Refrigerator Fruits: ਆਮ ਤੌਰ ‘ਤੇ ਅਸੀਂ ਹਰ ਖਾਣ–ਪੀਣ ਵਾਲੀ ਸਬਜ਼ੀ, ਫਲ ਅਤੇ ਹੋਰ ਖ਼ੁਰਾਕੀ ਵਸਤਾਂ ਬਾਜ਼ਾਰੋਂ ਲਿਆ ਕੇ ਫਰਿੱਜ ਵਿੱਚ ਰੱਖ ਦਿੰਦੇ ਹਾਂ ਪਰ ਸਾਰੀਆਂ ਵਸਤਾਂ ਕਦੇ ਵੀ ਫ਼੍ਰਿੱਜ ਵਿੱਚ ਨਾ ਰੱਖੋ। ਫਲਾਂ ਵਿੱਚ ਭਾਰੀ ਮਾਤਰਾ ਵਿੱਚ ਐਂਟੀ–ਆਕਸੀਡੈਂਟ ਹੁੰਦੇ ਹਨ, ਜੋ ਫ਼੍ਰਿੱਜ ਵਿੱਚ ਰੱਖਣ ਨਾਲ ਖ਼ਰਾਬ ਹੋ ਸਕਦੇ ਹਨ। ਖੀਰਾ, ਤਰਬੂਜ਼ ਤੇ ਖ਼ਰਬੂਜ਼ਾ ਖਾਣ ਤੋਂ ਸਿਰਫ਼ ਕੁਝ ਸਮਾਂ ਪਹਿਲਾਂ ਹੀ ਫ਼੍ਰਿੱਜ ਵਿੱਚ ਰੱਖਣਾ ਚਾਹੀਦਾ ਹੈ, ਤਾਂ ਜੋ ਠੰਢਾ ਹੋ ਸਕੇ।
ਕੇਲਾ: ਕੇਲਾ ਵੀ ਫ਼੍ਰਿੱਜ ਵਿੱਚ ਰੱਖਣ ਨਾਲ ਬਹੁਤ ਛੇਤੀ ਕਾਲ਼ਾ ਹੋਣ ਲੱਗਦਾ ਹੈ। ਇਸ ਦੇ ਛਿਲਕੇ ਉੱਪਰਲੇ ਡੰਠਲ ‘ਚੋਂ ਈਥਾਈਲੀਨ ਗੈਸ ਨਿੱਕਲਦੀ ਹੈ, ਜੋ ਆਲੇ–ਦੁਆਲੇ ਦੇ ਫਲਾਂ ਨੂੰ ਵੀ ਛੇਤੀ ਪਕਾ ਦਿੰਦੀ ਹੈ। ਇਸ ਤੋਂ ਇਲਾਵਾ ਸੰਤਰਾ ਤੇ ਨਿੰਬੂ ਸੁਆਦ ਵਿੱਚ ਖੱਟੇ ਹੁੰਦੇ ਹਨ ਤੇ ਇਨ੍ਹਾਂ ਵਿੱਚ ਸਿਟ੍ਰਿਕ ਐਸਿਡ ਹੁੰਦਾ ਹੈ ਤੇ ਫ਼੍ਰਿੱਜ ਦੀ ਠੰਢ ਝੱਲ ਨਹੀਂ ਸਕਦੇ ਤੇ ਇਨ੍ਹਾਂ ਦਾ ਰਸ ਤੇ ਛਿਲਕਾ ਤੇਜ਼ੀ ਨਾਲ ਸੁੱਕਣ ਲੱਗਦਾ ਹੈ।
