ਅਸੀਂ ਹਰ ਦਿਨ ਕਿਸੇ ਨਾ ਕਿਸੇ ਨਵੇਂ ਕੋਰੋਨਾ ਵੇਰੀਐਂਟ ਦਾ ਨਾ ਸੁਣਦੇ ਹੈ। ਜਿਸ ਨਾਲ ਸਿਰਫ਼ ਆਮ ਲੋਕ ਬਲਕਿ ਸਿਹਤ ਅਧਿਕਾਰੀਆਂ ‘ਚ ਵੀ ਚਿੰਤਾ ਵਧ ਜਾਂਦੀ ਹੈ। ਵੇਰੀਐਂਟ ਦੇ ਨਾਮਾਂ ਨੂੰ ਲੈ ਕੇ ਲੋਕਾਂ ਦੇ ਮਨ ‘ਚ ਬਹੁਤ ਸਾਰੇ ਪ੍ਰਸ਼ਨ ਉਠਦੇ ਹਨ। ਖਾਸ ਗੱਲ ਇਹ ਹੈ ਕਿ ਵੇਰੀਐਂਟ ਦਾ ਨਾਮਕਰਨ ਗ੍ਰੀਕ ਭਾਸ਼ਾ ਦੇ ਅੱਖਰਾਂ ‘ਤੇ ਕੀਤਾ ਜਾਂਦਾ ਹੈ। ਆਓ ਜਾਣਦੇ ਹੈ ਕਿ ਹੁਣ ਤਕ ਕਿੰਨੇ ਵੇਰੀਐਂਟ ਦਾ ਨਾਮਕਰਨ ਹੋ ਚੁੱਕਾ ਹੈ।
ਐਪਸੀਲੋਨ : ਕੈਲਫੋਰੀਆ ‘ਚ ਸਭ ਤੋਂ ਪਹਿਲਾਂ ਮਿਲਿਆ
ਇਨ੍ਹਾਂ ਵੇਰੀਐਂਟ ‘ਤੇ ਹੈ ਨਿਗਰਾਨੀ ਦੀ ਜ਼ਰੂਰਤ, ਵੱਖ-ਵੱਖ ਦੇਸ਼ਾਂ ‘ਚ ਮਿਲ ਚੁੱਕੇ ਹੈ ਮਰੀਜ਼
ਈਟਾ : ਪਹਿਲਾਂ ਮਾਮਲਾ ਯੂਕੇ ‘ਚ ਸਾਹਮਣੇ ਆਇਆ, ਬਾਅਦ ‘ਚ ਨਾਈਜੀਰੀਆ ‘ਚ ਵੀ ਮਰੀਜ਼ ਮਿਲੇ।
ਇ ਵੇਰੀਐਂਟ ਦੇ ਦੋ ਮਾਮਲੇ ਹਾਲ ਹੀ ‘ਚ ਸਾਹਮਣੇ ਆਏ ਹਨ।
ਲੈਮਡਾ : ਦਸੰਬਰ 2020 ‘ਚ ਪੇਰੂ ਚ ਸਭ ਤੋਂ ਪਹਿਲਾਂ ਗ੍ਰਸਤ ਮਰੀਜ਼ਾਂ ਦਾ ਪਤਾ ਚੱਲਿਆ ਸੀ। ਬਾਅਦ ‘ਚ ਅਪ੍ਰੈਲ-ਮਈ ‘ਚ 80 ਫੀਸਦੀ ਮਾਮਲੇ ਉੱਥੇ ਇਸ ਵੇਰੀਐਂਟ ਦੇ ਸਨ। ਹੁਣ ਤਕ 29 ਦੇਸ਼ਾਂ ‘ਚ ਇਹ ਵੇਰੀਐਂਟ ਫੈਲ ਚੁੱਕਾ ਹੈ। ਭਾਰਤ ‘ਚ ਹੁਣ ਤਕ ਇਸ ਦਾ ਕੋਈ ਕੇਸ ਨਹੀਂ ਮਿਲਿਆ ਹੈ
ਸਭ ਤੋਂ ਜ਼ਿਆਦਾ ਖਤਰਨਾਕ ਵੇਰੀਐਂਟ
ਅਲਫਾ ਬੀ.1.1.7- ਇਹ ਸਭ ਤੋਂ ਪਹਿਲਾਂ ਯੂਕੇ ਸਤੰਬਰ 2020 ‘ਚ ਮਿਲਿਆ ਸੀ। ਇਹ ਵੇਰੀਐਂਟ ਹੁਣ ਤਕ 173 ‘ਚ ਫੈਲ ਚੁੱਕਾ ਹੈ। ਇਹ ਮਹਿਲਾ ਮਰੀਜ਼ਾਂ ਲਈ ਜ਼ਿਆਦਾ ਭਿਆਨਕ ਹੈ।