62.42 F
New York, US
April 23, 2025
PreetNama
ਸਿਹਤ/Health

ਜਾਣੋ ਖਰਬੂਜਾ ਕਿਸ ਤਰਾਂ ਤੁਹਾਡੀ ਸਿਹਤ ਲਈ ਹੈ ਲਾਭਕਾਰੀ

Learn how melons good: ਖਰਬੂਜਾ ਇਕ ਅਜਿਹਾ ਫਲ ਹੈ ਜੋ ਗਰਮੀਆਂ ‘ਚ ਵਧੇਰੇ ਖਾਦਾ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਖਰਬੂਜਾ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ‘ਚ 95 ਫੀਸਦੀ ਪਾਣੀ ਹੁੰਦਾ ਹੈ, ਜੋ ਗਰਮੀਆਂ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੈ। ਆਓ ਤੁਹਾਨੂੰ ਦੱਸਦੇ ਹਾਂ ਖਰਬੂਜੇ ਦੇ ਭਰਭੂਰ ਫਾਇਦੇ :

ਚਮੜੀ ‘ਚ ਲਿਆਏ ਨਿਖਾਰ
ਖਰਬੂਜੇ ‘ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜੋ ਚਮੜੀ ‘ਚ ਨਿਖਾਰ ਲਿਆਉਣ ਦਾ ਕੰਮ ਕਰਦੇ ਹਨ।
ਭਾਰ ਘੱਟ ਕਰਨ ਚ ਕਰੇ ਮਦਦ
ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਵੀ ਇਹ ਫਲ ਬਹੁਤ ਕਾਰਗਾਰ ਸਾਬਤ ਹੋ ਸਕਦਾ ਹੈ। ਖਰਬੂਜੇ ‘ਚ ਭਰਪੂਰ ਮਾਤਰਾ ‘ਚ ਫਾਈਬਰਸ ਹੁੰਦੇ ਹਨ, ਜਿਸ ਨਾਲ ਪਾਚਨ ਕਿਰਿਆ ਨੂੰ ਕਾਫੀ ਫਾਇਦਾ ਹੁੰਦਾ ਹੈ।
ਕੈਂਸਰ ਤੋਂ ਬਚਾਏ
ਖਰਬੂਜੇ ‘ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਕੈਂਸਰ ਤੋਂ ਬਚਾਅ ‘ਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਇਹ ਲੂ ਤੋਂ ਵੀ ਸੁਰੱਖਿਅਤ ਰੱਖਣ ‘ਚ ਮਦਦਗਾਰ ਹੁੰਦੇ ਹਨ।

ਪਾਣੀ ਦੀ ਕਮੀ ਨੂੰ ਕਰੇ ਦੂਰ
ਗਰਮੀਆਂ ‘ਚ ਹਮੇਸ਼ਾ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ ‘ਚ ਖਰਬੂਜਾ ਖਾਣਾ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਡੀ-ਹਾਈਡ੍ਰੇਸ਼ਨ ਨਹੀਂ ਹੁੰਦਾ ਹੈ।
ਛਾਤੀ ਦੀ ਜਲਣ ਹੋਵੇਗੀ ਦੂਰ
ਜੇਕਰ ਤੁਹਾਨੂੰ ਸੀਨੇ ‘ਚ ਸੜਣ ਹੋ ਰਹੀ ਹੈ ਤਾਂ ਵੀ ਖਰਬੂਜਾ ਖਾਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ। ਸਿਹਤਮੰਦ ਕਿਡਨੀ ਲਈ ਵੀ ਵਿਸ਼ੇਸ਼ਕ ਖਰਬੂਜਾ ਖਾਣ ਦੀ ਸਲਾਹ ਦਿੰਦੇ ਹਨ।
ਅੱਖਾਂ ਲਈ ਫਾਇਦੇਮੰਦ
ਖਰਬੂਜੇ ਵਿੱਚ ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਦੀ ਮਦਦ ਨਾਲ ਅੱਖਾਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਮਿਲਦੀ ਹੈ। ਖਰਬੂਜੇ ਦੀ ਮਦਦ ਨਾਲ ਅੱਖਾਂ ਦੀ ਰੌਸ਼ਨੀ ਨੂੰ ਘੱਟ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਦਿਲ ਦੇ ਰੋਗ
ਦਿਲ ਦੇ ਰੋਗਾਂ ਤੋਂ ਪਰੇਸ਼ਾਨ ਲੋਕਾਂ ਲਈ ਖਰਬੂਜਾ ਇਕ ਚੰਗਾ ਫਲ ਸਾਬਤ ਹੋ ਸਕਦਾ ਹੈ। ਖਰਬੂਜੇ ਦੀ ਮਦਦ ਨਾਲ ਖ਼ੂਨ ਨੂੰ ਪਤਲਾ ਕੀਤਾ ਜਾ ਸਕਦਾ ਹੈ। ਜਿਸ ਦੇ ਨਾਲ ਦਿਲ ਵਿਚੋਂ ਖ਼ੂਨ ਦੇ ਵਹਾਅ ਦੀ ਰਫ਼ਤਾਰ ਨੂੰ ਤੇਜ਼ ਹੁੰਦਾ ਹੈ। ਉੱਥੇ ਹੀ ਖਰਬੂਜੇ ਨਾਲ ਹਿਰਦਾ ਸੱਟ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

Related posts

ਸੌਣ ਤੋਂ ਪਹਿਲਾਂ ਟੀਵੀ ਦੇਖਣ ਜਾਂ ਇੰਟਰਨੈੱਟ ਮੀਡੀਆ ਦੀ ਵਰਤੋਂ ਨਾਲ ਪ੍ਰਭਾਵਿਤ ਹੁੰਦੀ ਹੈ ਨੀਂਦ

On Punjab

ਭਾਂਡਿਆਂ ਦਾ ਵੀ ਹੈ ਸਿਹਤ ਨਾਲ ਸਬੰਧ

On Punjab

ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਪੀਓ ਇਹ ਚਾਹ

On Punjab