅਵਾ ਕੀਤਾ ਹੈ। ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਚੀਨ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮੁਖੀ ਗਾਓ ਫੂ ਹਨ।

ਸਾਊਥ ਚਾਇਨਾ ਮਾਰਨਿੰਗ ਪੋਸਟ ਦੀ ਖਬਰ ਮੁਤਾਬਕ ਫੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਤਿੰਨ ਕੋਰੋਨਾ ਵੈਕਸੀਨ ਦੀ ਖੁਰਾਕ ਲਈ ਹੈ ਤੇ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਹੈ ਉਹ ਪੂਰੀ ਤਰ੍ਹਾਂ ਨਾਲ ਠੀਕ ਤੇ ਸਿਹਤਮੰਦ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਬਿਆਨ ‘ਚ ਇੱਥੋਂ ਤਕ ਕਿਹਾ ਹੈ ਕਿ ਉਨ੍ਹਾਂ ਨੇ ਹਰ ਵਾਰ ਚੀਨ ‘ਚ ਬਣੀ ਹੋਈ ਵੱਖ-ਵੱਖ ਵੈਕਸੀਨ ਦੀ ਖੁਰਾਕ ਲਈ ਹੈ। ਉਨ੍ਹਾਂ ਦਾ ਇਹ ਬਿਆਨ ਆਪਣੇ ਆਪ ‘ਚ ਕਾਫੀ ਦਿਲਚਸਪ ਹੈ। ਦੂਜੇ ਪਾਸੇ ਆਪਣੇ ਆਪ ‘ਚ ਪੂਰੀ ਦੁਨੀਆ ‘ਚ ਇਹ ਪਹਿਲਾ ਅਜਿਹਾ ਮਾਮਲਾ ਹੈ।

 

 

ਫੂ ਨੇ ਕਿਹਾ ਹੈ ਕਿ ਉਨ੍ਹਾਂ ਲੋਕਾਂ ‘ਚ ਸ਼ਾਮਲ ਰਹੇ ਹਨ ਜਿਨ੍ਹਾਂ ਨੇ ਸਵਦੇਸ਼ੀ ਕੋਰੋਨਾ ਵੈਕਸੀਨ ਪਹਿਲੀ ਵਾਰ ਲਈ ਸੀ। ਉਨ੍ਹਾਂ ਇਹ ਵੈਕਸੀਨ ਦੀ ਖੁਰਾਕ ਪਿਛਲੇ ਸਾਲ ਮਈ ‘ਚ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਹੁਣ ਤਕ ਤਿੰਨ ਵੱਖ-ਵੱਖ ਸਵਦੇਸ਼ੀ ਕੰਪਨੀ ਦੀ ਕੋਰੋਨਾ ਵੈਕਸੀਨ ਲੈ ਚੁੱਕੇ ਹਨ। ਹਾਲਾਂਕਿ ਰਿਪੋਰਟ ‘ਚ ਇਹ ਨਹੀਂ ਦੱਸਿਆ ਗਿਆ ਕਿ ਫੂ ਨੇ ਵੈਕਸੀਨ ਦੀ ਤੀਜੀ ਖੁਰਾਕ ਕਿਉਂ ਲਈ ਹੈ। ਇਹ ਵੀ ਨਹੀਂ ਦੱਸਿਆ ਗਿਆ ਹੈ ਕਿ ਕੀ ਇਹ ਕੋਈ ਰਿਸਰਚ ਦਾ ਵਿਸ਼ਾ ਹੈ ਜਿਸ ਦੀ ਵਜ੍ਹਾ ਨਾਲ ਫੂ ਨੇ ਅਜਿਹਾ ਕੀਤਾ ਹੈ।

ਅਪ੍ਰੈਲ ‘ਚ ਫੂ ਨੇ ਵੈਕਸੀਨ ਦੀਆਂ ਦੋ ਖੁਰਾਕਾਂ ਨੂੰ ਮਿਲਾ ਕੇ ਲਾਉਣ ਤੇ ਇਸ ‘ਤੇ ਰਿਸਰਚ ਕਰਨ ਦਾ ਐਲਾਨ ਕੀਤਾ ਸੀ। ਇਸ ਦੀ ਦੋ ਵੱਡੀਆਂ ਵਜ੍ਹਾ ਸਨ। ਪਹਿਲੀ ਵਜ੍ਹਾ ਚੀਨ ਦੀ ਬਣਾਈ ਕੋਰੋਨਾ ਵੈਕਸੀਨ ਦਾ ਵਾਇਰਸ ‘ਤੇ ਘੱਟ ਪ੍ਰਭਾਵੀ ਹੋਣਾ ਸੀ ਤੇ ਦੂਜੀ ਵਜ੍ਹਾ ਇਸ ਨੂੰ ਲੈ ਕੇ ਹੋ ਰਹੀ ਡਿਬੇਟ ਨੂੰ ਸ਼ਾਂਤ ਕਰਨਾ ਸੀ। ਖਬਰ ਮੁਤਾਬਕ ਇਹ ਇਕ ਚੂਹੇ ਤੇ ਬਿੱਲੀ ਨੂੰ ਲਡ਼ਾਈ ਵਰਗੀ ਹੀ ਸੀ।

