Health Benefits of salt: ਲੂਣ ਤੋਂ ਬਿਨਾਂ ਖਾਣ ਦੇ ਸਵਾਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੁੱਝ ਲੋਕ ਘੱਟ ਲੂਣ ਖਾਣਾ ਪਸੰਦ ਕਰਦੇ ਹਨ ਤਾਂ ਕੁੱਝ ਲੋਕ ਜ਼ਿਆਦਾ। ਲੂਣ ਸੋਡੀਅਮ ਦਾ ਸੱਭ ਤੋਂ ਵਧੀਆ ਅਤੇ ਸਿੱਧਾ ਸਰੋਤ ਹੈ। ਸੋਡੀਅਮ ਖਾਣਾ ਪਚਾਉਣ ਦੇ ਨਾਲ ਹੀ ਸਾਡੇ ਪਾਚਣ ਪ੍ਰਣਾਲੀ ਨੂੰ ਵੀ ਠੀਕ ਬਣਾਏ ਰੱਖਦਾ ਹੈ ਪਰ ਜਦੋਂ ਲੋਕ ਸੋਡੀਅਮ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਲੱਗਦੇ ਹਨ ਤਾਂ ਇਹ ਸਰੀਰ ਨੂੰ ਫਾਇਦੇ ਦੀ ਥਾਂ ਨੁਕਸਾਨ ਪਹੁੰਚਾਂਦਾ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਲੂਣ ਸਿਰਫ 1 ਨਹੀਂ ਸਗੋਂ 5 ਤਰ੍ਹਾਂ ਦਾ ਹੁੰਦਾ ਹੈ ਅਤੇ ਹੁਣ ਜਾਣੋ ਕਿਹੜਾ ਲੂਣ ਤੁਹਾਡੇ ਲਈ ਫ਼ਾਇਦੇਮੰਦ ਹੈ।
ਟੇਬਲ ਸਾਲਟ : ਇਸ ਲੂਣ ਵਿਚ ਸੋਡੀਅਮ ਦੀ ਮਾਤਰਾ ਸੱਭ ਤੋਂ ਜ਼ਿਆਦਾ ਹੁੰਦੀ ਹੈ। ਟੇਬਲ ਸਾਲਟ ਵਿਚ ਆਇਓਡੀਨ ਵੀ ਸਮਰੱਥ ਮਾਤਰਾ ਵਿਚ ਹੁੰਦਾ ਹੈ, ਜੋ ਸਾਡੇ ਸਰੀਰ ਦੀ ਬੀਮਾਰੀ ਰੋਕਣ ਵਾਲੀ ਸਮਰਥਾ ਵਧਾਉਂਦਾ ਹੈ। ਜੇਕਰ ਇਸ ਲੂਣ ਦਾ ਸੀਮਿਤ ਮਾਤਰਾ ਵਿਚ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਕਈ ਫਾਇਦੇ ਹੁੰਦੇ ਹਨ ਪਰ ਇਸ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਸਾਡੀ ਹੱਡੀਆਂ ਨੂੰ ਸਿੱਧੇ ਤੌਰ ‘ਤੇ ਨੁਕਸਾਨ ਪਹੁੰਚਾਉਂਦਾ ਹੈ ਜਿਸ ਦੇ ਨਾਲ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ।
ਸੇਂਧਾ ਲੂਣ : ਇਸ ਨੂੰ ਰਾਕ ਸਾਲਟ ਜਾਂ ਵਰਤ ਵਾਲੇ ਲੂਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਲੂਣ ਬਿਨਾਂ ਰਿਫਾਇਨ ਦੇ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਿਚ ਕੈਲਸ਼ੀਅਮ, ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਸਾਦੇ ਲੂਣ ਦੀ ਤੁਲਨਾ ਵਿਚ ਕਾਫ਼ੀ ਜ਼ਿਆਦਾ ਹੁੰਦੀ ਹੈ। ਨਾਲ ਹੀ ਇਹ ਸਾਡੇ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ।
ਸਮੁੰਦਰੀ ਲੂਣ : ਇਹ ਲੂਣ ਭਾਫ਼ ਨਾਲ ਬਣਾਇਆ ਜਾਂਦਾ ਹੈ ਅਤੇ ਇਹ ਸਾਦੇ ਲੂਣ ਦੀ ਤਰ੍ਹਾਂ ਨਮਕੀਨ ਨਹੀਂ ਹੁੰਦਾ। ਸਮੁੰਦਰੀ ਲੂਣ ਦਾ ਸੇਵਨ ਢਿੱਡ ਫੁੱਲਣਾ, ਤਣਾਅ, ਸੋਜ, ਗੈਸ ਅਤੇ ਕਬਜ਼ ਵਰਗੀ ਸਮੱਸਿਆਵਾਂ ਦੇ ਸਮੇਂ ਸੇਵਨ ਕਰਨ ਦੀ ਸਲਾਹ ਦਿਤੀ ਜਾਂਦੀ ਹੈ।