62.42 F
New York, US
April 23, 2025
PreetNama
ਸਿਹਤ/Health

ਜਾਣੋ ਕਿੰਝ ਮਿੱਟੀ ਦੇ ਭਾਂਡੇ ਬਚਾਉਂਦੇ ਹਨ ਬਿਮਾਰੀਆਂ ਤੋਂ

Benefits of clay utensils: ਬਦਲਦੇ ਸਮੇਂ ਦੇ ਨਾਲ ਸਾਡੇ ਰਹਿਣ ਸਹਿਣ ਦੇ ਤੌਰ ਤਰੀਕੇ ਵੀ ਬਹੁਤ ਬਦਲ ਚੁੱਕੇ ਹਨ। ਇੱਥੋਂ ਤੱਕ ਕਿ ਸਾਡੇ ਖਾਣ ਪੀਣ ਦਾ ਤਰੀਕਾ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। ਇਕ ਸਮਾਂ ਸੀ ਜਦੋਂ ਔਰਤਾਂ ਪਕਾਉਣ ਲਈ ਚੁੱਲ੍ਹੇ ਅਤੇ ਮਿੱਟੀ ਦੀ ਵਰਤੋਂ ਕਰਦੀਆਂ ਸਨ। ਪਰ ਹੁਣ ਉਨ੍ਹਾਂ ਦੀ ਜਗ੍ਹਾ ਗੈਸ ਚੁੱਲ੍ਹੇ ਅਤੇ ਤੰਦੂਰਾਂ ਨੇ ਲੈ ਲਈ ਹੈ। ਹੁਣ ਗੈਸ ਅਤੇ ਨਾਨ ਸਟਿੱਕ ਪੈਨ ਦੀ ਵਰਤੋਂ ਰੋਟੀ ਬਣਾਉਣ ਲਈ ਕੀਤੀ ਜਾਂਦੀ ਹੈ। ਮਿੱਟੀ ਦੇ ਭਾਂਡੇ ਹੁਣ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਨਹੀਂ ਹਨ।

ਪਰ ਕਿ ਤੁਸੀਂ ਜਾਣਦੇ ਹੋ ਕਿ ਮਿੱਟੀ ਦੇ ਭਾਂਡੇ ਸਾਡੀ ਸਿਹਤ ਨੂੰ ਕਿਸ ਹੱਦ ਤੱਕ ਸਹੀ ਰੱਖਦੇ ਹਨ। ਪਹਿਲੇ ਸਮਿਆਂ ‘ਚ ਲੋਕ ਮਿੱਟੀ ਦੇ ਭਾਂਡਿਆਂ ‘ਚ ਰੋਟੀ ਖਾਂਦੇ ਸਨ। ਇਸ ਲਈ ਉਹ ਘੱਟ ਬਿਮਾਰ ਹੁੰਦੇ ਸਨ। ਪਰ ਹੁਣ ਲੋਕ ਉਹਨਾਂ ਦੀ ਵਰਤੋਂ ਨਹੀਂ ਕਰਦੇ।
ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਪ੍ਰੈਸ਼ਰ ਕੁੱਕਰ ਦੀ ਬਜਾਏ ਮਿੱਟੀ ਦੇ ਘੜੇ ‘ਚ ਬਣਿਆ ਭੋਜਨ ਖਾਓ। ਤਾਂ ਜੋ ਸਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲ ਸਕਣ। ਇਨ੍ਹਾਂ ਪੌਸ਼ਟਿਕ ਤੱਤਾਂ ‘ਚ ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ, ਆਇਰਨ, ਸਿਲੀਕਾਨ, ਕੋਬਾਲਟ, ਜਿਪਸਮ, ਆਦਿ ਸ਼ਾਮਲ ਹੁੰਦੇ ਹਨ। ਜੇ ਤੁਸੀਂ ਪ੍ਰੈਸ਼ਰ ਕੂਕਰ ‘ਚ ਬਣਿਆ ਖਾਣਾ ਖਾਓਗੇ ਤਾਂ ਇਹ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਣਗੇ। ਇਸ ਲਈ ਜੇ ਤੁਸੀਂ ਆਪਣੀ ਸਿਹਤ ਨੂੰ ਸਹੀ ਰੱਖਣਾ ਚਾਹੁੰਦੇ ਹੋ ਤਾਂ ਮਿੱਟੀ ਦੇ ਭਾਂਡਿਆਂ ਦਾ ਪ੍ਰਯੋਗ ਕਰੋ।

ਜੇ ਅਸੀਂ ਸੂਖਮ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਇਹ ਮਿੱਟੀ ਦੇ ਘੜੇ ‘ਚ ਬਣੀਆਂ ਦਾਲਾਂ ਅਤੇ ਸਬਜ਼ੀਆਂ ‘ਚ 100 ਪ੍ਰਤੀਸ਼ਤ ਪਾਇਆ ਜਾਂਦਾ ਹੈ। ਜਦੋਂ ਕਿ ਪ੍ਰੈਸ਼ਰ ਕੁੱਕਰ ‘ਚ ਬਣੀਆਂ ਦਾਲਾਂ ਅਤੇ ਸਬਜ਼ੀਆਂ ‘ਚ 87 ਪ੍ਰਤੀਸ਼ਤ ਪੌਸ਼ਟਿਕ ਤੱਤ ਖ਼ਤਮ ਹੋ ਜਾਂਦੇ ਹਨ। ਹੁਣ ਡਾਇਟੀਸ਼ੀਅਨ ਅਤੇ ਪੋਸ਼ਣ ਮਾਹਿਰ ਵੀ ਸਿਫਾਰਸ਼ ਕਰਦੇ ਹਨ ਕਿ ਤੁਸੀਂ ਮਿੱਟੀ ਦੇ ਭਾਂਡਿਆਂ ਵਿੱਚ ਭੋਜਨ ਪਕਾਉ ਅਤੇ ਖਾਓ।
ਮਿੱਟੀ ਦੇ ਭਾਂਡੇ ਬਹੁਤ ਸੋਹਣੇ ਲੱਗਦੇ ਹਨ। ਹਾਂ, ਉਹਨਾਂ ਨੂੰ ਥੋੜਾ ਸੰਭਾਲਣਾ ਜਰੂਰ ਪੈਂਦਾ ਹੈ। ਕਿਉਂਕਿ ਜਦੋਂ ਉਹ ਥੱਲੇ ਡਿੱਗਦੇ ਹਨ ਤਾਂ ਉਹ ਟੁੱਟ ਜਾਂਦੇ ਹਨ।

Related posts

ਕੀ ਗਰਮੀ ਵੱਧਣ ਨਾਲ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ?

On Punjab

ਟੀਕਾ ਨਾ ਲਗਵਾਉਣ ਵਾਲਿਆਂ ‘ਚ ਵਾਰ-ਵਾਰ ਇਨਫੈਕਸ਼ਨ ਦਾ ਖ਼ਤਰਾ

On Punjab

ਧੁੱਪ ਹੋ ਸਕਦੀ ਹੈ ਖ਼ਤਰਨਾਕ, ਇੱਥੇ ਜਾਣੋ ਸਕਿੱਨ ਕੈਂਸਰ ਦੀਆਂ ਕਿਸਮਾਂ ਬਾਰੇ, ਕਿਤੇ ਤੁਸੀਂ ਵੀ ਤਾਂ ਨਹੀਂ ਇਸ ਦੀ ਜ਼ੱਦ ‘ਚ?

On Punjab