 

 

ਹਾਲਾਂਕਿ ਫੂ ਨੇ ਇਹ ਵੀ ਕਿਹਾ ਹੈ ਕਿ ਚੀਨ ਦੀ ਬਣਾਈ ਵੈਕਸੀਨ ਕੰਮ ਕਰਦੀ ਹੈ।
ਉਨ੍ਹਾਂ ਮੁਤਾਬਕ ਇਹ ਖਾਸ ਤੌਰ ‘ਤੇ ਡੈਲਟਾ ਵੇਰੀਐਂਟ ‘ਤੇ ਜ਼ਿਆਦਾ ਪ੍ਰਭਾਵੀ ਹੈ। ਉਨ੍ਹਾਂ ਨੇ ਸੰਭਾਵਨਾ ਜਤਾਈ ਹੈ ਕਿ ਕੋਰੋਨਾ ਵੈਕਸੀਨ ਭਵਿੱਖ ‘ਚ ਫਲੂ ਦੀ ਵੈਕਸੀਨ ਦੀ ਤਰ੍ਹਾਂ ਹੀ ਹੋ ਜਾਵੇਗੀ ਤੇ ਇਸ ਮਹਾਮਾਰੀ ‘ਤੇ ਕੁਝ ਹਦ ਤਕ ਕਾਬੂ ਪਾਉਣ ਤੋਂ ਬਾਅਦ ਜੀਵਨ ਪਹਿਲਾਂ ਦੀ ਤਰ੍ਹਾਂ ਨਾਰਮਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਚੀਨ ਦੇ ਵਿਗਿਆਨੀ ਕੋਰੋਨਾ ਵੈਕਸੀਨ ਦੇ ਹੋਰ ਵਰਜਨ ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ।

 

 

ਜੂਨ ‘ਚ ਸਿਨੋਵਾਕ ਬਾਇਓਟੈੱਕ ਦੇ ਮੁਖੀ ਯੀਨ ਵੀਡਾਂਗ ਨੇ ਕਿਹਾ ਸੀ ਕਿ ਉਨ੍ਹਾਂ ਦੀ ਵੈਕਸੀਨ ਦਾ ਹਿਊਮਨ ਟਰਾਇਲ ਹਾਲੇ ਕਾਫੀ ਸ਼ੁਰੂਆਤੀ ਪਡ਼ਾਅ ‘ਚ ਹੈ। ਇਸ ‘ਚ ਪਾਇਆ ਗਿਆ ਹੈ ਕਿ ਉਨ੍ਹਾਂ ਦੀ ਵੈਕਸੀਨ ਨਾਲ ਐਂਟੀਬਾਡੀਜ਼ ‘ਚ 10 ਤੋਂ 20 ਗੁਣਾ ਦੀ ਤੇਜ਼ੀ ਆਈ ਹੈ। ਇਸ ਦੀ ਤੀਜੀ ਖੁਰਾਕ ਤਿੰਨ ਤੋਂ ਛੇ ਮਹੀਨੇ ਦੇ ਅੰਦਰ ਦਿੱਤੀ ਜਾਵੇਗੀ। ਸਿਨੋਫਾਰਮ ਨੇ ਮਾਰਚ ‘ਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਨੇ ਇਕ ਬੂਸਟਰ ਸ਼ਾਰਟ ਕੋਰੋਨਾ ਵੈਕਸੀਨ ਨੂੰ ਵੀ ਡਿਵੈਲਪ ਕੀਤਾ ਹੈ। ਹਾਲਾਂਕਿ ਕੰਪਨੀ ਨੇ ਮੰਨਿਆ ਸੀ ਕਿ ਇਸ ‘ਤੇ ਹਾਲੇ ਹੋਰ ਰਿਸਰਚ ਕਰਨ ਦੀ ਜ਼ਰੂਰਤ ਹੈ।

Related posts

ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ‘ਲਸਣ ਦਾ ਆਚਾਰ’ !

On Punjab

Sweating Home Remedies : ਗਰਮੀਆਂ ਵਿੱਚ ਪਸੀਨੇ ਦੀ ਬਦਬੂ ਤੋਂ ਹੋ ਪਰੇਸ਼ਾਨ ? ਇਸ ਤੋਂ ਬਚਾਅ ਲਈ ਅਜ਼ਮਾਓ ਘਰੇਲੂ ਨੁਸਖੇ

On Punjab

ਸੈਕਸ ਲਾਈਫ ਨੂੰ ਬਣਾਓ ਸਾਫਲ, ਇਨ੍ਹਾਂ ਯੋਗਾਸਨਾਂ ਨਾਲ ਵਧਾਓ ਮਰਦਾਨਾ ਤਾਕਤ

On Punjab