19.08 F
New York, US
December 23, 2024
PreetNama
ਸਿਹਤ/Health

ਜਾਣੋ ਕਿਵੇਂ ਹੁੰਦਾ ਹੈ ਕੋਰੋਨਾ ਦੇ ਵੇਰੀਐਂਟ ਦਾ ਨਾਮਕਰਨ; ਭਾਰਤ ‘ਚ ਹਨ ਕਈ ਖ਼ਤਰਨਾਕ ਵਾਇਰਸ

ਅਸੀਂ ਹਰ ਦਿਨ ਕਿਸੇ ਨਾ ਕਿਸੇ ਨਵੇਂ ਕੋਰੋਨਾ ਵੇਰੀਐਂਟ ਦਾ ਨਾ ਸੁਣਦੇ ਹੈ। ਜਿਸ ਨਾਲ ਸਿਰਫ਼ ਆਮ ਲੋਕ ਬਲਕਿ ਸਿਹਤ ਅਧਿਕਾਰੀਆਂ ‘ਚ ਵੀ ਚਿੰਤਾ ਵਧ ਜਾਂਦੀ ਹੈ। ਵੇਰੀਐਂਟ ਦੇ ਨਾਮਾਂ ਨੂੰ ਲੈ ਕੇ ਲੋਕਾਂ ਦੇ ਮਨ ‘ਚ ਬਹੁਤ ਸਾਰੇ ਪ੍ਰਸ਼ਨ ਉਠਦੇ ਹਨ। ਖਾਸ ਗੱਲ ਇਹ ਹੈ ਕਿ ਵੇਰੀਐਂਟ ਦਾ ਨਾਮਕਰਨ ਗ੍ਰੀਕ ਭਾਸ਼ਾ ਦੇ ਅੱਖਰਾਂ ‘ਤੇ ਕੀਤਾ ਜਾਂਦਾ ਹੈ। ਆਓ ਜਾਣਦੇ ਹੈ ਕਿ ਹੁਣ ਤਕ ਕਿੰਨੇ ਵੇਰੀਐਂਟ ਦਾ ਨਾਮਕਰਨ ਹੋ ਚੁੱਕਾ ਹੈ।

ਅਜਿਹੇ ਵੇਰੀਐਂਟ ਜਿਨ੍ਹਾਂ ਤੋਂ ਬਹੁਤ ਡਰਨ ਦੀ ਜ਼ਰੂਰਤ ਨਹੀਂ ਹੈ

ਐਪਸੀਲੋਨ : ਕੈਲਫੋਰੀਆ ‘ਚ ਸਭ ਤੋਂ ਪਹਿਲਾਂ ਮਿਲਿਆ

ਜੀਟਾ : ਰਿਓ ਡੇ ਜੇਨਰਿਓ ‘ਚ ਮਿਲਿਆ
ਥੀਟਾ : ਫਿਲਪੀਨਸ ‘ਚ ਮਿਲਿਆ

ਇਨ੍ਹਾਂ ਵੇਰੀਐਂਟ ‘ਤੇ ਹੈ ਨਿਗਰਾਨੀ ਦੀ ਜ਼ਰੂਰਤ, ਵੱਖ-ਵੱਖ ਦੇਸ਼ਾਂ ‘ਚ ਮਿਲ ਚੁੱਕੇ ਹੈ ਮਰੀਜ਼

ਈਟਾ : ਪਹਿਲਾਂ ਮਾਮਲਾ ਯੂਕੇ ‘ਚ ਸਾਹਮਣੇ ਆਇਆ, ਬਾਅਦ ‘ਚ ਨਾਈਜੀਰੀਆ ‘ਚ ਵੀ ਮਰੀਜ਼ ਮਿਲੇ।

ਆਯੋਟਾ : ਪਹਿਲਾਂ ਨਿਊਯਾਰਕ ‘ਚ ਇਸ ਮਾਮਲੇ ਤੇਜ਼ੀ ਨਾਲ ਆ ਰਹੇ ਸੀ। ਹਾਲਾਂਕਿ ਹੁਣ ਅਲਫਾ ਦੇ ਮਾਮਲੇ ਜ਼ਿਆਦਾ ਹੋ ਗਏ ਹਨ।

 

ਕੱਪਾ : ਇਸ ਨੂੰ ਡੈਲਟਾ ਦਾ ਛੋਟਾ ਭਰਾ ਵੀ ਕਹਿੰਦੇ ਹਨ ਕਿਉਂਕਿ ਦੋਵੇਂ ਹੀ ਬੀ.1.617 ਦੇ ਵੰਸ ਹਨ। ਯੂਪੀ ‘ਚ

