PreetNama
ਸਿਹਤ/Health

ਜਾਣੋ ਕਿਵੇਂ ਦਹੀਂ ਸਿਹਤ ਬਣਾਈ ਰੱਖਣ ‘ਚ ਹੈ ਫਾਇਦੇਮੰਦ

yogurt is good for health: ਲੋਕ ਗਰਮੀਆਂ ਵਿੱਚ ਦਹੀਂ ਖਾਣਾ ਵਧੇਰੇ ਪਸੰਦ ਕਰਦੇ ਹਨ। ਦਹੀਂ ਪਰੌਂਠਿਆਂ ਨਾਲ ਵਧੇਰੇ ਸੁਆਦ ਲੱਗਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀਆਂ ਸਿਹਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਹ ਜਿਨ੍ਹਾਂ ਖਾਣ ‘ਚ ਸੁਆਦਲਾ ਹੁੰਦਾ ਹੈ ਉਨ੍ਹਾਂ ਹੀ ਸਿਹਤਮੰਦ। ਇਕ ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਦਿਨ ਭਰ ‘ਚ ਸਿਰਫ 2 ਵਾਰ ਦਹੀਂ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਹੋਣਗੇ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ‘ਚ ਵੀ ਦਹੀਂ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ। ਦਹੀਂ ‘ਚ ਪੋਟਾਸ਼ੀਅਮ ਦੀ ਮਾਤਰਾ ਵਧੇਰੇ ਪਾਈ ਜਾਂਦੀ ਹੈ। ਇਕ ਰਿਪੋਰਟ ਅਨੁਸਾਰ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਕਰਨ ‘ਚ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੋ ਸਕਦੀ ਹੈ, ਇਸ ਲਈ ਜਿਨਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਨਾਲ ਜੁੜੀ ਪਰਸ਼ਾਨੀ ਹੈ, ਉਹ ਦਹੀਂ ਦਾ ਸੇਵਨ ਕਰ ਸਕਦੇ ਹਨ। ਦਹੀਂ ‘ਚ ਵਿਟਾਮਿਨ-ਬੀ ਚੰਗੀ ਮਾਤਰਾ ‘ਚ ਮੌਜੂਦ ਹੁੰਦਾ ਹੈ। ਵਿਟਾਮਿਨ-ਬੀ ਸਾਡੇ ਸਰੀਰ ਨੂੰ ਵੱਖ-ਵੱਖ ਤਰਾਂ ਦੇ ਦਿਲ ਦੇ ਰੋਗਾਂ ਤੋਂ ਬਚਾਏ ਰੱਖਣ ਦਾ ਕੰਮ ਤਾਂ ਕਰਦਾ ਹੀ ਹੈ ਨਾਲ ਹੀ ਹਾਰਟਬੀਟ ਨੂੰ ਵੀ ਸੰਤੁਲਿਤ ਬਣਾਏ ਰੱਖਣ ‘ਚ ਮਦਦਗਾਰ ਸਾਬਤ ਹੋ ਸਕਦਾ ਹੈ। ਦਹੀਂ ਬਹੁਤ ਸਾਰੇ ਘਾਤਕ ਰੋਗਾਂ ਤੋਂ ਸ਼ੂਟਕਾਰਾ ਦਵਾਉਂਦਾ ਹੈ।

ਹੱਡੀਆਂ ਦੀ ਮਜ਼ਬੂਤੀ ਲਈ ਦਹੀਂ ਲਾਭਕਾਰੀ ਹੋ ਸਕਦਾ ਹੈ। ਇਹ ਹੀ ਕਾਰਣ ਹੈ ਕਿ ਦਹੀਂ ਨੂੰ ਬਜ਼ੁਰਗਾਂ ਦੁਆਰਾ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਹ ਆਸਟਿਓਪੋਰੋਸਿਸ ਦੇ ਖਤਰੇ ਨੂੰ ਘੱਟ ਕਰਨ ਲਈ ਵੀ ਬਹੁਤ ਸਰਗਰਮ ਰੂਪ ਨਾਲ ਕੰਮ ਕਰ ਸਕਦਾ ਹੈ। ਦਹੀਂ ‘ਚ ਮੌਜੂਦ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਮਾਤਰਾ ਹੱਡੀਆਂ ਦੇ ਵਿਕਾਸ ਅਤੇ ਉਨ੍ਹਾਂ ਦੀ ਮਜ਼ਬੂਤੀ ਲਈ ਫਾਇਦੇਮੰਦ ਹੁੰਦੀ ਹੈ। ਦਹੀਂ ਦਾ ਸੇਵਨ ਕਰਨ ਨਾਲ ਤੁਸੀਂ ਡਾਇਰੀਆ ਕਾਰਣ ਹੋਣ ਵਾਲੇ ਖਤਰੇ ਤੋਂ ਵੀ ਬਚੇ ਰਹਿ ਸਕਦੇ ਹੋ। ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਵੀ ਦਹੀਂ ਦਾ ਸੇਵਨ ਤੁਹਾਡੇ ਲਈ ਠੀਕ ਹੁੰਦਾ ਹੈ।

Related posts

Global Covid-19 case: ਵਿਸ਼ਵ ਅੰਕੜਾ 14 ਕਰੋੜ ਤੋਂ ਪਾਰ, ਵਧੇਰੇ ਖ਼ਤਰਨਾਕ ਹੈ ਵਾਇਰਸ ਦੀ ਇਹ ਲਹਿਰ

On Punjab

Benefits Of Cucumber ਗਰਮੀਆਂ ‘ਚ ਖੀਰੇ ਦਾ ਜ਼ਰੂਰ ਕਰੋ ਸੇਵਨ, ਹੋਣਗੇ ਇਹ ਫਾਇਦੇ

On Punjab

ਮਾਂ ਦੀ ਮਮਤਾ : 82 ਸਾਲਾ ਮਾਂ ਨੇ ਗੁਰਦਾ ਦੇ ਕੇ ਬਚਾਈ ਪੁੱਤਰ ਦੀ ਜਾਨ

On Punjab