ਅੰਗੂਰ: ਅੰਗੂਰ ਜੇ ਫ਼੍ਰਿੱਜ ਵਿੱਚ ਰੱਖਣੇ ਹਨ, ਤਾਂ ਉਨ੍ਹਾਂ ਨੂੰ ਧੋ ਕੇ ਕਦੇ ਨਾ ਰੱਖੋ। ਧੋ ਕੇ ਰੱਖਣ ਨਾਲ ਉਹ ਛੇਤੀ ਖ਼ਰਾਬ ਹੋਣਗੇ ਤੇ ਉਨ੍ਹਾਂ ਨੂੰ ਪੌਲੀਥੀਨ ਦੇ ਲਿਫ਼ਾਫ਼ੇ ਵਿੱਚ ਪਾ ਕੇ ਹੀ ਰੱਖੋ, ਜ਼ਿਆਦਾ ਦੇਰ ਤੱਕ ਤਾਜ਼ੇ ਰਹਿਣਗੇ।
ਸੇਬ: ਸੇਬ ਵਿੱਚ ਐਨਜ਼ਾਈਮਜ਼ ਐਕਟਿਵ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਕਰਕੇ ਫ਼੍ਰਿੱਜ ਵਿੱਚ ਰੱਖਣ ਨਾਲ ਉਹ ਛੇਤੀ ਪੱਕ ਜਾਂਦੇ ਹਨ। ਜੇ ਤੁਸੀਂ ਸੇਬ ਨੂੰ ਫ਼੍ਰਿੱਜ ਵਿੱਚ ਰੱਖਣਾ ਹੈ, ਤਾਂ ਕਾਗਜ਼ ਵਿੱਚ ਲਪੇਟ ਕੇ ਰੱਖੋ, ਫਿਰ ਉਹ ਛੇਤੀ ਨਹੀਂ ਪੱਕੇਗਾ।
ਅੰਬ: ਫਲ਼ਾਂ ਦੇ ਰਾਜੇ ਅੰਬ ਨੂੰ ਵੀ ਕਦੇ ਫ਼੍ਰਿੱਜ ਵਿੱਚ ਨਾ ਰੱਖੋ ਕਿਉਂਕਿ ਇੰਝ ਐਂਟੀ–ਆਕਸੀਡੈਂਟ ਘਟਣ ਲੱਗਦਾ ਹੈ। ਅੰਬ ਨੂੰ ਕਿਉਂਕਿ ਕਾਰਬਾਈਡ ਵਿੱਚ ਪਕਾਇਆ ਜਾਂਦਾ ਹੈ, ਇਸ ਲਈ ਉਹ ਪਾਣੀ ਨਾਲ ਰਸਾਇਣਕ ਕਿਰਿਆ ਹੋਣ ਕਾਰਨ ਛੇਤੀ ਖ਼ਰਾਬ ਹੋ ਜਾਂਦਾ ਹੈ। ਆੜੂ ਫ਼੍ਰਿੱਜ ਵਿੱਚ ਰੱਖਣ ਨਾਲ ਅੰਦਰੋਂ ਪਿਲਪਿਲਾ ਜਿਹਾ ਹੋ ਜਾਂਦਾ ਤੇ ਖ਼ਰਾਬ ਹੋ ਜਾਂਦਾ ਹੈ।
ਲੀਚੀ: ਲੀਚੀ ਨੂੰ ਵੀ ਕਦੇ ਰੈਫ਼ਰੀਜਿਰੇਟਰ ਵਿੱਚ ਨਹੀਂ ਰੱਖਣਾ ਚਾਹੀਦਾ। ਇੰਝ ਇਸ ਦਾ ਉੱਪਰਲਾ ਹਿੱਸਾ ਤਾਂ ਠੀਕ ਰਹਿੰਦਾ ਹੈ ਪਰ ਅੰਦਰੋਂ ਇਹ ਛੇਤੀ ਖ਼ਰਾਬ ਹੋ ਸਕਦੀ ਹੈ। ਇੰਝ ਹੀ ਆੜੂ, ਆਲੂ ਬੁਖਾਰਾ ਤੇ ਚੈਰੀ ਵੀ ਫ਼੍ਰਿੱਜ ਵਿੱਚ ਨਾ ਰੱਖੋ।