Deadly coronavirus is spread: ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਹੁਣ ਤੱਕ 22 ਦੇਸ਼ਾ ਵਿੱਚ ਵਾਪਰ ਚੁੱਕਿਆ ਹੈ। ਭਾਰਤ ਦੇ ਕਈ ਰਾਜਾਂ ਵਿੱਚ ਵੀ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਸਿਹਤ ਅਧਿਕਾਰੀਆਂ ਦੇ ਲਈ ਇਸ ਦੇ ਕਹਿਰ ਨੂੰ ਫੈਲਣ ਤੋਂ ਰੋਕਣਾ ਇੱਕ ਵੱਡੀ ਚੁਣੌਤੀ ਹੈ। ਪਰ ਇੱਕ ਨਵੀਂ ਖੋਜ ਵਿੱਚ ਪਤਾ ਲਗਇਆ ਹੈ ਕਿ ਜਾਨਵਰਾਂ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਮੱਨੁਖੀ ਜੀਵਨ ਤੱਕ ਆਉਣ ਵਿੱਚ ਜੰਗਲੀ ਜੀਵ ‘ਪੈਂਗੋਲਿਨ’ ਦੀ ਭੂਮਿਕਾ ਹੋ ਸਕਦੀ ਹੈ। ਹੁਣ ਤੱਕ ਅਨੁਮਾਨ ਲਾਏ ਜਾ ਰਹੇ ਸਨ ਕਿ ਚਮਗਿੱਦੜ ਅਤੇ ਸੱਪਾਂ ਦੇ ਕਾਰਨ ਇਹ ਵਾਇਰਸ ਫੈਲਿਆ ਹੈ।
ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਪੈਂਗੋਲਿਨ ਕਾਰਨ ਇਹ ਵਾਰਿੲਸ ਮੱਨੁਖੀ ਜੀਵਨ ਦੇ ਅੰਦਰ ਫੈਲੇ ਜਾਣ ਦਾ ਸ਼ੱਕ ਜਤਾਇਆ ਗਿਆ ਹੈ। ਪੈਂਗੋਲਿਨ ਇੱਕ ਸਤਨਧਾਰੀ ਜੀਵ ਹੈ ਏਸ਼ੀਆ ਦੇ ਕਈ ਦੇਸ਼ਾ ਵਿੱਚ ਇਸਨੂੰ ਖਾਣ ਅਤੇ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਜਾਣਕਾਰੀ ਦੇ ਅਨੁਸਾਰ ਸੰਸਾਰਿਕ ਬਾਜ਼ਾਰ ਵਿੱਚ ਇਸਦੀ ਕੀਮਤ ਦੱਸ ਤੋਂ ਬਾਰਾਂ ਲੱਖ ਰੁਪਏ ਹੈ ਜਦਕਿ ਭਾਰਤ ਵਿੱਚ ਇਸਨੂੰ ਤਸਕਰੀ ਦੇ ਜ਼ਰੀਏ 20 ਤੋਂ 30 ਹਜ਼ਾਰ ਰੁਪਏ ਵਿੱਚ ਵੇਚਿਆ ਜਾਂਦਾ ਹੈ।
ਦੱਸ ਦਈਏ ਇਹ ਇੱਕ ਸੰਕ੍ਰਮਿਤ ਰੋਗ ਹੈ ਜੋ ਕਿ ਇੱਕ ਵਿਅਕਤੀ ਤੋਂ ਦੂਜੇ ‘ਚ ਫ਼ੈਲਦਾ ਹੈ । ਜਦੋਂ ਸੰਕ੍ਰਮਿਤ ਮਰੀਜ਼ ਛਿੱਕ ਮਾਰਦਾ ਹੈ ਜਾਂ ਖੰਗਦਾ ਹੈ ਤਾਂ ਇੱਕ ਤਰਲ ਨਿਕਲਦਾ ਹੈ ਜਿੱਸ ਨਾਲ ਇਹ ਰੋਗ ਵੱਧਦਾ ਹੈ । ਮਰੀਜ਼ ਵੱਲੋ ਛੂਤਿਆਂ ਗਈਆਂ ਵਸਤੂਆਂ ਜਿਵੇਂ ਦਰਵਾਜ਼ੇ ਦਾ ਹੈਂਡਲ ਤੇ ਰੋਲਿੰਗ ਨੂੰ ਛੂਹਣ ਨਾਲ ਵੀ ਇਹ ਬਿਮਾਰੀ ਫ਼ੈਲਦੀ ਹੈ।