ਇ ਵੇਰੀਐਂਟ ਦੇ ਦੋ ਮਾਮਲੇ ਹਾਲ ਹੀ ‘ਚ ਸਾਹਮਣੇ ਆਏ ਹਨ।

ਲੈਮਡਾ : ਦਸੰਬਰ 2020 ‘ਚ ਪੇਰੂ ਚ ਸਭ ਤੋਂ ਪਹਿਲਾਂ ਗ੍ਰਸਤ ਮਰੀਜ਼ਾਂ ਦਾ ਪਤਾ ਚੱਲਿਆ ਸੀ। ਬਾਅਦ ‘ਚ ਅਪ੍ਰੈਲ-ਮਈ ‘ਚ 80 ਫੀਸਦੀ ਮਾਮਲੇ ਉੱਥੇ ਇਸ ਵੇਰੀਐਂਟ ਦੇ ਸਨ। ਹੁਣ ਤਕ 29 ਦੇਸ਼ਾਂ ‘ਚ ਇਹ ਵੇਰੀਐਂਟ ਫੈਲ ਚੁੱਕਾ ਹੈ। ਭਾਰਤ ‘ਚ ਹੁਣ ਤਕ ਇਸ ਦਾ ਕੋਈ ਕੇਸ ਨਹੀਂ ਮਿਲਿਆ ਹੈ

ਸਭ ਤੋਂ ਜ਼ਿਆਦਾ ਖਤਰਨਾਕ ਵੇਰੀਐਂਟ

ਅਲਫਾ ਬੀ.1.1.7- ਇਹ ਸਭ ਤੋਂ ਪਹਿਲਾਂ ਯੂਕੇ ਸਤੰਬਰ 2020 ‘ਚ ਮਿਲਿਆ ਸੀ। ਇਹ ਵੇਰੀਐਂਟ ਹੁਣ ਤਕ 173 ‘ਚ ਫੈਲ ਚੁੱਕਾ ਹੈ। ਇਹ ਮਹਿਲਾ ਮਰੀਜ਼ਾਂ ਲਈ ਜ਼ਿਆਦਾ ਭਿਆਨਕ ਹੈ।

ਬੀਟਾ 1.351 – ਇਹ ਅਗਸਤ 2020 ‘ਚ ਦੱਖਣੀ ਅਫਰੀਕਾ ‘ਚ ਸਭ ਤੋਂ ਪਹਿਲਾਂ ਮਿਲਿਆ ਸੀ। ਹੁਣ ਤਕ 122 ਦੇਸ਼ਾਂ ‘ਚ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਗਾਮਾ ਪੀ.1- ਦਸੰਬਰ 2020 ‘ਚ ਸਭ ਤੋਂ ਪਹਿਲਾਂ ਮਾਮਲਾ ਬ੍ਰਾਜੀਲ ‘ਚ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਬਹੁਤ ਤੇਜ਼ੀ ਨਾਲ ਲੋਕ ਬੀਮਾਰ ਹੋਏ। 74 ਦੇਸ਼ਾਂ ‘ਚ ਮਰੀਜ਼ ਮਿਲ ਚੁੱਕੇ ਹਨ।
ਡੈਲਟਾ ਬੀ.1.617.2- ਇਹ ਵੇਰੀਐਂਟ ਭਾਰਤ ‘ਚ ਮਿਲਿਆ ਸੀ। ਇਹ ਅਲਫਾ ਤੋਂ 55 ਫੀਸਦੀ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਇਸ ਦਾ ਮਿਊਟਿਡ ਸਭ ਵੇਰੀਐਂਟ ਡੈਲਟਾ ਪਲੱਸ ਹੈ।

Related posts

ਬ੍ਰੇਨ ਸਟੈਮ ਸੈੱਲਜ਼ ਲਈ ਨੁਕਸਾਨਦਾਇਕ ਈ-ਸਿਗਰਟ

On Punjab

ਜੇਕਰ ਤੁਸੀਂ ਵੀ ਮਾਰਦੇ ਹੋ ਆਪਣੇ ਬੱਚੇ ਨੂੰ ਥੱਪੜ! ਤਾਂ ਇਕ ਵਾਰ ਇਸ ਖ਼ਬਰ ਨੂੰ ਜ਼ਰੂਰ ਪੜ੍ਹ ਲਓ

On Punjab

ਧੁੱਪ ਤੋਂ ਮਿਲਣ ਵਾਲਾ ਵਿਟਾਮਿਨ ਕਿਉਂ ਹੈ ਸਭ ਤੋਂ ਜ਼ਰੂਰੀ? ਜਾਣੋਂ ਇਸ ਦੀ ਕਮੀ ਦੇ ਸੰਕੇਤ

On Punjab